ਪੰਜਾਬ ਤੇ ਦਿੱਲੀ ਏਅਰਪੋਰਟ ਤੇ ਵਧਾਈ ਏਅਰ ਇੰਡੀਆ ਦੀ ਸੁਰੱਖਿਆ, ਪਨੂੰ ਦੀ ਧਮਕੀ ਤੋਂ ਬਾਅਦ ਚੁੱਕੇ ਕਦਮ
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖਾਂ ਨੂੰ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਉਡਾਣ ਨਾ ਭਰਨ ਲਈ ਕਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਦਿਨ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਤੋਂ ਬਾਅਦ ਏਅਰ ਇੰਡੀਆ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਪੰਜਾਬ ਦੇ ਹਵਾਈ ਅੱਡਿਆਂ 'ਤੇ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਲਈ ਸੁਰੱਖਿਆ ਨੂੰ ਸਖਤ ਕੀਤਾ ਗਿਆ ਹੈ।
ਸੰਕੇਤਕ ਤਸਵੀਰ
ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਦੀਆਂ ਧਮਕੀਆਂ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਪੰਜਾਬ ਅਤੇ ਦਿੱਲੀ ਦੇ ਹਵਾਈ ਅੱਡਿਆਂ ‘ਤੇ ਏਅਰ ਇੰਡੀਆ (Air India) ਦੀਆਂ ਉਡਾਣਾਂ ਲਈ ਵਾਧੂ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦਾ ਮਤਲਬ ਦਿੱਲੀ ਅਤੇ ਪੰਜਾਬ ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੁਣ ਵਾਧੂ ਟੈਸਟਿੰਗ ਤੋਂ ਗੁਜ਼ਰਨਾ ਪਵੇਗਾ।


