Live Updates: ਕੇਂਦਰੀ ਮੰਤਰੀ ਕਵਨੀਤ ਬਿੱਟੂ ਨੇ ਰਾਜਸਥਾਨ CM ਨੂੰ ਲਿਖਿਆ ਪੱਤਰ

Updated On: 

08 Sep 2025 01:59 AM IST

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਕੇਂਦਰੀ ਮੰਤਰੀ ਕਵਨੀਤ ਬਿੱਟੂ ਨੇ ਰਾਜਸਥਾਨ CM ਨੂੰ ਲਿਖਿਆ ਪੱਤਰ
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 07 Sep 2025 10:44 PM (IST)

    ਕੇਂਦਰੀ ਮੰਤਰੀ ਕਵਨੀਤ ਬਿੱਟੂ ਨੇ ਰਾਜਸਥਾਨ CM ਨੂੰ ਲਿਖਿਆ ਪੱਤਰ

    ਕੇਂਦਰੀ ਮੰਤਰੀ ਕਵਨੀਤ ਬਿੱਟੂ ਨੇ ਰਾਜਸਥਾਨ CM ਨੂੰ ਪੱਤਰ ਲਿਖਿਆ ਹੈ ਅਤੇ ਪੰਜਾਬ ਚ ਹੜ੍ਹ ਕਾਰਨ ਆਈ ਤਬਾਹੀ ਦੇ ਲਈ ਸਹਾਇਤਾ ਮੰਗੀ ਹੈ।

  • 07 Sep 2025 09:54 PM (IST)

    ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਖਰਾਬ

    ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਖਰਾਬ ਹੋਈ ਹੈ।ਸ਼ਾਮ ਤੋਂ ਹੀ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਲ ਹਨ। ਟੈਸਟ ਲਈ ਅੰਮ੍ਰਿਤਸਰ ਲਿਜਾਣ ਦੀ ਤਿਆਰੀ ਹੋ ਰਹੀ ਹੈ।

  • 07 Sep 2025 09:19 PM (IST)

    ASIA CUP ਦੇ ਫਾਈਨਲ ‘ਚ ਹਾਕੀ ਟੀਮ ਦਾ ਕਮਾਲ, ਚੌਥੀ ਵਾਰ ਜਿੱਤਿਆ ਖਿਤਾਬ

    ਏਸ਼ੀਆ ਕੱਪ ਦੇ ਫਾਈਨਲ ‘ਚ ਹਾਕੀ ਟੀਮ ਨੇ ਕਮਾਲ ਦਿਖਾਇਆ ਹੈ। ਭਾਰਤ ਨੇ ਚੌਥੀ ਵਾਰ ਖਿਤਾਬ ਆਪਣੇ ਨਾਮ ਕੀਤਾ ਹੈ।

  • 07 Sep 2025 07:46 PM (IST)

    CM ਮਾਨ ਨੇ ਹਸਪਤਾਲ ‘ਚ ਕੀਤੀ ਸਮੀਖਿਆ ਮੀਟਿੰਗ, ਰਾਹਤ ਕੰਮ ਤੇਜ਼ ਕਰਨ ਦੀ ਹਿਦਾਇਤ

    CM ਭਗਵੰਤ ਮਾਨ ਨੇ ਹਸਪਤਾਲ ‘ਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਹੜ੍ਹ ਪੀੜਤਾਂ ਲਈ ਰਾਹਤ ਕੰਮ ਤੇਜ਼ ਕਰਨ ਦੀ ਹਿਦਾਇਤ ਦਿੱਤੀ ਹੈ।

  • 07 Sep 2025 07:36 PM (IST)

    ਗੋਲਡੀ ਬਾਰੜ ਦਾ ਗੁਰਗਾ ATF ਨੇ ਕੀਤਾ ਕਾਬੂ, ਹਥਿਆਰ ਕੀਤੇ ਬਰਾਮਦ

    ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਬਲਜਿੰਦਰ ਸਿੰਘ ਉਰਫ਼ ਰੈਂਚ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗ੍ਰਿਫ਼ਤਾਰ ਕੀਤਾ ਹੈ।

  • 07 Sep 2025 03:10 PM (IST)

    CM ਮਾਨ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ, ਸਾਰੇ ਟੈਸਟ ਰਿਪੋਰਟਸ ਠੀਕ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹ ਸ਼ੁਕਰਵਾਰ ਦੇਰ ਰਾਤ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਦੇ ਸਾਰੇ ਟੈਸਟ ਰਿਪੋਰਟਸ ਠੀਕ ਆ ਰਹੇ ਹਨ।

  • 07 Sep 2025 09:53 AM (IST)

    ਜਲੰਧਰ, ਕਪੂਰਥਲਾ ਵਿੱਚ ਭਾਰੀ ਮੀਂਹ

    ਜਲੰਧਰ, ਕਪੂਰਥਲਾ ਵਿੱਚ ਤੜਕਸਾਰ ਭਾਰੀ ਮੀਂਹ ਪਿਆ। ਜਿਸ ਕਾਰਨ ਕਈ ਥਾਵਾਂ ਤੇ ਪਾਣੀ ਇੱਕਠਾ ਹੋ ਗਿਆ। ਇਨ੍ਹਾਂ ਇਲਾਕਿਆਂ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।

  • 07 Sep 2025 09:50 AM (IST)

    ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ

    ਅਮਰੀਕਾ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਿੰਡੀਸੈਦਾਂ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਜੰਟ ਸਿੰਘ (29) ਕਰੀਬ ਡੇਢ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਅਮਰੀਕਾ ਗਿਆ ਸੀ।

  • 07 Sep 2025 07:58 AM (IST)

    BCCI ਨੇ ਪਿਛਲੇ ਵਿੱਤੀ ਸਾਲ ‘ਚ 4,193 ਕਰੋੜ ਰੁਪਏ ਕਮਾਏ: ਰਿਪੋਰਟ

    ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਪਿਛਲੇ ਪੰਜ ਸਾਲਾਂ ਵਿੱਚ 14,627 ਕਰੋੜ ਰੁਪਏ ਮਿਲੇ ਹਨ ਅਤੇ ਇਸ ਵਿੱਚੋਂ 4,193 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਵਿੱਚ ਹੀ ਆਏ ਸਨ। ਇਸ ਤਰ੍ਹਾਂ, ਬੀਸੀਸੀਆਈ ਦਾ ਬੈਂਕ ਬੈਲੇਂਸ 20,686 ਕਰੋੜ ਰੁਪਏ ਹੋ ਗਿਆ ਹੈ। ਇਹ ਜਾਣਕਾਰੀ ਇੱਕ ਰਿਪੋਰਟ ਤੋਂ ਪ੍ਰਾਪਤ ਹੋਈ ਹੈ।