AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੱਤਵਾਦ ਖਿਲਾਫ ਕੇਂਦਰ ਦਾ ਵੱਡਾ ਐਕਸ਼ਨ, ਜੈਸ਼ ਅਤੇ ਲਸ਼ਕਰ ਨਾਲ ਜੁੜੇ 23 ਲੋਕ ਅੱਤਵਾਦੀ ਘੋਸ਼ਿਤ

ਕੇਂਦਰ ਸਰਕਾਰ ਨੇ ਅੱਤਵਾਦ ਵਿਰੁੱਧ ਇੱਕ ਵੱਡੀ ਅਤੇ ਨਿਰਣਾਇਕ ਕਾਰਵਾਈ ਕਰਦਿਆਂ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਖ਼ਤਰਨਾਕ ਸੰਗਠਨਾਂ ਦੇ 23 ਅੱਤਵਾਦੀਆਂ ਨੂੰ ਅਧਿਕਾਰਤ ਤੌਰ 'ਤੇ 'ਅੱਤਵਾਦੀ' ਐਲਾਨ ਦਿੱਤਾ ਹੈ।

ਅੱਤਵਾਦ ਖਿਲਾਫ ਕੇਂਦਰ ਦਾ ਵੱਡਾ ਐਕਸ਼ਨ, ਜੈਸ਼ ਅਤੇ ਲਸ਼ਕਰ ਨਾਲ ਜੁੜੇ 23 ਲੋਕ ਅੱਤਵਾਦੀ ਘੋਸ਼ਿਤ
ਸੰਕੇਤਕ ਤਸਵੀਰ
tv9-punjabi
| Updated On: 04 Jul 2026 11:27 AM IST
Share

ਕੇਂਦਰ ਸਰਕਾਰ ਨੇ ਅੱਤਵਾਦ ਵਿਰੁੱਧ ਇੱਕ ਵੱਡੀ ਅਤੇ ਨਿਰਣਾਇਕ ਕਾਰਵਾਈ ਕਰਦਿਆਂ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਖ਼ਤਰਨਾਕ ਸੰਗਠਨਾਂ ਦੇ 23 ਅੱਤਵਾਦੀਆਂ ਨੂੰ ਅਧਿਕਾਰਤ ਤੌਰ ‘ਤੇ ‘ਅੱਤਵਾਦੀ’ ਐਲਾਨ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨੋਟੀਫਿਕੇਸ਼ਨ ਮੁਤਾਬਕ, ਇਹ ਸਾਰੇ ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਭਰਤੀ, ਸਰਹੱਦ ਪਾਰੋਂ ਘੁਸਪੈਠ, ਹਥਿਆਰਾਂ ਦੀ ਸਿਖਲਾਈ, ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਅਤੇ ਭਾਰਤ ਵਿਰੁੱਧ ਵੱਡੇ ਹਮਲਿਆਂ ਦੀ ਸਾਜ਼ਿਸ਼ ਰਚਣ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ।

ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਭਾਰਤੀ ਸੁਰੱਖਿਆ ਏਜੰਸੀਆਂ ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕਾਂ, ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਅਤੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਤਿੱਖੀ ਨਜ਼ਰ ਰੱਖ ਰਹੀਆਂ ਹਨ।

UAPA ਤਹਿਤ ਕਾਰਵਾਈ ਅਤੇ ਚੌਥੀ ਅਨੁਸੂਚੀ ਵਿੱਚ ਸ਼ਾਮਲ ਕੀਤੇ ਨਾਮ

ਪ੍ਰਾਪਤ ਜਾਣਕਾਰੀ ਅਨੁਸਾਰ, ਗ੍ਰਹਿ ਮੰਤਰਾਲੇ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਦੇ ਤਹਿਤ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਕੇ ਇਨ੍ਹਾਂ 23 ਨਾਵਾਂ ਨੂੰ ਕਾਨੂੰਨ ਦੀ ਚੌਥੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਸੂਚੀ ਵਿੱਚ ਸ਼ਾਮਲ ਜ਼ਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹਨ, ਜੋ ਇਸ ਸਮੇਂ ਪਾਕਿਸਤਾਨ ਜਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਪਨਾਹ ਲਈ ਬੈਠੇ ਹਨ।

ਹਾਫ਼ਿਜ਼ ਸਈਦ ਦੇ 3 ਕਰੀਬੀ ਸਹਿਯੋਗੀਆਂ ‘ਤੇ ਸ਼ਿਕੰਜਾ

ਇਸ ਬਲੈਕਲਿਸਟ ਵਿੱਚ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫ਼ਿਜ਼ ਮੁਹੰਮਦ ਸਈਦ ਦੇ ਤਿੰਨ ਬਹੁਤ ਹੀ ਕਰੀਬੀ ਅਤੇ ਭਰੋਸੇਮੰਦ ਸਾਥੀਆਂ ਦੇ ਨਾਮ ਵੀ ਸ਼ਾਮਲ ਹਨ। ਗ੍ਰਹਿ ਮੰਤਰਾਲੇ ਨੇ ਖੁਲਾਸਾ ਕੀਤਾ ਹੈ ਕਿ ਇਹ ਤਿੰਨੋਂ ਭਾਰਤ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਅਤੇ ਕਸ਼ਮੀਰੀ ਨੌਜਵਾਨਾਂ ਦਾ ਬ੍ਰੇਨਵਾਸ਼ ਕਰਕੇ ਉਨ੍ਹਾਂ ਨੂੰ ਕੱਟੜਪੰਥੀ ਬਣਾਉਣ ਵਿੱਚ ਸਰਗਰਮ ਸੀ। ਇਸ ਵਿੱਚ 54 ਸਾਲਾ ਰਾਣਾ ਇਫ਼ਤਿਖਾਰ ਵੱਖ-ਵੱਖ ਜਿਹਾਦੀ ਸੰਗਠਨਾਂ ਵਿਚਕਾਰ ਤਾਲਮੇਲ ਬਣਾਉਣ ਦਾ ਕੰਮ ਕਰਦਾ ਹੈ ਅਤੇ ਭਾਰਤ ਵਿਰੁੱਧ ਨੌਜਵਾਨਾਂ ਨੂੰ ਭੜਕਾਉਂਦਾ ਹੈ।

ਦੂਜਾ ਅੱਤਵਾਦੀ 52 ਸਾਲਾ ਅਬਦੁਲ ਰਊਫ਼ ਲਸ਼ਕਰ ਅਤੇ ਜਮਾਤ-ਉਦ-ਦਾਵਾ ਦੋਵਾਂ ਸੰਗਠਨਾਂ ਨਾਲ ਜੁੜਿਆ ਹੋਇਆ ਹੈ, ਜੋ ਸਿੱਧਾ ਹਾਫ਼ਿਜ਼ ਸਈਦ ਦੀ ਕਮਾਂਡ ਹੇਠ ਕੰਮ ਕਰਦਾ ਹੈ ਅਤੇ ਇਸ ਦਾ ਮੁੱਖ ਕੰਮ ਅੱਤਵਾਦੀ ਫੰਡਿੰਗ ਇਕੱਠੀ ਕਰਨਾ ਤੇ ਹਮਲਿਆਂ ਦੀ ਯੋਜਨਾ ਬਣਾਉਣਾ ਹੈ। ਤੀਜਾ ਅੱਤਵਾਦੀ 51 ਸਾਲਾ ਹਾਫ਼ਿਜ਼ ਖ਼ਾਲਿਦ ਵਲੀਦ ਹੈ, ਜਿਸ ਨੂੰ ਕਈ ਵੱਡੇ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਅਤੇ ਉਹ ਹਾਫ਼ਿਜ਼ ਸਈਦ ਦੀ ਸੁਰੱਖਿਆ ਛਤਰੀ ਹੇਠ ਰਹਿ ਕੇ ਅੱਤਵਾਦੀ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੈ।

ਨਾਗਰੋਟਾ ਫੌਜੀ ਕੈਂਪ ਹਮਲੇ ਦੇ ਸਾਜ਼ਿਸ਼ਕਰਤਾ

ਜਾਰੀ ਕੀਤੀ ਗਈ ਸੂਚੀ ਵਿੱਚ ਕਈ ਅਜਿਹੇ ਨਾਮ ਵੀ ਸ਼ਾਮਲ ਹਨ, ਜੋ ਭਾਰਤੀ ਫੌਜ ‘ਤੇ ਹੋਏ ਵੱਡੇ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਰਹੇ ਹਨ, ਜਿਨ੍ਹਾਂ ਵਿੱਚੋਂ 3 ਅੱਤਵਾਦੀਆਂ ਦਾ ਸਬੰਧ 2016 ਦੇ ਨਾਗਰੋਟਾ ਫੌਜੀ ਕੈਂਪ ਹਮਲੇ ਨਾਲ ਹੈ। ਪੀਓਕੇ ਦੇ ਅੱਬਾਸਪੁਰ ਦਾ ਰਹਿਣ ਵਾਲਾ 52 ਸਾਲਾ ਮੁਫ਼ਤੀ ਮੁਹੰਮਦ ਅਸਗਰ ਖ਼ਾਨ ਉਰਫ਼ ਅਬੂ ਸਾਦ ਜੈਸ਼-ਏ-ਮੁਹੰਮਦ ਦਾ ਮੁੱਖ ਲਾਂਚਿੰਗ ਕਮਾਂਡਰ ਹੈ, ਜਿਸ ਨੂੰ 29 ਨਵੰਬਰ 2016 ਨੂੰ ਨਾਗਰੋਟਾ ਵਿਖੇ ਫੌਜ ਦੇ ਕੈਂਪ ‘ਤੇ ਹੋਏ ਘਾਤਕ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਘੋਸ਼ਿਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ 56 वर्षीय ਹਾਫ਼ਿਜ਼ ਅਬਦੁਲ ਸ਼ਕੂਰ ‘ਤੇ ਵੀ ਨਾਗਰੋਟਾ ਹਮਲੇ ਵਿੱਚ ਸ਼ਾਮਲ ਹੋਣ ਅਤੇ ਜੰਮੂ-ਕਸ਼ਮੀਰ ਵਿੱਚ ਜੈਸ਼ ਦੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਗੰਭੀਰ ਦੋਸ਼ ਹਨ, ਜਦਕਿ 47 वर्षीय ਅਬਦੁੱਲਾ ਜਿਹਾਦੀ ਦਾ ਨਾਮ ਵੀ ਇਸੇ ਹਮਲੇ ਦੀ ਸਾਜ਼ਿਸ਼ ਵਿੱਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਹੈ।

ਸੁੰਜਵਾਂ ਮਿਲਟਰੀ ਸਟੇਸ਼ਨ ਹਮਲੇ ਦੇ ਮਾਸਟਰਮਾਈਂਡ

ਇਸ ਸੂਚੀ ਵਿੱਚ ਸ਼ਾਮਲ 2 ਅੱਤਵਾਦੀਆਂ ਦਾ ਸਬੰਧ 2018 ਦੇ ਸੁੰਜਵਾਂ ਮਿਲਟਰੀ ਸਟੇਸ਼ਨ ਹਮਲੇ ਨਾਲ ਹੈ। ਪੀਓਕੇ ਦੇ ਰਾਵਲਕੋਟ ਦਾ ਰਹਿਣ ਵਾਲਾ 41 ਸਾਲਾ ਮਸੂਦ ਇਲਿਆਸ ਕਸ਼ਮੀਰੀ ਉਰਫ਼ ਮੁਫ਼ਤੀ ਮਸੂਦ ਇਲਿਆਸ ਜੈਸ਼-ਏ-ਮੁਹੰਮਦ ਦਾ ਸੀਨੀਅਰ ਅਹੁਦੇਦਾਰ ਹੈ, ਜਿਸ ‘ਤੇ ਨੌਜਵਾਨਾਂ ਦੀ ਭਰਤੀ, ਸਿਖਲਾਈ ਅਤੇ ਭਾਰਤ ਵਿੱਚ ਘੁਸਪੈਠ ਕਰਵਾਉਣ ਦੇ ਦੋਸ਼ ਹਨ ਅਤੇ ਕੇਂਦਰ ਨੇ ਉਸ ਨੂੰ 22 ਅਪ੍ਰੈਲ 2022 ਨੂੰ ਜੰਮੂ ਦੇ ਸੁੰਜਵਾਂ ਵਿੱਚ ਸੁਰੱਖਿਆ ਬਲਾਂ ‘ਤੇ ਹੋਏ ਹਮਲੇ ਨਾਲ ਵੀ ਜੋੜਿਆ ਹੈ।

ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਦਾ ਨਿਵਾਸੀ 38 ਸਾਲਾ ਮੁਹੰਮਦ ਮੁਸੱਦੀਕ ਉਰਫ਼ ਡਾਕਟਰ ਉਰਫ਼ ਹਮਜ਼ਾ ਜੈਸ਼ ਦੀ ਘੁਸਪੈਠ ਦਾ ਮੁੱਖ ਹੈਂਡਲਰ ਹੈ, ਜੋ ਸੁੰਜਵਾਂ ਹਮਲੇ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਨੋਟੀਫਿਕੇਸ਼ਨ ਅਨੁਸਾਰ, ਇਸ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰ ਅਤੇ ਗੋਲਾ-ਬਾਰੂਦ ਭੇਜੇ ਸਨ ਅਤੇ ਇਹ ਜੈਸ਼ ਦੇ ਉਸ ਸਾਈਬਰ ਵਿੰਗ ਨੂੰ ਵੀ ਚਲਾਉਂਦਾ ਸੀ ਜੋ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਸੀ।

ਡਰੋਨ, ਸਾਈਬਰ ਅਤੇ ਫੰਡਿੰਗ ਨੈੱਟਵਰਕ ‘ਤੇ ਸਖ਼ਤ ਕਾਰਵਾਈ

ਕੇਂਦਰ ਸਰਕਾਰ ਨੇ ਕਈ ਅਜਿਹੇ ਅੱਤਵਾਦੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜੋ ਹਾਈ-ਟੈਕ ਅਤੇ ਆਧੁਨਿਕ ਤਰੀਕਿਆਂ ਨਾਲ ਅੱਤਵਾਦ ਫੈਲਾ ਰਹੇ ਸਨ। ਇਸ ਵਿੱਚ 40 ਸਾਲਾ ਮੁਹੰਮਦ ਸ਼ਾਹਿਦ ਫ਼ੈਸਲ ਦਾ ਸਬੰਧ ਲਸ਼ਕਰ, ਅਲ-ਕਾਇਦਾ ਅਤੇ ISIS ਮੋਡਿਊਲ ਨਾਲ ਦੱਸਿਆ ਗਿਆ ਹੈ, ਜੋ ਸੋਸ਼ਲ ਮੀਡੀਆ ਰਾਹੀਂ ਭਰਤੀ ਕਰਦਾ ਸੀ, ਪਾਕਿਸਤਾਨ ਵਿੱਚ ਹਥਿਆਰਾਂ ਦੀ ਸਿਖਲਾਈ ਦਿੰਦਾ ਸੀ, ਫੰਡ ਇਕੱਠਾ ਕਰਦਾ ਸੀ ਅਤੇ ਜਾਂਚ ਏਜੰਸੀਆਂ ਨੂੰ ਚਕਮਾ ਦੇਣ ਲਈ ਡੇਟਾ ਐਨਕ੍ਰਿਪਸ਼ਨ ਦੀ ਸਿਖਲਾਈ ਦਿੰਦਾ ਸੀ।

ਇਸ ਦੇ ਨਾਲ ਹੀ 38 ਸਾਲਾ ਨਜ਼ੀਰ ਅਹਿਮਦ ਗੁੱਜਰ ਅਤੇ ਵਸੀਮ ਨੂਰ ਜਾਟ ‘ਤੇ ਭਾਰਤੀ ਸਰਹੱਦ ਦੇ ਅੰਦਰ ਡਰੋਨ ਰਾਹੀਂ ਹਥਿਆਰਾਂ ਤੇ ਗੋਲਾ-ਬਾਰੂਦ ਦੀਆਂ ਖੇਪਾਂ ਭੇਜਣ ਦੇ ਗੰਭੀਰ ਦੋਸ਼ ਹਨ। ਫ਼ਿਰਦੌਸ ਅਹਿਮਦ ਭੱਟ ਵਿਦੇਸ਼ੀ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾ ਕੇ ਭਾਰਤ ਵਿੱਚ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ, ਜਦਕਿ ਗੁਲਾਮ ਫ਼ਰੀਦ ਦੇਸ਼ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਚਲਾਉਣ ਤੇ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਸੀ ਅਤੇ ਹਾਰੂਨ ਰਸ਼ੀਦ ਗਨੀ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਵਿੱਚ ਭਰਤੀ ਕਰਨ ਦਾ ਕੰਮ ਕਰ ਰਿਹਾ ਸੀ।

ਜੈਸ਼ ਅਤੇ ਲਸ਼ਕਰ ਦੇ ਹੋਰ ਵੱਡੇ ਚਿਹਰੇ

ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਵਿਆਪਕ ਸੂਚੀ ਵਿੱਚ ਕਈ ਹੋਰ ਪ੍ਰਮੁੱਖ ਨਾਮ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ 46 ਸਾਲਾ ਮੌਲਾਨਾ ਇਮਦਾਦ ਉੱਲ੍ਹਾ ਮੱਕੀ ਜੈਸ਼-ਏ-ਮੁਹੰਮਦ ਦੇ ਕਈ ਧੜਿਆਂ ਦਾ ਮੁੱਖ ਕੋਆਰਡੀਨੇਟਰ ਹੈ ਅਤੇ 57 ਸਾਲਾ ਮੌਲਾਨਾ ਸੈਫੁੱਲ੍ਹਾ ਖ਼ਾਲਿਦ ਜਮਾਤ-ਉਦ-ਦਾਵਾ ਦੇ ਕਈ ਧੜਿਆਂ ਵਿੱਚ ਸਰਗਰਮ ਹੋ ਕੇ ਅੱਤਵਾਦੀ ਯੋਜਨਾਵਾਂ ਨੂੰ ਅੰਜਾਮ ਦੇ ਰਿਹਾ ਹੈ।

ਬਿਲਾਲ ਅਹਿਮਦ ਮੀਰ ਲਸ਼ਕਰ ਅਤੇ ‘ਦ ਰੈਜ਼ੀਸਟੈਂਸ ਫਰੰਟ’ ਨਾਲ ਜੁੜ ਕੇ ਸਰਹੱਦ ਪਾਰੋਂ ਸਾਜ਼ਿਸ਼ਾਂ ਰਚ ਰਿਹਾ ਹੈ, ਜਦਕਿ ਆਬਿਦ ਕਯੂਮ ਲੋਨ ਅਤੇ ਮੁਹੰਮਦ ਯਾਕੂਬ ਅੱਤਵਾਦੀਆਂ ਨੂੰ ਲੌਜਿਸਟਿਕਸ ਅਤੇ ਵਿੱਤੀ ਮਦਦ ਪ੍ਰਦਾਨ ਕਰਦੇ ਸੀ। ਇਸ ਤੋਂ ਇਲਾਵਾ ਮੌਲਾਨਾ ਯੂਸਫ਼ ਤਾਇਬੀ, ਕਾਰੀ ਯਾਕੂਬ ਸ਼ੇਖ ਅਤੇ ਓਵੈਸ ਫਾਰੂਜ਼ ਲਸ਼ਕਰ ਅਤੇ ਜਮਾਤ-ਉਦ-ਦਾਵਾ ਦੇ ਵੱਖ-ਵੱਖ ਵਿੰਗਾਂ ਨਾਲ ਜੁੜੇ ਹੋਏ ਹਨ, ਅਤੇ ਅਸ਼ਫ਼ਾਕ ਅਹਿਮਦ ‘ਤੇ ਅੱਤਵਾਦੀ ਨੈੱਟਵਰਕ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਤੇ ਫੰਡ ਜੁਟਾਉਣ ਦਾ ਦੋਸ਼ ਹੈ।

ਸਰਕਾਰ ਵੱਲੋਂ ਇਹ ਸਖ਼ਤ ਕਦਮ ਚੁੱਕਣ ਦਾ ਮੁੱਖ ਕਾਰਨ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਸੁਰੱਖਿਆ ਅਤੇ ਜਾਂਚ ਏਜੰਸੀਆਂ ਲਗਾਤਾਰ ਉਸ ਸਰਹੱਦ ਪਾਰ ਦੇ ਨੈੱਟਵਰਕ ‘ਤੇ ਨਜ਼ਰ ਰੱਖ ਰਹੀਆਂ ਹਨ, ਜੋ ਡਰੋਨ, ਐਨਕ੍ਰਿਪਟਡ ਸੰਚਾਰ ਅਤੇ ਆਨਲਾਈਨ ਭਰਤੀ ਰਾਹੀਂ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ 23 ਵਿਅਕਤੀਆਂ ਨੂੰ UAPA ਤਹਿਤ ਅਧਿਕਾਰਤ ਤੌਰ ‘ਤੇ ਅੱਤਵਾਦੀ ਘੋਸ਼ਿਤ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨਾ, ਉਨ੍ਹਾਂ ਦੀ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣਾ ਅਤੇ ਉਨ੍ਹਾਂ ਦੇ ਵਿੱਤੀ ਤੇ ਸਮਾਜਿਕ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਹੈ।

ਸਰਕਾਰ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਧਰਤੀ ਤੋਂ ਚੱਲ ਰਹੇ ਇਨ੍ਹਾਂ ਮੋਡਿਊਲਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਡਰੋਨਾਂ ਰਾਹੀਂ ਹਥਿਆਰ ਸੁੱਟਣ ਅਤੇ ਸੋਸ਼ਲ ਮੀਡੀਆ ਰਾਹੀਂ ਕੱਟੜਪੰਥ ਫੈਲਾਉਣ ਦੇ ਨਵੇਂ ਹਾਈ-ਟੈਕ ਤਰੀਕੇ ਅਪਣਾਏ ਹਨ, ਜਿਸ ਕਾਰਨ ਹੁਣ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਵਿਰੁੱਧ ਹੋਰ ਸਖ਼ਤ ਕਾਰਵਾਈ ਕਰਨ ਦਾ ਮਜ਼ਬੂਤ ਕਾਨੂੰਨੀ ਅਧਾਰ ਮਿਲ ਗਿਆ ਹੈ।

Follow Us
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...