Weather: ਕਈ ਜ਼ਿਲ੍ਹਿਆਂ ਚ ਧੁੰਦ ਅਤੇ ਕਈ ਥਾਂ ਕੋਲਡ ਵੇਵ ਦਾ ਅਲਰਟ, ਜਾਣੋ ਮੌਸਮ ਦਾ ਹਾਲ
ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਅਨੁਸਾਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਜ਼ਿਲ੍ਹੇ ਪ੍ਰਭਾਵਸ਼ਾਲੀ ਦ੍ਰਿਸ਼ਟੀ (ਵਿਜ਼ੀਵਿਲਟੀ) ਲਗਭਗ 50 ਮੀਟਰ ਹੋ ਸਕਦੀ ਹੈ।
ਮੌਸਮ ਵਿਗਿਆਨ ਕੇਂਦਰ ਨੇ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਐਤਵਾਰ ਸਵੇਰੇ ਜ਼ਿਆਦਾਤਰ ਇਲਾਕਿਆਂ ਵਿੱਚ ਧੁੰਦ ਪੈ ਸਕਦੀ ਹੈ। ਇਸ ਦੇ ਨਾਲ ਹੀ, ਕੱਲ੍ਹ ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਗਿਆ ਹੈ। ਜਿਸਦਾ ਗਰਾਉਂਡ ਗੁਜਰਾਤ ਤੋਂ ਲੈ ਕੇ ਪੰਜਾਬ-ਰਾਜਸਥਾਨ ਸਰਹੱਦ ਤੱਕ ਦਿਖਾਈ ਦਿੰਦਾ ਹੈ। ਇਸਦਾ ਪ੍ਰਭਾਵ ਪੰਜਾਬ ਵਿੱਚ ਵੀ ਦਿਖਾਈ ਦੇਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਅਨੁਸਾਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਜ਼ਿਲ੍ਹੇ ਪ੍ਰਭਾਵਸ਼ਾਲੀ ਦ੍ਰਿਸ਼ਟੀ (ਵਿਜ਼ੀਵਿਲਟੀ) ਲਗਭਗ 50 ਮੀਟਰ ਹੋ ਸਕਦੀ ਹੈ।
8 ਜ਼ਿਲ੍ਹਿਆਂ ਵਿੱਚ ਸੀਤ-ਲਹਿਰ ਦੀ ਚੇਤਾਵਨੀ ਦੇ ਅਨੁਸਾਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ।
ਵੈਸਟਨ ਡਿਸਟਰਬੈਂਸ ਐਕਟਿਵ
ਦੋ ਨਵੇਂ ਵੈਸਟਨ ਡਿਸਟਰਬੈਂਸ (WD) ਸ਼ਨੀਵਾਰ, 18 ਜਨਵਰੀ ਤੋਂ ਐਕਟਿਵ ਹੋ ਗਏ ਹਨ। ਪਹਿਲੀ ਵੈਸਟਨ ਡਿਸਟਰਬੈਂਸ ਈਰਾਨ ਸਰਹੱਦ ਵਿੱਚ ਹੈ, ਜਦੋਂ ਕਿ ਦੂਜੀ ਗੁਜਰਾਤ ਤੋਂ ਪੰਜਾਬ-ਰਾਜਸਥਾਨ ਸਰਹੱਦ ਤੱਕ ਟਰਫ ਫੋਰਮ ਵਿੱਚ ਸਰਗਰਮ ਹੈ। ਇਸਦਾ ਪ੍ਰਭਾਵ 21 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇਵੇਗਾ। 21 ਜਨਵਰੀ ਤੋਂ 23 ਜਨਵਰੀ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 21 ਅਤੇ 23 ਫਰਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਅਤੇ 22 ਫਰਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
10 ਘੰਟਿਆਂ ਦਾ ਰਹੇਗਾ ਮੌਸਮ
ਅੱਜ ਦਾ ਦਿਨ 10 ਘੰਟਿਆਂ ਦਾ ਰਹੇਗਾ। ਸਵੇਰ ਦੇ ਸਮੇਂ ਸੂਰਜ 7 ਵਜ ਕੇ 24 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 5 ਵਜ ਕੇ 51 ਮਿੰਟ ਤੇ ਸੂਰਜ ਢਲ ਜਾਵੇਗਾ। ਸਵੇਰ ਦੇ ਸਮੇਂ ਤਾਪਮਾਨ 9 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਜੋ ਕਿ ਦੁਪਹਿਰ ਸਮੇਂ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਾਮ ਸਮੇਂ ਤਾਪਮਾਨ ਵਿੱਚ ਵਾਧਾ ਦਿਖਾਈ ਦੇਵੇਗਾ ਅਤੇ ਇਹ 22 ਡਿਗਰੀ ਤੱਕ ਹੋ ਸਕਦਾ ਹੈ।
ਇਹ ਵੀ ਪੜ੍ਹੋ
ਰਾਤ ਦੇ ਸਮੇਂ ਤਾਪਮਾਨ ਵਿੱਚ ਮੁੜ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਸਮੇਂ ਤਾਪਮਾਨ 14 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿ ਸਕਦਾ ਹੈ। ਜਦੋਂ ਕਿ 7 ਕਿਲੋਮੀਟਰ ਪ੍ਰਤੀਘੰਟਾ ਦੀ ਸਪੀਡ ਨਾਲ ਹਵਾਵਾਂ ਚੱਲਣ ਦੇ ਵੀ ਆਸਾਰ ਹਨ।