ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਫਿਰ ਧਮਾਕਾ, ਮੌਕੇ ‘ਤੇ ਮਿਲਿਆ ਚਿੱਟਾ ਪਾਉਡਰ, ਜਾਂਚ ਲਈ ਪਹੁੰਚੀ NIA
Delhi Blast Update: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਹੋਏ ਧਮਾਕੇ ਨਾਲ ਲੋਕ ਹਿੱਲ ਗਏ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਵੀ ਪ੍ਰਸ਼ਾਂਤ ਵਿਹਾਰ ਸਥਿਤ ਸੀਆਰਪੀਐਫ ਸਕੂਲ ਨੇੜੇ ਧਮਾਕਾ ਹੋਇਆ ਸੀ।
ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ ਹੋਇਆ ਹੈ। ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਪਹੁੰਚ ਗਈ। ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਧਮਾਕੇ ਤੋਂ ਬਾਅਦ ਚਿੱਟੇ ਧੂੰਏ ਦਾ ਗੁਬਾਰ ਵੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਵੀ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ ਹੋਇਆ ਸੀ। ਦਿੱਲੀ ਫਾਇਰ ਸਰਵਿਸ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਸਵੇਰੇ 11:58 ਵਜੇ ਧਮਾਕੇ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਸਥਿਤ ਬੰਸੀ ਮਠਿਆਈ ਦੇ ਸਾਹਮਣੇ ਇੱਕ ਰੇਹੜੀ ਦੇ ਨੇੜੇ ਖੜੇ ਸਕੂਟਰ ਵਿੱਚ ਹੋਇਆ। ਪੁਲਿਸ ਟੀਮ ਮੌਕੇ ‘ਤੇ ਮੌਜੂਦ ਹੈ। ਘਟਨਾ ਵਾਲੀ ਥਾਂ ਤੋਂ ਚਿੱਟੇ ਰੰਗ ਦਾ ਪਾਉਡਰ ਬਰਾਮਦ ਹੋਇਆ ਹੈ, ਜਿਸਦੀ ਜਾਂਚ ਲਈ ਐਨਆਈਏ ਮੌਕੇ ਤੇ ਪਹੁੰਚੀ ਹੈ। ਇਹ ਧਮਾਕਾ ਕਿਸ ਕਾਰਨ ਹੋਇਆ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। 20 ਅਕਤੂਬਰ ਨੂੰ ਵੀ ਰੋਹਿਣੀ ਇਲਾਕੇ ਦੇ ਪ੍ਰਸ਼ਾਂਤ ਵਿਹਾਰ ਸਥਿਤ ਸੀਆਰਪੀਐਫ ਸਕੂਲ ਨੇੜੇ ਧਮਾਕਾ ਹੋਇਆ ਸੀ। ਧਮਾਕੇ ਕਾਰਨ ਸਕੂਲ ਦੀ ਕੰਧ, ਆਸ-ਪਾਸ ਦੀਆਂ ਦੁਕਾਨਾਂ ਅਤੇ ਇਕ ਕਾਰ ਨੂੰ ਨੁਕਸਾਨ ਪਹੁੰਚਿਆ ਸੀ।
VIDEO | Explosion reported in Prashant Vihar area of #Delhi. Fire tenders reach the spot. More details awaited.
(Full video available on PTI Videos – https://t.co/n147TvrpG7) pic.twitter.com/Rchohvl1vY
— Press Trust of India (@PTI_News) November 28, 2024
ਇਹ ਵੀ ਪੜ੍ਹੋ
ਪੁਲਿਸ ਨੇ ਇਲਾਕੇ ਨੂੰ ਸੀਲ ਕੀਤਾ
ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਕ੍ਰਾਈਮ ਬ੍ਰਾਂਚ ਦੀ ਟੀਮ ਵੀ ਜਾਂਚ ‘ਚ ਲੱਗੀ ਹੋਈ ਹੈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਧਮਾਕੇ ਕਾਰਨ ਕੁਝ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਇਸ ਦੌਰਾਨ ਜਖ਼ਮੀ ਹੋਏ ਆਟੋ ਚਾਲਕ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਮੌਕੇ ਤੋਂ ਸਬੂਤ ਇਕੱਠੇ ਕਰ ਰਹੇ ਹਨ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ। ਰੋਡ ‘ਤੇ ਮਿਲੇ ਚਿੱਟੇ ਪਾਊਡਰ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।
Delhi | “A call regarding a blast was received from the Prashant Vihar area at 11.48 AM today. Fire tenders have reached the site,” says Delhi Fire Service.
Details awaited.
— ANI (@ANI) November 28, 2024
ਸੀਆਰਪੀਐਫ ਸਕੂਲ ਨੇੜੇ ਹੋਇਆ ਸੀ ਧਮਾਕਾ
20 ਅਕਤੂਬਰ ਨੂੰ ਪ੍ਰਸ਼ਾਂਤ ਵਿਹਾਰ ਸਥਿਤ ਸੀਆਰਪੀਐਫ ਸਕੂਲ ਨੇੜੇ ਧਮਾਕਾ ਹੋਇਆ ਸੀ। ਉੱਥੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਵੀ ਮਿਲੀ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਕੂਲ ਦੀ ਮਜ਼ਬੂਤ ਕੰਧ ‘ਚ ਟੋਆ ਪੈ ਗਿਆ ਅਤੇ ਆਸ-ਪਾਸ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਧਮਾਕੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (ਐਨਆਈਏ) ਸਮੇਤ ਕੇਂਦਰੀ ਏਜੰਸੀਆਂ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਸੀ।