Amarnath Yatra: ਅਮਰਨਾਥ ਯਾਤਰੀਆਂ ਨੂੰ ਜਾਅਲੀ ਰਜਿਸਟ੍ਰੇਸ਼ਨ ਸਲਿੱਪਾਂ ਵੇਚਣ ਵਾਲੇ 3 ਸ਼ਖਸ ਦਿੱਲੀ ਤੋਂ ਗ੍ਰਿਫਤਾਰ, ਹੁਣ ਤੱਕ ਵੇਚ ਚੁੱਕੇ ਹਨ 400 ਤੋਂ ਵੱਧ ਪਰਮਿਟ
Amarnath Yatra Fake Registration Slips: ਪੁਲਿਸ ਨੇ ਜੰਮੂ, ਸਾਂਭਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਯਾਤਰੀਆਂ ਤੋਂ 400 ਤੋਂ ਵੱਧ ਫਰਜ਼ੀ ਰਜਿਸਟ੍ਰੇਸ਼ਨ ਪਰਮਿਟ ਜ਼ਬਤ ਕੀਤੇ ਸਨ। ਇਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਅਮਰਨਾਥ ਯਾਤਰਾ ‘ਚ ਔਖੀ ਚੜ੍ਹਾਈ ਹੁੰਦੀ ਹੈ। ਇਸ ਲਈ ਆਪਣੇ ਨਾਲ ਸਿਰਫ਼ ਆਰਾਮਦਾਇਕ ਕੱਪੜੇ ਹੀ ਰੱਖੋ। ਸਾੜ੍ਹੀ ਵਿੱਚ ਪੈਦਲ ਸਫ਼ਰ ਕਰਨਾ ਮੁਸ਼ਕਲ ਹੈ, ਇਸ ਲਈ ਔਰਤਾਂ ਨੂੰ ਸਲਵਾਰ ਕਮੀਜ਼ ਜਾਂ ਪੈਂਟ ਸ਼ਰਟ ਜਾਂ ਟ੍ਰੈਕ ਸੂਟ ਪਹਿਨ ਕੇ ਸਫ਼ਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ (Amarnath Yatra) ਦੇ ਸ਼ਰਧਾਲੂਆਂ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਜੰਮੂ-ਕਸ਼ਮੀਰ ਵਿੱਚ ਯਾਤਰਾ ਲਈ ਜਾਅਲੀ ਰਜਿਸਟ੍ਰੇਸ਼ਨ ਸਲਿੱਪਾਂ ਬਣਾਉਣ ਅਤੇ ਵੇਚਣ ਵਿੱਚ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਦਿੱਲੀ ਦਾ ਰਹਿਣ ਵਾਲਾ ਹੈ, ਜੋ ਜਾਅਲੀ ਪਰਮਿਟ ਬਣਾਉਂਦਾ ਸੀ। ਉਸ ਦੇ ਦੋ ਸਾਥੀ ਬੱਸ ਸੇਵਾ ਦਾ ਪ੍ਰਬੰਧ ਕਰਦੇ ਸਨ ਅਤੇ ਸ਼ਰਧਾਲੂਆਂ ਲਈ ਮੈਡੀਕਲ ਸਰਟੀਫਿਕੇਟ ਤਿਆਰ ਕਰਦੇ ਸਨ। ਇਨ੍ਹਾਂ ਲੋਕਾਂ ਨੇ ਵੱਡੀ ਗਿਣਤੀ ਵਿਚ ਅਮਰਨਾਥ ਯਾਤਰੀਆਂ ਨਾਲ ਧੋਖਾਧੜੀ ਕੀਤੀ ਸੀ।