AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

BRICS Summit 2026: ਟੇਲੈਂਟ-ਮਾਰਕੀਟ ਅਤੇ ਤਜ਼ਰਬਾ… BRICS ਦੇ ਮੰਚ ਤੋਂ ਜੈਸ਼ੰਕਰ ਨੇ ਦੱਸੀ ਭਾਰਤ ਦੀ ਤਾਕਤ, ਦੁਨੀਆਂ ਨੂੰ ਦਿੱਤਾ ਇਹ ਮੈਸੇਜ

BRICS Summit 2026: ਜੈਸ਼ੰਕਰ ਨੇ ਕਿਹਾ, "ਅਸੀਂ ਅਜਿਹੇ ਸਮੇਂ ਮਿਲ ਰਹੇ ਹਾਂ ਜਦੋਂ ਵਿਸ਼ਵ ਰਾਜਨੀਤਿਕ ਅਤੇ ਆਰਥਿਕ ਪ੍ਰਣਾਲੀ ਵੱਡੇ ਬਦਲਾਅ ਵਿੱਚੋਂ ਗੁਜ਼ਰ ਰਹੀ ਹੈ। ਸਾਡੇ ਆਲੇ ਦੁਆਲੇ ਦੀ ਦੁਨੀਆ ਵਿੱਚ ਅਸਥਿਰਤਾ, ਅਨਿਸ਼ਚਿਤਤਾ ਅਤੇ ਜਟਿਲਤਾ ਆਮ ਗੱਲ ਹੋ ਗਈ ਹੈ।"

BRICS Summit 2026: ਟੇਲੈਂਟ-ਮਾਰਕੀਟ ਅਤੇ ਤਜ਼ਰਬਾ... BRICS ਦੇ ਮੰਚ ਤੋਂ ਜੈਸ਼ੰਕਰ ਨੇ ਦੱਸੀ ਭਾਰਤ ਦੀ ਤਾਕਤ, ਦੁਨੀਆਂ ਨੂੰ ਦਿੱਤਾ ਇਹ ਮੈਸੇਜ
Photo: PTI
tv9-punjabi
| Updated On: 11 Sep 2026 13:18 PM IST
Share

ਬ੍ਰਿਕਸ ਸੰਮੇਲਨ 2026 ਕੱਲ੍ਹ, ਸ਼ਨੀਵਾਰ ਨੂੰ ਦਿੱਲੀ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਅੱਗ ਬ੍ਰਿਕਸ ਬਿਜਨੈਸ ਫੋਰਮ ਵਿੱਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਇਹ ਉਥਲ-ਪੁਥਲ ਦਾ ਦੌਰ ਹੈ। ਦੁਨੀਆ ਵਿੱਚ ਅਸਥਿਰਤਾ ਅਤੇ ਜਟਿਲਤਾ ਆਮ ਗੱਲ ਹੋ ਗਈ ਹੈ। ਰਾਜਨੀਤਿਕ ਅਤੇ ਆਰਥਿਕ ਪੱਧਰ ‘ਤੇ ਵੱਡੇ ਬਦਲਾਅ ਹੋ ਰਹੇ ਹਨ। ਅਜਿਹੇ ਵਿੱਚ, ਭਾਰਤ ਦੀ ਅਗੁਵਾਈ ਵਿੱਚ ਇਨੋਵੇਸ਼ਨਸ ਅਤੇ ਐਂਟਰਪ੍ਰੇਨਯੋਰਸ਼ਿਪ ਇਕੋਸਿਸਟਮਣ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਉਹ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਨੂੰ ਆਪਣੇ ਬਾਜ਼ਾਰ ਖੋਲ੍ਹਣ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਨ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, “ਅਸੀਂ ਅਜਿਹੇ ਸਮੇਂ ਮਿਲ ਰਹੇ ਹਾਂ ਜਦੋਂ ਵਿਸ਼ਵਵਿਆਪੀ ਰਾਜਨੀਤਿਕ ਅਤੇ ਆਰਥਿਕ ਪ੍ਰਣਾਲੀ ਵੱਡੇ ਪੱਧਰ ਤੇ ਤਬਦੀਲੀਆਂ ਵਿੱਚੋਂ ਗੁਜ਼ਰ ਰਹੀ ਹੈ। ਸਾਡੇ ਆਲੇ ਦੁਆਲੇ ਦੀ ਦੁਨੀਆ ਵਿੱਚ ਅਸਥਿਰਤਾ, ਅਨਿਸ਼ਚਿਤਤਾ ਅਤੇ ਜਟਿਲਤਾ ਆਮ ਗੱਲ ਹੋ ਗਈ ਹੈ। ਅਸੀਂ ਭੂ-ਰਾਜਨੀਤਿਕ ਟਕਰਾਵਾਂ, ਮਹਾਂਮਾਰੀਆਂ ਅਤੇ ਜਲਵਾਯੂ ਨਾਲ ਸਬੰਧਤ ਸਮੱਸਿਆਵਾਂ ਦੇ ਆਰਥਿਕ ਪ੍ਰਭਾਵ ਨੂੰ ਦੇਖ ਰਹੇ ਹਾਂ।”

ਅੱਜ ਦਾ ਆਰਥਿਕ ਮਾਹੌਲ ‘ਚ ਜੋਖਮ ਅਤੇ ਮੌਕੇ ਦੋਵੇਂ: ਜੈਸ਼ੰਕਰ

“ਨਾਲ ਹੀ, ਤੇਜ਼ੀ ਨਾਲ ਹੋ ਰਹੇ ਡਿਜੀਟਲਾਈਜ਼ੇਸ਼ਨ ਅਤੇ ਤਕਨੀਕੀ ਤਰੱਕੀ ਵਿਕਾਸ, ਉਤਪਾਦਕਤਾ ਅਤੇ ਤਰੱਕੀ ਲਈ ਨਵੇਂ ਰਸਤੇ ਖੋਲ੍ਹ ਰਹੇ ਹਨ। ਨਤੀਜਾ ਅਜਿਹਾ ਆਰਥਿਕ ਵਾਤਾਵਰਣ ਹੈ ਜਿੱਥੇ ਜੋਖਮ ਅਤੇ ਮੌਕੇ ਦੋਵਾਂ ਦਾ ਵਿਸਤਾਰ ਹੋ ਰਿਹਾ ਹੈ, ਅਤੇ ਜਿੱਥੇ ਪਹਿਲਾਂ ਤੋਂ ਅੰਦਾਜਾ ਲਗਾਉਣ, ਹਾਲਾਤ ਦੇ ਹਿਸਾਬ ਨਾਲ ਢੱਲਣ ਅਤੇ ਜਵਾਬ ਦੇਣ ਦੀ ਯੋਗਤਾ ਤੇਜ਼ੀ ਨਾਲ ਅਹਿਮ ਹੁੰਦੀ ਜਾ ਰਹੀ ਹੈ।”

ਬ੍ਰਿਕਸ ਵਪਾਰ ਫੋਰਮ ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਕਿਹਾ, “ਤਕਨਾਲੋਜੀ ਹਮੇਸ਼ਾ ਅਰਥਸ਼ਾਸਤਰ ਅਤੇ ਭੂ-ਰਾਜਨੀਤੀ ਨਾਲ ਜੁੜੀ ਰਹੀ ਹੈ। ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਫਿਨਟੈਕ, ਅਤੇ ਐਡਵਾਂਸਡ ਮੈਨੂਫੈਕਚਰਿੰਗ – ਇਹ ਸਾਰੇ ਸਾਨੂੰ ਬਹੁਤ ਵੱਡੇ ਮੌਕੇ ਦਿੰਦੇ ਹਨ, ਪਰ ਉਹ ਪਹੁੰਚ, ਮਿਆਰਾਂ, ਸੁਰੱਖਿਆ ਅਤੇ ਵਿਸ਼ਵਾਸ ਨਾਲ ਸਬੰਧਤ ਸਵਾਲ ਵੀ ਉਠਾਉਂਦੇ ਹਨ।”

ਦੁਨੀਆ ਲਈ ਆਪਣੇ ਬਾਜਾਰ ਖੋਲ੍ਹਣ BRICS ਦੇ ਦੇਸ਼: ਗੋਇਲ

ਉਨ੍ਹਾਂ ਅੱਗੇ ਕਿਹਾ, “ਇਸ ਸੰਦਰਭ ਵਿੱਚ, ਭਾਰਤ ਦੀ ਅਗਵਾਈ ਵਿੱਚ ਨਵੀਨਤਾ ਅਤੇ ਉੱਦਮਤਾ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਯਤਨ ਕੀਤੇ ਗਏ ਹਨ। ਇਸ ਵਿੱਚ ਮੈਂਬਰ ਦੇਸ਼ਾਂ ਦੇ ਸਟਾਰਟਅੱਪ ਅਤੇ ਇਨਕਿਊਬੇਟਰਸ ਨੂੰ ਜੋੜਨ ਲਈ ਬ੍ਰਿਕਸ ਇਨਕਿਊਬੇਟਰ ਨੈੱਟਵਰਕ ਅਤੇ ਨਵੀਨਤਾ-ਅਧਾਰਤ ਉੱਦਮਤਾ ਨੂੰ ਸਮਰਥਨ ਦੇਣ ਲਈ ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫੰਡ ਵੀ ਸ਼ਾਮਲ ਹੈ।”

ਇਸੇ ਫੋਰਮ ‘ਤੇ ਬੋਲਦੇ ਹੋਏ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਆਪਸੀ ਸਹਿਯੋਗ ਬਾਰੇ ਬੋਲਦੇ ਹੋਏ ਕਿਹਾ, “ਅੱਜ, ਬ੍ਰਿਕਸ ਵਿਸ਼ਵ ਵਪਾਰ ਦਾ ਲਗਭਗ ਇੱਕ ਚੌਥਾਈ ਹਿੱਸਾ ਰੱਖਦਾ ਹੈ। ਭਾਰਤ ਬ੍ਰਿਕਸ ਦੇਸ਼ਾਂ ਵਿੱਚ ਕੁੱਲ ਵਪਾਰ ਦਾ ਮੁੱਖ ਥੰਮ੍ਹ ਵੀ ਹੈ। ਇੰਜੀਨੀਅਰਿੰਗ ਸਾਮਾਨ ਅਤੇ ਇਲੈਕਟ੍ਰਾਨਿਕਸ ਭਾਰਤ ਦੇ ਨਿਰਮਿਤ ਨਿਰਯਾਤ ਦਾ ਸਭ ਤੋਂ ਵੱਡਾ ਹਿੱਸਾ ਹਨ। ਭਾਰਤ ਨੂੰ ‘ਦੁਨੀਆ ਦੀ ਫਾਰਮੇਸੀ’ ਵਜੋਂ ਵੀ ਜਾਣਿਆ ਜਾਂਦਾ ਹੈ।”

ਉਨ੍ਹਾਂ ਅੱਗੇ ਕਿਹਾ, “ਅਸੀਂ ਬ੍ਰਿਕਸ ਨੂੰ ਇਨ੍ਹਾਂ ਅਤੇ ਹੋਰ ਬਹੁਤ ਸਾਰੇ ਉਤਪਾਦਾਂ ਲਈ ਵੱਡੇ ਬਾਜ਼ਾਰ ਵਜੋਂ ਦੇਖਦੇ ਹਾਂ, ਜਿਸਨੂੰ ਭਾਰਤ, ਇੱਕ ਭਰੋਸੇਮੰਦ ਭਾਈਵਾਲ ਵਜੋਂ, ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਚਾਹੁੰਦਾ ਹੈ। ਮੈਂ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬਾਜ਼ਾਰ ਖੋਲ੍ਹਣ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਤੇਜ਼ ਖੇਪ ਕਲੀਅਰੈਂਸ ਦੀ ਸਹੂਲਤ ਲਈ ਮਿਲ ਕੇ ਕੰਮ ਕਰਨ।”

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...