AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਸਰਕਾਰੀ ਬੰਗਲਾ, ਪਰਿਵਾਰ ਸਮੇਤ 95 ਲੋਧੀ ਐਸਟੇਟ ਵਿੱਚ ਹੋਏ ਸ਼ਿਫਟ

ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਬੇਹੱਦ ਸੁਰੱਖਿਅਤ ਅਤੇ VVIP ਇਲਾਕੇ ਵਿੱਚ ਨਵਾਂ ਬੰਗਲਾ ਅਲਾਟ ਹੋ ਗਿਆ ਹੈ। ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਲਾਟ ਕੀਤੇ ਗਏ 95 ਲੋਧੀ ਐਸਟੇਟ ਸਥਿਤ 'ਟਾਈਪ-7' ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋ ਗਏ ਹਨ।

ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਸਰਕਾਰੀ ਬੰਗਲਾ, ਪਰਿਵਾਰ ਸਮੇਤ 95 ਲੋਧੀ ਐਸਟੇਟ ਵਿੱਚ ਹੋਏ ਸ਼ਿਫਟ
tv9-punjabi
| Published: 24 Apr 2026 17:05 PM IST
Share

ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਬੇਹੱਦ ਸੁਰੱਖਿਅਤ ਅਤੇ VVIP ਇਲਾਕੇ ਵਿੱਚ ਨਵਾਂ ਬੰਗਲਾ ਅਲਾਟ ਹੋ ਗਿਆ ਹੈ। ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਲਾਟ ਕੀਤੇ ਗਏ 95 ਲੋਧੀ ਐਸਟੇਟ ਸਥਿਤ ‘ਟਾਈਪ-7’ ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋ ਗਏ ਹਨ। ਕੇਜਰੀਵਾਲ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ ‘X”ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਦਾਲਤੀ ਨਿਰਦੇਸ਼ਾਂ ਤੋਂ ਬਾਅਦ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਪਾਰਟੀ ਦੇ ਕੌਮੀ ਕਨਵੀਨਰ ਵਜੋਂ ਇਹ ਬੰਗਲਾ ਅਲਾਟ ਕੀਤਾ ਹੈ।

ਕੇਜਰੀਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ, ਪਿਛਲੇ ਕੁਝ ਦਿਨਾਂ ਵਿੱਚ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਵਜੋਂ ਮੇਰੀ ਸਥਿਤੀ ਨੂੰ ਦੇਖਦੇ ਹੋਏ, ਅਦਾਲਤ ਦੇ ਹੁਕਮਾਂ ‘ਤੇ ਮੈਨੂੰ ਇੱਕ ਘਰ ਅਲਾਟ ਕੀਤਾ ਸੀ। ਹੁਣ ਮੈਂ ਆਪਣੇ ਪਰਿਵਾਰ ਸਮੇਤ ਉਸ ਘਰ ਵਿੱਚ ਸ਼ਿਫਟ ਹੋ ਗਿਆ ਹਾਂ। ਦੱਸਣਯੋਗ ਹੈ ਕਿ ਟਾਈਪ-7 ਬੰਗਲੇ ਦੀ ਅਲਾਟਮੈਂਟ ਪਿਛਲੇ ਸਾਲ ਅਕਤੂਬਰ ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਪਾਰਟੀ ਨੇ ਪੁਸ਼ਟੀ ਕੀਤੀ ਸੀ ਕਿ ਕੇਜਰੀਵਾਲ 95 ਲੋਧੀ ਐਸਟੇਟ ਵਾਲੇ ਘਰ ਵਿੱਚ ਰਹਿਣਗੇ। ਪਾਰਟੀ ਨੇ ਉਸ ਸਮੇਂ ਇਹ ਵੀ ਸਪੱਸ਼ਟ ਕੀਤਾ ਸੀ ਕਿ ਇਹ ਅਲਾਟਮੈਂਟ ਦਿੱਲੀ ਹਾਈ ਕੋਰਟ ਵੱਲੋਂ ਇਸ ਮੁੱਦੇ ‘ਤੇ ਕੇਂਦਰ ਦੀ ਖਿਚਾਈ ਕੀਤੇ ਜਾਣ ਤੋਂ ਬਾਅਦ ਸੰਭਵ ਹੋਈ ਹੈ।

ਅਸ਼ੋਕ ਮਿੱਤਲ ਦੇ ਘਰ ਰਹਿ ਰਹੇ ਸਨ ਕੇਜਰੀਵਾਲ

ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਸਿਵਲ ਲਾਈਨਜ਼ ਸਥਿਤ ‘6 ਫਲੈਗ ਸਟਾਫ ਰੋਡ’ ‘ਤੇ ਰਹਿ ਰਹੇ ਸਨ। ਸਤੰਬਰ 2024 ਵਿੱਚ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਉਹ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤੇ ਗਏ ਸਰਕਾਰੀ ਬੰਗਲੇ ਵਿੱਚ ਰਹਿਣ ਚਲੇ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਕੇਜਰੀਵਾਲ 95 ਲੋਧੀ ਐਸਟੇਟ ਵਾਲੇ ਨਵੇਂ ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋਏ, ਉਸੇ ਦਿਨ ਅਸ਼ੋਕ ਮਿੱਤਲ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ ਹੈ।

ਰਾਘਵ ਚੱਢਾ ਤੇ ਅਸ਼ੋਕ ਮਿੱਤਲ ਨੇ ਪਾਰਟੀ ਨੂੰ ਦਿੱਤਾ ਵੱਡਾ ਝਟਕਾ

ਕੇਜਰੀਵਾਲ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਨੇ ਸ਼ੁੱਕਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨਾਲ ਕੀਤੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ, “ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਰਾਜ ਸਭਾ ਵਿੱਚ ਆਪ ਦੇ 2/3 ਮੈਂਬਰ, ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਾਂ।” ਇਸ ਕਦਮ ਨੂੰ ਆਮ ਆਦਮੀ ਪਾਰਟੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਕੇਜਰੀਵਾਲ ਦੇ ਨਵੇਂ ਘਰ ਜਾਣ ਦੀ ਖੁਸ਼ੀ ਦੇ ਵਿਚਕਾਰ, ਦਿੱਲੀ ਤੋਂ ਪੰਜਾਬ ਤੱਕ ਪਾਰਟੀ ਦੇ ਦਿੱਗਜ ਆਗੂਆਂ ਦਾ ਸਾਥ ਛੱਡਣਾ ‘ਆਪ’ ਲਈ ਵੱਡੀ ਚੁਣੌਤੀ ਬਣ ਗਿਆ ਹੈ।

Follow Us
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...