AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਿੱਲੀ: ਸਤਿਆ ਨਿਕੇਤਨ PG ਹਾਦਸੇ ਤੋਂ ਬਾਅਦ ਐਕਸ਼ਨ, ਨਾਲ ਲੱਗੀ ਜਰਜਰ ਚਾਰ ਮੰਜ਼ਿਲਾ ਇਮਾਰਤ ਢਾਹੀ ਜਾ ਰਹੀ

Satya Niketan PG: ਸਤਿਆ ਨਿਕੇਤਨ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਆਸ-ਪਾਸ ਦੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਸਾਵਧਾਨ ਹੈ। ਹਾਦਸੇ ਵਾਲੀ ਇਮਾਰਤ ਨਾਲ ਲੱਗੀ ਚਾਰ ਮੰਜ਼ਿਲਾ ਇਮਾਰਤ ਨੂੰ ਵੀ ਖ਼ਤਰਨਾਕ ਪਾਇਆ ਗਿਆ ਹੈ। ਇਸੇ ਕਾਰਨ ਇਸ ਇਮਾਰਤ ਨੂੰ ਢਾਹਿਆ ਜਾ ਰਿਹਾ ਹੈ।

ਦਿੱਲੀ: ਸਤਿਆ ਨਿਕੇਤਨ PG ਹਾਦਸੇ ਤੋਂ ਬਾਅਦ ਐਕਸ਼ਨ, ਨਾਲ ਲੱਗੀ ਜਰਜਰ ਚਾਰ ਮੰਜ਼ਿਲਾ ਇਮਾਰਤ ਢਾਹੀ ਜਾ ਰਹੀ
ਦਿੱਲੀ: PG ਹਾਦਸੇ ਤੋਂ ਬਾਅਦ ਐਕਸ਼ਨ
tv9-punjabi
| Published: 08 Sep 2026 14:28 PM IST
Share

Delhi Satya Niketan building collapse: ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਕਾਰਵਾਈ ਤੇਜ਼ ਹੋ ਗਈ ਹੈ। ਹਾਦਸੇ ਵਾਲੀ ਇਮਾਰਤ ਦੇ ਬਿਲਕੁਲ ਨਾਲ ਸਥਿਤ ਇੱਕ ਹੋਰ ਚਾਰ ਮੰਜ਼ਿਲਾ ਇਮਾਰਤ ਨੂੰ ਅਸੁਰੱਖਿਅਤ ਪਾਏ ਜਾਣ ਤੋਂ ਬਾਅਦ ਹੁਣ ਉਸ ਨੂੰ ਢਾਹਿਆ ਜਾ ਰਿਹਾ ਹੈ। ਇਹ ਇਮਾਰਤ ਹਾਦਸੇ ਵਿੱਚ ਡਿੱਗੀ ਬਿਲਡਿੰਗ ਨਾਲ ਲੱਗੀ ਹੋਈ ਸੀ ਅਤੇ ਉਸ ਦੇ ਡਿੱਗਣ ਤੋਂ ਬਾਅਦ ਇਸ ਦੀ ਸੰਰਚਨਾ ਵੀ ਕਮਜ਼ੋਰ ਹੋ ਗਈ ਸੀ।

ਇਸ ਚਾਰ ਮੰਜ਼ਿਲਾ ਇਮਾਰਤ ਵਿੱਚ ਇੱਕ ਵੀ ਪਿਲਰ ਨਹੀਂ ਹੈ। ਹਾਦਸੇ ਤੋਂ ਬਾਅਦ ਇਮਾਰਤ ਇੱਕ ਪਾਸੇ ਝੁਕ ਗਈ ਹੈ ਅਤੇ ਇਸ ਦੇ ਕਿਸੇ ਵੀ ਸਮੇਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਖ਼ਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਹੁਣ ਇਸ ਨੂੰ ਨਿਯੰਤਰਿਤ ਤਰੀਕੇ ਨਾਲ ਢਾਹੁਣ ਦਾ ਕੰਮ ਕੀਤਾ ਜਾ ਰਿਹਾ ਹੈ। ਇਮਾਰਤ ਦੇ ਹੇਠਲੇ ਹਿੱਸੇ ਵਿੱਚ ਲੋਹੇ ਦੇ ਜੈਕ ਅਤੇ ਸਪੋਰਟ ਵੀ ਲਗਾਏ ਗਏ ਹਨ।

ਮੌਕੇ ਤੇ ਮੌਜੂਦ ਟੀਮ ਪਹਿਲਾਂ ਇਮਾਰਤ ਨੂੰ ਲੋਹੇ ਦੇ ਬੀਮ ਅਤੇ ਸਪੋਰਟ ਲਗਾ ਕੇ ਸੁਰੱਖਿਅਤ ਕਰ ਰਹੀ ਹੈ। ਇਸ ਤੋਂ ਬਾਅਦ ਛੋਟੀਆਂ ਹਾਈਡ੍ਰੌਲਿਕ ਕਟਰ ਮਸ਼ੀਨਾਂ ਦੀ ਮਦਦ ਨਾਲ ਨਿਰਮਾਣ ਸਮੱਗਰੀ ਨੂੰ ਹਟਾਇਆ ਜਾ ਰਿਹਾ ਹੈ। ਕੁਝ ਹਿੱਸਿਆਂ ਵਿੱਚ ਹਥੌੜੇ ਨਾਲ ਕੰਧ ਤੋੜ ਕੇ ਉੱਥੇ ਲੋਹੇ ਦੇ ਬੀਮ ਲਗਾਏ ਜਾ ਰਹੇ ਹਨ।

ਪਹਿਲਾਂ ਉੱਪਰਲੀਆਂ ਮੰਜ਼ਿਲਾਂ, ਫਿਰ ਹੇਠਲੀਆਂ ਮੰਜ਼ਿਲਾਂ ਢਾਹੀਆਂ ਜਾਣਗੀਆਂ

ਅਸੁਰੱਖਿਅਤ ਇਮਾਰਤ ਨੂੰ ਇੱਕੋ ਵਾਰ ਢਾਹੁਣ ਦੀ ਬਜਾਏ ਪੜਾਅਵਾਰ ਤਰੀਕੇ ਨਾਲ ਤੋੜਿਆ ਜਾਵੇਗਾ। ਸਭ ਤੋਂ ਪਹਿਲਾਂ ਉੱਪਰਲੀਆਂ ਮੰਜ਼ਿਲਾਂ ਨੂੰ ਹਟਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਹੇਠਲੀਆਂ ਮੰਜ਼ਿਲਾਂ ਨੂੰ ਢਾਹਿਆ ਜਾਵੇਗਾ। ਇਸ ਦੌਰਾਨ ਆਸ-ਪਾਸ ਦੀਆਂ ਇਮਾਰਤਾਂ ਅਤੇ ਲੋਕਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

ਹਾਦਸੇ ਤੋਂ ਬਾਅਦ ਆਸ-ਪਾਸ ਦੀਆਂ ਕਈ ਇਮਾਰਤਾਂ ਨੂੰ ਵੀ ਖ਼ਤਰੇ ਦੇ ਲਿਹਾਜ਼ ਨਾਲ ਜਾਂਚਿਆ ਜਾ ਰਿਹਾ ਹੈ। ਕੁਝ ਇਮਾਰਤਾਂ ਦੇ ਹੇਠਾਂ ਸਪੋਰਟ ਲਈ ਲੋਹੇ ਦੇ ਜੈਕ ਲਗਾਏ ਗਏ ਹਨ। ਹਾਦਸੇ ਵਾਲੀ ਇਮਾਰਤ ਦੇ ਨੇੜੇ ਸਥਿਤ ਕੈਮਿਸਟ ਸ਼ਾਪ ਦੇ ਆਲੇ-ਦੁਆਲੇ ਵੀ ਲੋਹੇ ਦੇ ਪਿਲਰ ਲਗਾਏ ਗਏ ਹਨ ਅਤੇ ਵਾਧੂ ਸਪੋਰਟ ਦੇਣ ਦਾ ਕੰਮ ਜਾਰੀ ਹੈ।

27 ਘੰਟੇ ਚੱਲਿਆ ਰੈਸਕਿਊ ਆਪਰੇਸ਼ਨ, ਸੱਤ ਲੋਕਾਂ ਦੀ ਮੌਤ

ਸਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਕਰੀਬ 27 ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਬਚਾਅ ਟੀਮ ਨੇ ਮਲਬੇ ਵਿੱਚੋਂ ਕੁੱਲ 12 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ ਸੱਤ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖਮੀਆਂ ਦਾ ਇਲਾਜ ਜਾਰੀ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਜਰਜਰ ਇਮਾਰਤਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।

PG ਮਾਲਕ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ PG ਮਾਲਕ ਹਰਿਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਅਤੇ ਪੁੱਤਰ ਮਹੇਸ਼ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਰਾਮ ਅਤੇ ਉਰਮਿਲਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਜਦਕਿ ਮਹੇਸ਼ ਨੂੰ ਦੋ ਦਿਨਾਂ ਦੀ ਪੁਲਿਸ ਕਸਟਡੀ ਵਿੱਚ ਭੇਜਿਆ ਗਿਆ ਹੈ। ਪੁਲਿਸ ਮੁਤਾਬਕ, ਇਮਾਰਤ ਦਾ ਬਿਜਲੀ ਕਨੈਕਸ਼ਨ ਹਰਿਰਾਮ ਗੁਪਤਾ ਦੇ ਨਾਮ ਤੇ ਸੀ, ਜਦਕਿ ਪ੍ਰਾਪਰਟੀ ਉਰਮਿਲਾ ਗੁਪਤਾ ਦੇ ਨਾਮ ਤੇ ਸੀ। PG ਦਾ ਪ੍ਰਬੰਧਨ ਪੁੱਤਰ ਮਹੇਸ਼ ਸੰਭਾਲਦਾ ਸੀ। ਪੁਲਿਸ ਹੁਣ PG ਆਪਰੇਟਰਾਂ ਅਤੇ ਲੇਬਰ ਕਾਂਟ੍ਰੈਕਟਰ ਦੀ ਵੀ ਭਾਲ ਕਰ ਰਹੀ ਹੈ।

10 ਸਤੰਬਰ ਤੱਕ ਜਰਜਰ ਇਮਾਰਤਾਂ ਦੀ ਰਿਪੋਰਟ ਮੰਗੀ

ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗਮ ਨੇ ਸਾਰੇ ਜ਼ੋਨਾਂ ਦੇ ਕਾਰਜਕਾਰੀ ਇੰਜੀਨੀਅਰਾਂ (ਭਵਨ) ਨੂੰ ਆਪਣੇ-ਆਪਣੇ ਖੇਤਰਾਂ ਦੀਆਂ ਇਮਾਰਤਾਂ ਦਾ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ 10 ਸਤੰਬਰ ਤੱਕ ਵਿਸਥਾਰਪੂਰਵਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਨਿਰੀਖਣ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈ ਕੋਰਟ ਵਿੱਚ 10 ਦਿਨਾਂ ਦੇ ਅੰਦਰ ਦਾਖਲ ਕੀਤੇ ਜਾਣ ਵਾਲੇ ਹਲਫ਼ਨਾਮੇ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।

Source:TV9Hindi.com

Follow Us
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...