AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਅਸੀਂ ਤਸਵੀਰ ਲੈ ਸਕਦੇ ਹਾਂ… BRICS ਸੰਮੇਲਨ ‘ਚ ਵਿਦੇਸ਼ੀ ਮਹਿਲਾ ਡੈਲੀਗੇਟਾਂ ‘ਚ ਦਿਖਿਆ PM ਮੋਦੀ ਦਾ ਕ੍ਰੇਜ਼, ਫ਼ੋਟੋ ਖਿਚਵਾਉਣ ਦੀ ਹੋੜ

ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ 18ਵੇਂ ਬ੍ਰਿਕਸ (BRICS) ਸਿਖ਼ਰ ਸੰਮੇਲਨ 2026 ਦੌਰਾਨ ਇੱਕ ਬੇਹੱਦ ਰੌਚਕ ਅਤੇ ਖ਼ੂਬਸੂਰਤ ਦ੍ਰਿਸ਼ ਸਾਹਮਣੇ ਆਇਆ ਹੈ। ਸਮਾਗਮ ਵਿੱਚ ਪਹੁੰਚੀਆਂ ਵਿਦੇਸ਼ੀ ਮਹਿਲਾ ਡੈਲੀਗੇਟਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚ ਕੇ ਬੜੇ ਉਤਸ਼ਾਹ ਨਾਲ ਤਸਵੀਰ ਖਿਚਵਾਉਣ ਦੀ ਬੇਨਤੀ ਕੀਤੀ।

ਕੀ ਅਸੀਂ ਤਸਵੀਰ ਲੈ ਸਕਦੇ ਹਾਂ... BRICS ਸੰਮੇਲਨ 'ਚ ਵਿਦੇਸ਼ੀ ਮਹਿਲਾ ਡੈਲੀਗੇਟਾਂ 'ਚ ਦਿਖਿਆ PM ਮੋਦੀ ਦਾ ਕ੍ਰੇਜ਼, ਫ਼ੋਟੋ ਖਿਚਵਾਉਣ ਦੀ ਹੋੜ
tv9-punjabi
| Updated On: 12 Sep 2026 09:56 AM IST
Share

ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ 18ਵੇਂ ਬ੍ਰਿਕਸ (BRICS) ਸਿਖ਼ਰ ਸੰਮੇਲਨ 2026 ਦੌਰਾਨ ਇੱਕ ਬੇਹੱਦ ਰੌਚਕ ਅਤੇ ਖ਼ੂਬਸੂਰਤ ਦ੍ਰਿਸ਼ ਸਾਹਮਣੇ ਆਇਆ ਹੈ। ਸਮਾਗਮ ਵਿੱਚ ਪਹੁੰਚੀਆਂ ਵਿਦੇਸ਼ੀ ਮਹਿਲਾ ਡੈਲੀਗੇਟਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚ ਕੇ ਬੜੇ ਉਤਸ਼ਾਹ ਨਾਲ ਤਸਵੀਰ ਖਿਚਵਾਉਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨਾਲ ਫ਼ੋਟੋ ਕਰਵਾਉਣ ਲਈ ਵਿਦੇਸ਼ੀ ਮਹਿਮਾਨਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਹ ਖ਼ਾਸ ਅਣਅਧਿਕਾਰਤ ਪਲ ਇਸ ਸਮੇਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਬ੍ਰਿਕਸ ਸੰਮੇਲਨ ‘ਚ ਦਿਖਿਆ ਪ੍ਰਧਾਨ ਮੰਤਰੀ ਮੋਦੀ ਦਾ ਕ੍ਰੇਜ਼

ਇਹ ਘਟਨਾ ਸ਼ੁੱਕਰਵਾਰ (11 ਸਤੰਬਰ) ਨੂੰ ਬ੍ਰਿਕਸ ਬਿਜ਼ਨੈੱਸ ਫੋਰਮ ਦੇ ਸਮਾਪਤੀ ਸਮਾਰੋਹ ਮੌਕੇ ਵਾਪਰੀ। ਜਦੋਂ ਸੈਸ਼ਨ ਖ਼ਤਮ ਹੋਇਆ ਤਾਂ ਵਿਦੇਸ਼ੀ ਡੈਲੀਗੇਟਾਂ ਦਾ ਇੱਕ ਸਮੂਹ ਪ੍ਰਧਾਨ ਮੰਤਰੀ ਮੋਦੀ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਲਈ ਉਤਸੁਕ ਹੋ ਗਿਆ। ਉਸ ਸਮੇਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵੀ ਉੱਥੇ ਹੀ ਮੌਜੂਦ ਸਨ। ਸਮਾਗਮ ਦੇ ਰਸਮੀ ਅੰਤ ਤੋਂ ਬਾਅਦ ਕਈ ਮਹਿਲਾ ਨੁਮਾਇੰਦੇ ਬੈਕਡ੍ਰੌਪ ਕੋਲ ਪਹੁੰਚੀਆਂ ਅਤੇ ਉਨ੍ਹਾਂ ਵਿੱਚੋਂ ਇੱਕ ਮਹਿਲਾ ਡੈਲੀਗੇਟ ਨੇ ਨਿਮਰਤਾ ਨਾਲ ਪੁੱਛਿਆ, “ਕੀ ਅਸੀਂ ਇੱਕ ਤਸਵੀਰ ਲੈ ਸਕਦੇ ਹਾਂ? (Can We Have A Picture?)।” ਇਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਮੁਸਕਰਾਉਂਦਿਆਂ ਖਿੜੇ ਮੱਥੇ ਉਨ੍ਹਾਂ ਨਾਲ ਫ਼ੋਟੋ ਕਰਵਾਉਣ ਲਈ ਹਾਮੀ ਭਰੀ।

ਤਸਵੀਰਾਂ ਖਿਚਵਾਉਣ ਲਈ ਲੱਗੀ ਹੋੜ

ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਿੱਘੇ ਅੰਦਾਜ਼ ਵਿੱਚ ਵਿਦੇਸ਼ੀ ਮਹਿਲਾ ਨੁਮਾਇੰਦਿਆਂ ਦਾ ਸਵਾਗਤ ਕੀਤਾ, ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਬੜੇ ਸੁਹਿਰਦ ਮਾਹੌਲ ਵਿੱਚ ਫ਼ੋਟੋਆਂ ਖਿਚਵਾਈਆਂ। ਜਦੋਂ ਇੱਕ ਡੈਲੀਗੇਟ ਨੇ ਤਸਵੀਰ ਦੀ ਬੇਨਤੀ ਕੀਤੀ ਤਾਂ ਪੀਐੱਮ ਮੋਦੀ ਨੇ ਹੱਸਦਿਆਂ ਕਿਹਾ, “ਹਾਂ, ਬਿਲਕੁਲ।” ਕੈਮਰੇ ਅੱਗੇ ਖੜ੍ਹੇ ਹੋਣ ਵੇਲੇ ਵਿਦੇਸ਼ੀ ਮਹਿਲਾਵਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਇਸੇ ਦੌਰਾਨ ਨੇੜੇ ਖੜ੍ਹੇ ਹੋਰ ਨੁਮਾਇੰਦੇ ਵੀ ਪ੍ਰਧਾਨ ਮੰਤਰੀ ਨੂੰ ਆਵਾਜ਼ਾਂ ਦੇ ਕੇ ਆਪਣੇ ਨਾਲ ਫ਼ੋਟੋ ਖਿਚਵਾਉਣ ਦੀ ਗੁਜ਼ਾਰਿਸ਼ ਕਰਨ ਲੱਗੇ। ਮਹਿਮਾਨਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਪ੍ਰਧਾਨ ਮੰਤਰੀ ਉਨ੍ਹਾਂ ਦੇ ਗਰੁੱਪ ਵੱਲ ਵਧੇ ਅਤੇ ਸਾਰਿਆਂ ਨਾਲ ਇੱਕ ਸਾਂਝੀ ਤਸਵੀਰ ਵੀ ਖਿਚਵਾਈ।

‘ਅਸੀਂ ਸਾਰੇ ਬਹੁਤ ਖ਼ੁਸ਼ਕਿਸਮਤ ਹਾਂ’

ਫ਼ੋਟੋਸ਼ੂਟ ਦੌਰਾਨ ਮਾਹੌਲ ਉਸ ਸਮੇਂ ਹੋਰ ਵੀ ਹਾਸੋਹੀਣਾ ਅਤੇ ਰੌਚਕ ਬਣ ਗਿਆ ਜਦੋਂ ਕੈਮਰਾਮੈਨ ਅਧਿਕਾਰੀ ਨੇ ਮਜ਼ਾਕੀਆ ਲਹਿਜੇ ਵਿੱਚ ਆਖਿਆ, “ਤੁਸੀਂ ਸਾਰੀਆਂ ਮਹਿਲਾਵਾਂ ਬਹੁਤ ਭਾਗਸ਼ਾਲੀ ਹੋ।” ਇਸ ਸੁਣ ਕੇ ਉੱਥੇ ਮੌਜੂਦ ਸਾਰੇ ਪ੍ਰਤੀਨਿਧੀਆਂ ਵਿੱਚ ਜ਼ੋਰਦਾਰ ਹਾਸਾ ਫੈਲ ਗਿਆ। ਡੈਲੀਗੇਟਾਂ ਦੇ ਸਮੂਹ ਵੱਲੋਂ ਵੀ ਤੁਰੰਤ ਹੱਸਦੇ ਹੋਏ ਜਵਾਬ ਆਇਆ, “ਹਾਂ, ਅਸੀਂ ਸਾਰੇ ਬਹੁਤ ਖ਼ੁਸ਼ਕਿਸਮਤ ਹਾਂ।” ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੁਸਕਰਾਹਟ ਨਾਲ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਹ ਗ਼ੈਰ-ਰਸਮੀ ਗੱਲਬਾਤ ਖ਼ੁਸ਼ਗਵਾਰ ਢੰਗ ਨਾਲ ਸਮਾਪਤ ਹੋਈ।

18ਵੇਂ ਬ੍ਰਿਕਸ ਸੰਮੇਲਨ ਦੀ ਸਫ਼ਲ ਮੇਜ਼ਬਾਨੀ ਕਰ ਰਿਹੈ ਭਾਰਤ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬ੍ਰਿਕਸ ਬਿਜ਼ਨੈੱਸ ਫੋਰਮ ਦੇ ਮੰਚ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਵੱਖ-ਵੱਖ ਦੁਵੱਲੀਆਂ ਅਹਿਮ ਮੀਟਿੰਗਾਂ ਵੀ ਕੀਤੀਆਂ। ਭਾਰਤ ਨਵੀਂ ਦਿੱਲੀ ਵਿਖੇ 12 ਅਤੇ 13 ਸਤੰਬਰ ਨੂੰ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਸਰਵਉੱਚ ਆਗੂ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉੱਚ-ਪੱਧਰੀ ਕੌਮਾਂਤਰੀ ਵਫ਼ਦ ਹਿੱਸਾ ਲੈ ਰਹੇ ਹਨ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...