ਹੋਹਤਾਂਗ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਦੇ 2 ਨੌਜਵਾਨਾਂ ਸਮੇਤ 4 ਲੋਕਾਂ ਦੀ ਮੌਤ
Rohtang Accident 4 people Died: ਪੁਲਿਸ ਅਨੁਸਾਰ ਸਾਰੇ ਨੌਜਵਾਨ ਮਨਾਲੀ ਦੇ ਸਿਮਸ਼ਾ ਹੋਟਲ ਵਿੱਚ ਕੰਮ ਕਰਦੇ ਸਨ। ਅੱਜ ਸਵੇਰੇ ਇਹ ਚਾਰੇ ਇੱਕ ਆਲਟੋ ਕਾਰ ਨੰਬਰ HP-01K-7850 ਵਿੱਚ ਰੋਹਤਾਂਗ ਜਾਣ ਲਈ ਰਵਾਨਾ ਹੋਏ। ਉਨ੍ਹਾਂ ਦੀ ਕਾਰ ਰੋਹਤਾਂਗ ਤੋਂ 5 ਕਿਲੋਮੀਟਰ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ਤੋਂ ਲਗਭਗ 200 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ।

ਸੰਕੇਤਕ ਤਸਵੀਰ
ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਰੋਹਤਾਂਗ ਦੇ ਰਾਣੀ ਨਾਲਾ ਨੇੜੇ ਅੱਜ (ਐਤਵਾਰ) ਇੱਕ ਆਲਟੋ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਪੰਜਾਬ ਦੇ 2 ਨੌਜਵਾਨਾਂ ਸਮੇਤ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪੰਜਾਬ ਦਾ ਇੱਕ ਨੌਜਵਾਨ ਜ਼ਖਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਸਾਰੇ ਨੌਜਵਾਨ ਮਨਾਲੀ ਦੇ ਸਿਮਸ਼ਾ ਹੋਟਲ ਵਿੱਚ ਕੰਮ ਕਰਦੇ ਸਨ। ਅੱਜ ਸਵੇਰੇ ਇਹ ਚਾਰੇ ਇੱਕ ਆਲਟੋ ਕਾਰ ਨੰਬਰ HP-01K-7850 ਵਿੱਚ ਰੋਹਤਾਂਗ ਜਾਣ ਲਈ ਰਵਾਨਾ ਹੋਏ। ਉਨ੍ਹਾਂ ਦੀ ਕਾਰ ਰੋਹਤਾਂਗ ਤੋਂ 5 ਕਿਲੋਮੀਟਰ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ਤੋਂ ਲਗਭਗ 200 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਮਨਾਲੀ ਹਸਪਤਾਲ ਲਿਜਾਇਆ ਗਿਆ। ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਸਨੂੰ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ।