ਸੈਫ਼ ਅਲੀ ਖਾਨ
ਸੈਫ ਅਲੀ ਖਾਨ ਪਿਛਲੇ 30 ਸਾਲਾਂ ਤੋਂ ਹਿੰਦੀ ਫਿਲਮ ਇੰਡਸਟਰੀ ਵਿੱਚ ਸਰਗਰਮ ਹਨ। ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਤੋਂ ਇੱਕ ਧੀ ਅਤੇ ਇੱਕ ਪੁੱਤਰ ਹੈ। ਧੀ ਸਾਰਾ ਅਲੀ ਖਾਨ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦੇ ਚੁੱਕੀ ਹੈ। ਪੁੱਤਰ ਇਬਰਾਹਿਮ ਅਲੀ ਵੀ ਛੇਤੀ ਹੀ ਡੈਬਿਊ ਕਰ ਸਕਦੇ ਹਨ।
ਸੈਫ ਨੇ 2012 ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨਾਲ ਦੂਜਾ ਵਿਆਹ ਕੀਤਾ। ਕਰੀਨਾ ਤੋਂ ਉਨ੍ਹਾਂ ਦੇ ਦੋ ਪੁੱਤਰ ਹਨ, ਤੈਮੂਰ ਅਤੇ ਜੇਹ। ਸੈਫ ਦੀ ਮਾਂ ਸ਼ਰਮੀਲਾ ਟੈਗੋਰ ਵੀ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਰਹੇ ਹਨ।
ਸੈਫ ਦੇ ਪਿਤਾ ਮਨਸੂਰ ਅਲੀ ਖਾਨ ਪਟੌਦੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸਨ। ਉਨ੍ਹਾਂ ਦੇ ਪੁਰਖੇ ਪਟੌਦੀ ਰਿਆਸਤ ਦੇ ਨਵਾਬ ਸਨ। ਸੈਫ ਨੇ ‘ਮੈਂ ਖਿਲਾੜੀ ਤੂੰ ਅਨਾੜੀ’, ‘ਰੇਸ’, ‘ਏਕ ਹਸੀਨਾ ਥੀ’, ‘ਓਮਕਾਰਾ’, ‘ਕਾਕਟੇਲ’, ‘ਕਲ ਹੋ ਨਾ ਹੋ’ ਅਤੇ ‘ਤਾਨਾਜੀ: ਦ ਅਨਸੰਗ ਵਾਰੀਅਰ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੂੰ ‘ਹਮ ਤੁਮ’ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲ ਚੁੱਕਾ ਹੈ। ਉਨ੍ਹਾਂਨੇ ਨੈੱਟਫਲਿਕਸ ਦੀ ਪਹਿਲੀ ਭਾਰਤੀ ਵੈੱਬ ਸੀਰੀਜ਼ ‘ਸੈਕਰਡ ਗੇਮਜ਼’ ਨਾਲ ਆਪਣਾ ਓਟੀਟੀ ਡੈਬਿਊ ਕੀਤਾ।