Wrestlers Protest: ਕੁੱਟ-ਕੁੱਟ ਕੇ ਭਜਾਇਆ ! ਪਹਿਲਵਾਨਾਂ ਨੇ ਦਿੱਲੀ ਪੁਲਿਸ ‘ਤੇ ਲਗਾਇਆ ਇਲਜ਼ਾਮ, ਜੰਤਰ-ਮੰਤਰ ‘ਤੇ ਖਿਡਾਰੀਆਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
ਬਜਰੰਗ ਪੂਨੀਆ ਨੇ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਪੁਲਿਸ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਿਵਹਾਰ ਕਰ ਰਹੀ ਹੈ। ਪਹਿਲਵਾਨਾਂ ਨੇ ਦੋਸ਼ ਲਾਇਆ ਸੀ ਕਿ ਜੰਤਰ-ਮੰਤਰ ਵਿਖੇ ਧਰਨੇ ਵਾਲੀ ਥਾਂ ਦੀਆਂ ਲਾਈਟਾਂ ਵੀ ਕੱਟ ਦਿੱਤੀਆਂ ਗਈਆਂ ਸਨ।
Wrestlers Protest: ਪਿਛਲੇ ਕਈ ਦਿਨਾਂ ਤੋਂ ਸੜਕਾਂ ‘ਤੇ ਦੰਗਲ ਲੜਨ ਤੋਂ ਬਾਅਦ ਆਖਿਰਕਾਰ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਮਾਮਲਾ ਦਰਜ ਕਰਵਾਉਣ ‘ਚ ਕਾਮਯਾਬ ਹੋ ਗਏ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਬ੍ਰਿਜ ਭੂਸ਼ਣ (Brij Bhushan Sharan Singh) ‘ਤੇ ਦੋ ਐਫਆਈਆਰ ਦਰਜ ਕੀਤੀਆਂ ਹਨ।
ਹਾਲਾਂਕਿ, ਪਹਿਲਵਾਨ ਬਜਰੰਗ ਪੂਨੀਆ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਕੁਝ ਸਾਮਾਨ ਮੰਗਵਾਇਆ ਸੀ ਪਰ ਪੁਲਿਸ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ‘ਤੇ ਲਿਆਉਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ। ਪੂਨੀਆ ਨੇ ਕਿਹਾ, ਪੁਲਿਸ ਮਾਮਾਨ ਲੈ ਕੇ ਆਏ ਵਿਅਕਤੀ ਦੀ ਕੁੱਟਮਾਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਭਜਾ ਰਹੀ ਹੈ। ਇਸ ਦੌਰਾਨ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਪਹਿਲਵਾਨਾਂ ਦੇ ਸਮਰਥਨ ‘ਚ ਅੱਜ ਜੰਤਰ-ਮੰਤਰ ਪਹੁੰਚੀ।
ਜੰਤਰ-ਮੰਤਰ ‘ਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ ‘ਚ ਪ੍ਰਿਅੰਕਾ ਗਾਂਧੀ (Priyanka Gandhi) ਪਹੁੰਚੀ। ਪਹਿਲਵਾਨਾਂ ਨਾਲ ਮੁਲਾਕਾਤ ਦੌਰਾਨ ਪ੍ਰਿਅੰਕਾ ਖੁਦ ਵੀ ਭਾਵੁਕ ਹੋ ਗਈ। ਉਥੇ ਇਕ ਹੋਰ ਕਾਂਗਰਸੀ ਆਗੂ ਦੀਪੇਂਦਰ ਹੁੱਡਾ ਵੀ ਪਹੁੰਚ ਗਏ। ਖਿਡਾਰੀਆਂ ਨੇ ਪ੍ਰਿਅੰਕਾ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ। ਪ੍ਰਿਅੰਕਾ ਨੇ ਕਾਫੀ ਦੇਰ ਤੱਕ ਉਨ੍ਹਾਂ ਦੀ ਸਮੱਸਿਆ ਸੁਣੀ।
ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਐਫਆਈਆਰ ‘ਤੇ ਬੋਲਦਿਆਂ ਪੂਨੀਆ ਨੇ ਕਿਹਾ ਕਿ ਪੁਲਿਸ ਕਹਿੰਦੀ ਸੀ ਕਿ ਵਿਰੋਧ ਕਰਨਾ ਹੈ ਤਾਂ ਸੜਕ ‘ਤੇ ਸੌਂ ਜਾਓ। ਆਖਿਰ ਹੁਣ ਉਨ੍ਹਾਂ ‘ਤੇ ਕਿਸ ਤਰ੍ਹਾਂ ਦਾ ਦਬਾਅ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਦਬਾਅ ਕਾਰਨ ਹੀ ਐਫਆਈਆਰ ਦਰਜ ਕੀਤੀ ਗਈ ਹੈ। ਪੂਨੀਆ ‘ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੰਤਰ-ਮੰਤਰ ‘ਤੇ ਸਾਮਾਨ ਲਿਆਉਣ ਵਾਲਿਆਂ ਨੂੰ ਪੁਲਿਸ ਕੁੱਟ-ਕੁੱਟ ਕੇ ਭਜਾ ਰਹੀ ਹੈ।