18-01- 2025
TV9 Punjabi
Author: Rohit
ਟੀਮ ਇੰਡੀਆ ਦੇ ਉੱਭਰਦੇ ਵਿਸਫੋਟਕ ਬੱਲੇਬਾਜ਼ ਰਿੰਕੂ ਸਿੰਘ ਮੈਦਾਨ 'ਤੇ ਕੋਈ ਵੀ ਐਕਸ਼ਨ ਦਿਖਾਉਣ ਤੋਂ ਪਹਿਲਾਂ ਹੀ ਇੱਕ ਕੁੜੀ ਨਾਲ ਆਪਣੇ ਸਬੰਧਾਂ ਕਾਰਨ ਖ਼ਬਰਾਂ ਵਿੱਚ ਆ ਗਏ ਹਨ।
Pic Credit: PTI/Getty Images/Instagram
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿੰਕੂ ਸਿੰਘ ਦੀ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਪਹਿਲਾਂ ਮੰਗਣੀ ਹੋ ਗਈ ਹੈ ਅਤੇ ਜਿਸ ਕੁੜੀ ਨਾਲ ਉਹਨਾਂ ਦੀ ਮੰਗਣੀ ਹੋਈ ਹੈ ਉਸਦਾ ਨਾਮ ਪ੍ਰਿਆ ਸਰੋਜ ਹੈ।
ਅਜਿਹੀ ਸਥਿਤੀ ਵਿੱਚ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਪ੍ਰਿਆ ਸਰੋਜ ਕੌਣ ਹੈ? ਤੁਹਾਨੂੰ ਦੱਸ ਦਇਏ ਪ੍ਰਿਆ ਸਰੋਜ ਕੋਈ ਆਮ ਸ਼ਖਸ ਨਹੀਂ ਸਗੋਂ ਦੇਸ਼ ਦੀ ਇੱਕ ਸੰਸਦ ਮੈਂਬਰ ਹੈ।
ਜੀ ਹਾਂ, ਪ੍ਰਿਆ ਸਰੋਜ ਉੱਤਰ ਪ੍ਰਦੇਸ਼ ਦੀ ਮਛਲੀਸ਼ਹਿਰ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਸਾਂਸਦ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ਼ 25 ਸਾਲ ਦੀ ਉਮਰ ਵਿੱਚ ਸੰਸਦ ਮੈਂਬਰ ਬਣੀ ਸੀ।
26 ਸਾਲਾ ਪ੍ਰਿਆ ਨੇ ਨੋਇਡਾ ਦੇ ਐਮਿਟੀ ਯੂਨੀਵਰਸਿਟੀ ਤੋਂ LLB ਕੀਤੀ ਹੈ ਅਤੇ ਪੇਸ਼ੇ ਤੋਂ ਵਕੀਲ ਹੈ ਪਰ ਕਰੀਅਰ ਬਣਾਉਣ ਦੀ ਬਜਾਏ ਉਹਨਾਂ ਨੇ ਰਾਜਨੀਤੀ ਨੂੰ ਚੁਣਿਆ।
ਪ੍ਰਿਆ ਨੇ ਮਛਲੀਸ਼ਹਿਰ ਤੋਂ ਲੋਕ ਸਭਾ 2024 ਦੀ ਚੋਣ ਲੜੀ, ਜਿੱਥੇ ਉਸਦੇ ਪਿਤਾ ਤੂਫਾਨੀ ਸਰੋਜ 2009 ਤੋਂ 2014 ਤੱਕ ਸੰਸਦ ਮੈਂਬਰ ਸਨ। ਇਸ ਵੇਲੇ ਉਹਨਾਂ ਦੇ ਪਿਤਾ ਯੂਪੀ ਵਿੱਚ ਵਿਧਾਇਕ ਹਨ।
ਫਿਲਹਾਲ, ਇਸ ਬਾਰੇ ਰਿੰਕੂ ਜਾਂ ਸੰਸਦ ਮੈਂਬਰ ਪ੍ਰਿਆ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਹਰ ਕੋਈ ਦੋਵਾਂ ਵੱਲੋਂ ਅਧਿਕਾਰਤ ਐਲਾਨ ਦੀ ਉਡੀਕ ਕਰ ਰਿਹਾ ਹੈ।