ਪਾਕਿਸਤਾਨੀ ਵੈੱਬ ਸੀਰੀਜ਼ ਦੀ ਰਿਲੀਜ਼ ‘ਤੇ ਉੱਠਿਆ ਵਿਵਾਦ, AICWA ਨੇ PM ਮੋਦੀ ਨੂੰ ਪੱਤਰ ਲਿਖ ਕੀਤੀ ਪਾਬੰਦੀ ਦੀ ਮੰਗ
ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ 24 ਨਵੰਬਰ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਹਿਮ ਪੱਤਰ ਲਿਖ ਕੇ 4 ਦਸੰਬਰ 2026 ਨੂੰ ਨੈੱਟਫਲਿਕਸ (Netflix) 'ਤੇ ਰਿਲੀਜ਼ ਹੋਣ ਵਾਲੀ ਪਾਕਿਸਤਾਨੀ ਵੈੱਬ ਸੀਰੀਜ਼ 'ਬਚੇ ਹੈਂ ਸੰਗ ਸਮੇਟ ਲੋ' 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ 24 ਨਵੰਬਰ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਹਿਮ ਪੱਤਰ ਲਿਖ ਕੇ 4 ਦਸੰਬਰ 2026 ਨੂੰ ਨੈੱਟਫਲਿਕਸ (Netflix) ‘ਤੇ ਰਿਲੀਜ਼ ਹੋਣ ਵਾਲੀ ਪਾਕਿਸਤਾਨੀ ਵੈੱਬ ਸੀਰੀਜ਼ ‘ਬਚੇ ਹੈਂ ਸੰਗ ਸਮੇਟ ਲੋ’ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸ਼ਿਆਮਲਾਲ ਗੁਪਤਾ ਵੱਲੋਂ ਭੇਜੇ ਗਏ ਇਸ ਪੱਤਰ ਦੀਆਂ ਕਾਪੀਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਨੈੱਟਫਲਿਕਸ ਇੰਡੀਆ ਨੂੰ ਵੀ ਭੇਜੀਆਂ ਗਈਆਂ ਹਨ।
ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਅਤੇ ਸਰਕਾਰੀ ਐਡਵਾਈਜ਼ਰੀ ਦਾ ਹਵਾਲਾ
ਪੱਤਰ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਇਸ ਸੀਰੀਜ਼ ਦੀ ਸਟਾਰ ਕਾਸਟ ਵਿੱਚ ਫ਼ਵਾਦ ਖ਼ਾਨ, ਮਾਹਿਰਾ ਖ਼ਾਨ, ਹਾਨੀਆ ਆਮਿਰ ਅਤੇ ਸਮਨ ਅੰਸਾਰੀ ਸਮੇਤ ਹੋਰ ਕਈ ਪਾਕਿਸਤਾਨੀ ਕਲਾਕਾਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ ਤਣਾਅਪੂਰਨ ਹਾਲਾਤ ਦੌਰਾਨ ਭਾਰਤ ਵਿਰੁੱਧ ਬਿਆਨਬਾਜ਼ੀ ਕੀਤੀ ਹੈ। ਐਸੋਸੀਏਸ਼ਨ ਨੇ ਯਾਦ ਦਿਵਾਇਆ ਕਿ ਪੁਲਵਾਮਾ ਹਮਲੇ ਤੋਂ ਬਾਅਦ AICWA ਨੇ ਪਾਕਿਸਤਾਨੀ ਕਲਾਕਾਰਾਂ ‘ਤੇ ਮੁਕੰਮਲ ਪਾਬੰਦੀ ਲਗਾਈ ਸੀ ਅਤੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਪੱਤਰ ਮੁਤਾਬਕ, 8 ਮਈ 2025 ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਓ.ਟੀ.ਟੀ. (OTT) ਅਤੇ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਪਾਕਿਸਤਾਨੀ ਮੂਲ ਦੀਆਂ ਵੈੱਬ ਸੀਰੀਜ਼, ਫ਼ਿਲਮਾਂ, ਗੀਤਾਂ, ਪੌਡਕਾਸਟ ਅਤੇ ਹੋਰ ਸਮੱਗਰੀ ਦੀ ਸਟ੍ਰੀਮਿੰਗ ਰੋਕਣ ਲਈ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।
🇮🇳 Terror Gets No Applause. Nation Comes First. 🇮🇳
The All Indian Cine Workers Association (AICWA) has written to Hon’ble Prime Minister Shri Narendra Modi ji, demanding that the Pakistani series “Bachay Hain Sang Samait Lo” is not released on Netflix in India on 4 December 2026. Pakistan was, is and will remain a terrorist country. Its series, films, songs, podcasts and all other content have no place on Indian screens. We have also demanded a strong, permanent law with the severest penalties, and we appeal to Netflix India and all OTT platforms never to show any Pakistani content in India. Nation Comes First. Always. | #AICWA | #NationComesFirst | #BoycottPakistaniContent | #Netflix |#Pahalgam | #Pulwama | #AllIndianCineWorkersAssociation | #Pakistani | #Pakistan | #PakistanTerroristCountry | | @narendramodi | @PMOIndia | @AmitShah | @HMOIndia | @AshwiniVaishnaw | @MIB_India | @ANI | @PTI_News | @ians_india | @sureshsgupta | @netflix | @NetflixIndia | — All Indian Cine Workers Association (@aicwaofficial) November 24, 2026
ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦਿਆਂ ਜਤਾਇਆ ਸਖ਼ਤ ਇਤਰਾਜ਼
ਐਸੋਸੀਏਸ਼ਨ ਨੇ ਆਪਣੇ ਪੱਤਰ ਵਿੱਚ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ, 1999 ਦੀ ਕਾਰਗਿਲ ਜੰਗ, 2001 ਦੇ ਸੰਸਦ ਹਮਲੇ, 2005 ਦੇ ਦਿੱਲੀ ਲੜੀਵਾਰ ਧਮਾਕਿਆਂ, 2006 ਦੇ ਮੁੰਬਈ ਲੋਕਲ ਟ੍ਰੇਨ ਧਮਾਕਿਆਂ, 26/11 ਮੁੰਬਈ ਹਮਲਿਆਂ, 2016 ਦੇ ਉੜੀ ਹਮਲੇ, 2019 ਦੇ ਪੁਲਵਾਮਾ ਹਮਲੇ ਅਤੇ 22 ਅਪ੍ਰੈਲ 2025 ਦੇ ਪਹਿਲਗਾਮ ਹਮਲੇ ਦਾ ਜ਼ਿਕਰ ਕੀਤਾ ਹੈ। AICWA ਨੇ ਕਿਹਾ ਕਿ ਇਨ੍ਹਾਂ ਭਿਆਨਕ ਘਟਨਾਵਾਂ ਨੇ ਅਣਗਿਣਤ ਭਾਰਤੀ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ, ਅਜਿਹੇ ਵਿੱਚ ਪੀੜਤ ਪਰਿਵਾਰਾਂ ਕੋਲੋਂ ਉਸ ਮੁਲਕ ਦਾ ਮਨੋਰੰਜਨ ਦੇਖਣ ਦੀ ਉਮੀਦ ਬਿਲਕੁਲ ਨਹੀਂ ਕੀਤੀ ਜਾ ਸਕਦੀ।
ਸਖ਼ਤ ਕਾਨੂੰਨ ਬਣਾਉਣ ਦੀ ਅਪੀਲ
AICWA ਨੇ ਪ੍ਰਧਾਨ ਮੰਤਰੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਸੀਰੀਜ਼ ਨੂੰ 4 ਦਸੰਬਰ ਜਾਂ ਕਿਸੇ ਵੀ ਹੋਰ ਤਰੀਕ ਨੂੰ ਭਾਰਤ ਵਿੱਚ ਰਿਲੀਜ਼ ਨਾ ਹੋਣ ਦਿੱਤਾ ਜਾਵੇ ਅਤੇ ਓ.ਟੀ.ਟੀ. ਪਲੇਟਫਾਰਮਾਂ ਵੱਲੋਂ 8 ਮਈ 2025 ਦੀ ਸਰਕਾਰੀ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ, ਪਾਕਿਸਤਾਨੀ ਕੰਟੈਂਟ ਅਤੇ ਕਲਾਕਾਰਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਲਈ ਸਖ਼ਤ ਸਜ਼ਾਵਾਂ ਵਾਲਾ ਇੱਕ ਸਥਾਈ ਕਾਨੂੰਨ ਬਣਾਇਆ ਜਾਵੇ, ਤਾਂ ਜੋ ਵਪਾਰਕ ਹਿੱਤ ਕਦੇ ਵੀ ਰਾਸ਼ਟਰੀ ਸੁਰੱਖਿਆ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਤੋਂ ਉੱਪਰ ਨਾ ਹੋ ਸਕਣ। ਪੱਤਰ ਦੇ ਅੰਤ ਵਿੱਚ ਨੈੱਟਫਲਿਕਸ ਇੰਡੀਆ ਸਮੇਤ ਸਾਰੇ ਓ.ਟੀ.ਟੀ. ਪਲੇਟਫਾਰਮਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਵਿੱਚ ਕੋਈ ਵੀ ਪਾਕਿਸਤਾਨੀ ਸਮੱਗਰੀ ਨਾ ਦਿਖਾਉਣ ਅਤੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਆਪਣਾ ਸਪੱਸ਼ਟ ਐਲਾਨ ਜਾਰੀ ਕਰਨ।


