ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Union Budget 2024: ਕੈਂਸਰ ਦੀਆਂ ਇਹ ਤਿੰਨ ਦਵਾਈਆਂ ਹੋਣਗੀਆਂ ਸਸਤੀਆਂ, ਮਰੀਜ਼ਾਂ ਨੂੰ ਕਿੰਨੀ ਰਾਹਤ? ਮਾਹਿਰਾਂ ਤੋਂ ਜਾਣੋਂ

India Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਪੇਸ਼ ਕੀਤਾ ਹੈ। ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਕੈਂਸਰ ਦੀਆਂ ਤਿੰਨ ਦਵਾਈਆਂ 'ਤੇ ਕਸਟਮ ਡਿਊਟੀ ਹਟਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੇਗੀ। ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਆਓ ਜਾਣਦੇ ਹਾਂ ਬਜਟ ਬਾਰੇ ਸਿਹਤ ਮਾਹਿਰਾਂ ਦੀ ਰਾਏ।

Union Budget 2024: ਕੈਂਸਰ ਦੀਆਂ ਇਹ ਤਿੰਨ ਦਵਾਈਆਂ ਹੋਣਗੀਆਂ ਸਸਤੀਆਂ, ਮਰੀਜ਼ਾਂ ਨੂੰ ਕਿੰਨੀ ਰਾਹਤ? ਮਾਹਿਰਾਂ ਤੋਂ ਜਾਣੋਂ
ਸੰਕੇਤਕ ਤਸਵੀਰ
Follow Us
tv9-punjabi
| Updated On: 23 Jul 2024 16:17 PM

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਬਜਟ ਪੇਸ਼ ਕੀਤਾ। ਨਿਰਮਲਾ ਸੀਤਾਰਮਨ ਦਾ ਇਹ 7ਵਾਂ ਬਜਟ ਸੀ। ਇਸ ਬਜਟ ‘ਚ ਉਨ੍ਹਾਂ ਨੇ ਕੈਂਸਰ ਦੀਆਂ ਤਿੰਨ ਦਵਾਈਆਂ ‘ਤੇ ਕਸਟਮ ਡਿਊਟੀ ਹਟਾਉਣ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਹਰ ਸਾਲ ਕੈਂਸਰ ਦੇ ਮਰੀਜ਼ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਵਿੱਤ ਮੰਤਰੀ ਨੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਲੜਨ ਲਈ ਵਚਨਬੱਧ ਹੈ। ਅਜਿਹੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਵਿੱਚ ਸੁਧਾਰ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਵਾਈਆਂ ‘ਤੇ ਕਸਟਮ ਡਿਊਟੀ ਵਿਚ ਛੋਟ ਦੇਣ ਨਾਲ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਵਿਚ ਆਸਾਨੀ ਹੋਵੇਗੀ।

ਸਰ ਗੰਗਾ ਰਾਮ ਹਸਪਤਾਲ ਦੇ ਮੈਡੀਕਲ ਓਨਕੋਲੋਜੀ ਵਿਭਾਗ ਦੇ ਚੇਅਰਮੈਨ ਡਾ: ਸ਼ਿਆਮ ਅਗਰਵਾਲ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੈਂਸਰ ਦਾ ਬੋਝ ਹਰ ਸਾਲ ਵੱਧ ਰਿਹਾ ਹੈ। ਬਜਟ ਐਲਾਨ ਵਿੱਚ ਕੈਂਸਰ ਦੀਆਂ ਦਵਾਈਆਂ ਤੋਂ ਕਸਟਮ ਡਿਊਟੀ ਹਟਾਉਣ ਦਾ ਫੈਸਲਾ ਸ਼ਲਾਘਾਯੋਗ ਹੈ। ਇਸ ਨਾਲ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ ਅਤੇ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਰਾਹਤ ਮਿਲੇਗੀ। ਕਸਟਮ ਡਿਊਟੀ ਹਟਾਏ ਜਾਣ ਕਾਰਨ ਮਰੀਜ਼ਾਂ ਨੂੰ ਦਵਾਈਆਂ ਲਈ ਘੱਟ ਕੀਮਤ ਦੇਣੀ ਪਵੇਗੀ। ਦਵਾਈਆਂ ਤੋਂ ਕਸਟਮ ਡਿਊਟੀ ਹਟਾਉਣ ਤੋਂ ਇਲਾਵਾ ਕਈ ਮੈਡੀਕਲ ਉਪਕਰਨਾਂ ‘ਤੇ ਵੀ ਛੋਟ ਮਿਲੇਗੀ। ਇਸ ਨਾਲ ਮਰੀਜ਼ਾਂ ਨੂੰ ਵੀ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕੈਂਸਰ ਦੀਆਂ ਕੁਝ ਦਵਾਈਆਂ ਸਸਤੀਆਂ ਕੀਤੀਆਂ ਸਨ। ਪਿਛਲੇ ਸਾਲ ਸਰਕਾਰ ਨੇ ਕੈਂਸਰ ਦੇ ਇਲਾਜ ‘ਚ ਵਰਤੀ ਜਾਣ ਵਾਲੀ ਦਵਾਈ ਪੇਮਬਰੋਲਿਜ਼ੁਮਾਬ ‘ਤੇ ਵੀ ਕਸਟਮ ਡਿਊਟੀ ਹਟਾ ਦਿੱਤੀ ਸੀ। ਇਸ ਕਾਰਨ ਇਸ ਦਵਾਈ ਦੀ ਕੀਮਤ ਘਟਾਈ ਗਈ।

ਕਿਹੜੀਆਂ ਤਿੰਨ ਦਵਾਈਆਂ ਹੋਣਗੀਆਂ ਸਸਤੀਆਂ ?

ਡਾ: ਸ਼ਿਆਮ ਅਗਰਵਾਲ ਨੇ ਦੱਸਿਆ ਕਿ ਕੈਂਸਰ ਦੀਆਂ ਦਵਾਈਆਂ Trastuzumab Deruxtecan, Osimertinib and Durvalumab ਸਸਤੀਆਂ ਹੋਣਗੀਆਂ। ਡਾ: ਅਗਰਵਾਲ ਨੇ ਦੱਸਿਆ ਕਿ ਡੇਰੇਕਸਟੇਕਨ ਦਵਾਈ ਬ੍ਰੈਸਟ ਕੈਂਸਰ ਦੀ ਦਵਾਈ ਹੈ ਅਤੇ ਇਸ ਦੀ ਵਰਤੋਂ HER2 ਪਾਜ਼ੇਟਿਵ ਜੀਨ ਵਾਲੇ ਸਾਰੇ ਕੈਂਸਰਾਂ ਵਿੱਚ ਕੀਤੀ ਜਾ ਸਕਦੀ ਹੈ। Osimertinib EGFR ਫੇਫੜਿਆਂ ਦੇ ਕੈਂਸਰ ਲਈ ਇੱਕ ਦਵਾਈ ਹੈ। ਡਿਊਰਾਵਾਲੁਮੈਬ ਫੇਫੜਿਆਂ ਅਤੇ ਪਿੱਤ ਟ੍ਰੈਕਟ ਦੇ ਕੈਂਸਰ ਲਈ ਦਵਾਈ ਹੈ। ਇਹ ਇੱਕ ਇਮਿਊਨੋਥੈਰੇਪੀ ਡਰੱਗ ਹੈ ਜੋ PD-L1 ਪ੍ਰੋਟੀਨ ਨੂੰ ਰੋਕ ਕੇ ਕੰਮ ਕਰਦੀ ਹੈ, ਜੋ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਸ ‘ਤੇ ਹਮਲਾ ਕਰਨ ਵਿੱਚ ਮਦਦ ਕਰਦੀ ਹੈ। ਇਹ ਨੌਨ-ਸਮਾਲ ਸੈੱਲ ਲੰਗ ਕੈਂਸਰ (NSCLC) ਅਤੇ Urothelial Carcinoma (ਬਲੈਡਰ ਕੈਂਸਰ) ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਡਾ ਅਗਰਵਾਲ ਨੇ ਦੱਸਿਆ ਕਿ ਇਹ ਸਾਰੇ ਕੈਂਸਰ ਭਾਰਤ ਵਿੱਚ ਆਮ ਹਨ। ਲੰਗਜ਼ ਅਤੇ ਬ੍ਰੈਸਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਅਜਿਹੇ ‘ਚ ਕੈਂਸਰ ਦੀਆਂ ਇਨ੍ਹਾਂ ਦਵਾਈਆਂ ਨੂੰ ਸਸਤਾ ਕਰਨ ਨਾਲ ਮਰੀਜ਼ਾਂ ਨੂੰ ਕਾਫੀ ਫਾਇਦਾ ਮਿਲੇਗਾ।

ਫਿੱਕੀ ਹੈਲਥ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਡਾ: ਹਰਸ਼ ਮਹਾਜਨ ਨੇ ਦੱਸਿਆ ਕਿ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਐਕਸ-ਰੇ ਟਿਊਬ ਅਤੇ ਡਿਜੀਟਲ ਡਿਟੈਕਟਰਸ ‘ਤੇ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਹੁਣ ਭਾਰਤ ਵਿੱਚ ਡਿਜੀਟਲ ਐਕਸ-ਰੇ ਮਸ਼ੀਨਾਂ ਦੇ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ।

ਪਿਛਲੇ ਸਾਲ ਸਰਵਾਈਕਲ ਕੈਂਸਰ ਦੀ ਰੋਕਥਾਮ ‘ਤੇ ਦਿੱਤਾ ਸੀ ਜ਼ੋਰ

ਪਿਛਲੇ ਸਾਲ ਫਰਵਰੀ ‘ਚ ਪੇਸ਼ ਕੀਤੇ ਗਏ ਅੰਤਰਿਮ ਬਜਟ ‘ਚ ਵਿੱਤ ਮੰਤਰੀ ਨੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਐਚਪੀਵੀ ਵੈਕਸੀਨ ਲਗਵਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਇਸ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਵੀ ਕੀਤਾ ਸੀ।

Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!...
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?...
ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ
ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ...
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?...
ਹਿਮਾਚਲ ਦੇ ਇਤਿਹਾਸ 'ਚ ਪਹਿਲੀ ਵਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ 'ਚ ਨਹੀਂ ਆਇਆ ਪੈਸਾ
ਹਿਮਾਚਲ ਦੇ ਇਤਿਹਾਸ 'ਚ ਪਹਿਲੀ ਵਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ 'ਚ ਨਹੀਂ ਆਇਆ ਪੈਸਾ...
Farmers Protest: ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਬਣਾਈ 5 ਮੈਂਬਰੀ ਕਮੇਟੀ
Farmers Protest: ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਬਣਾਈ  5 ਮੈਂਬਰੀ ਕਮੇਟੀ...
AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ਤੇ ਮਾਰੀ ਸੀ ਰੇਡ
AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ਤੇ ਮਾਰੀ ਸੀ ਰੇਡ...
ਸਿੰਗਰ ਬਾਠ ਦੀ ਤਲਾਸ਼ ਚ ਜੁਟੀ ਪੁਲਿਸ, ਬਜ਼ੂਰਗ ਦਾ ਕਤਲ ਕਰ ਮੰਗੀ ਸੀ ਧੀ ਤੋਂ ਮੁਆਫੀ
ਸਿੰਗਰ ਬਾਠ ਦੀ ਤਲਾਸ਼ ਚ ਜੁਟੀ ਪੁਲਿਸ, ਬਜ਼ੂਰਗ ਦਾ ਕਤਲ ਕਰ ਮੰਗੀ ਸੀ ਧੀ ਤੋਂ ਮੁਆਫੀ...
Haryana: ਬੀਫ਼ ਖਾਣ ਦੇ ਸ਼ੱਕ ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਗਊ ਰੱਖਿਆ ਦਲ ਦੇ 5 ਮੈਂਬਰ ਗ੍ਰਿਫ਼ਤਾਰ
Haryana: ਬੀਫ਼ ਖਾਣ ਦੇ ਸ਼ੱਕ ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਗਊ ਰੱਖਿਆ ਦਲ ਦੇ 5 ਮੈਂਬਰ ਗ੍ਰਿਫ਼ਤਾਰ...
EC Reschedules Haryana Voting Day: ਹਰਿਆਣਾ ਚ ਵੋਟਿੰਗ ਦੀ ਤਰੀਕ ਬਦਲੀ, 1 ਨਹੀਂ 5 ਨੂੰ ਵੋਟਿੰਗ; 8 ਅਕਤੂਬਰ ਨੂੰ ਆਉਣਗੇ ਨਤੀਜੇ
EC Reschedules Haryana Voting Day: ਹਰਿਆਣਾ ਚ ਵੋਟਿੰਗ ਦੀ ਤਰੀਕ ਬਦਲੀ, 1 ਨਹੀਂ 5 ਨੂੰ ਵੋਟਿੰਗ; 8 ਅਕਤੂਬਰ ਨੂੰ ਆਉਣਗੇ ਨਤੀਜੇ...
ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ, ਚੋਣ ਲੜਣ ਤੇ ਕੀ ਬੋਲੇ ਵਿਨੇਸ਼ ਫੋਗਾਟ
ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ, ਚੋਣ ਲੜਣ ਤੇ ਕੀ ਬੋਲੇ ਵਿਨੇਸ਼ ਫੋਗਾਟ...
ਕੰਗਨਾ ਤੇ ਵਿਵਾਦਿਤ ਬਿਆਨ ਦੇ ਕੇ ਬੁਰੇ ਫਸੇ ਸਿਮਰਜੀਤ ਮਾਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਕੰਗਨਾ ਤੇ ਵਿਵਾਦਿਤ ਬਿਆਨ ਦੇ ਕੇ ਬੁਰੇ ਫਸੇ ਸਿਮਰਜੀਤ ਮਾਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ...
ਸ਼੍ਰੀ ਦਰਬਾਰ ਸਾਹਿਬ ਪਹੁੰਚੀ ਓਲੰਪੀਅਨ ਵਿਨੇਸ਼ ਫੋਗਾਟ, ਸਰਬਤ ਦੇ ਭਲੇ ਦੀ ਕੀਤੀ ਅਰਦਾਸ
ਸ਼੍ਰੀ ਦਰਬਾਰ ਸਾਹਿਬ ਪਹੁੰਚੀ ਓਲੰਪੀਅਨ ਵਿਨੇਸ਼ ਫੋਗਾਟ, ਸਰਬਤ ਦੇ ਭਲੇ ਦੀ ਕੀਤੀ ਅਰਦਾਸ...
ਡਿੰਪੀ ਢਿੱਲੋਂ AAP ਚ ਸ਼ਾਮਲ ਹੋਏ, CM ਮਾਨ ਨੇ ਕਰਵਾਇਆ ਸ਼ਾਮਿਲ
ਡਿੰਪੀ ਢਿੱਲੋਂ AAP ਚ ਸ਼ਾਮਲ ਹੋਏ, CM ਮਾਨ ਨੇ ਕਰਵਾਇਆ ਸ਼ਾਮਿਲ...