AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਇਨਾਮ ਤੋਂ ਬਾਅਦ, ਹੁਣ ਨਵਾਬ ਸਾਹਿਬ ਵੀ ਮੇਹਰਬਾਨ… ਸੈਫ ਅਲੀ ਖਾਨ ਨੇ ਆਟੋ ਡਰਾਈਵਰ ਨਾਲ ਕੀਤੀ ਮੁਲਾਕਾਤ

Saif Ali Khan With Auto Driver: : ਸੈਫ ਅਲੀ ਖਾਨ ਨੂੰ ਜਿਹੜੇ ਆਟੋ ਡਰਾਈਵਰ ਨੇ ਹਸਪਤਾਲ ਪਹੁੰਚਾਇਆ ਸੀ, ਉਸਦੇ ਨਾਲ ਹੁਣ ਸੈਫ ਦੀ ਤਸਵੀਰ ਸਾਹਮਣੇ ਆਈ ਹੈ। ਜਦੋਂ ਸੈਫ਼ ਖੂਨ ਨਾਲ ਲੱਥਪੱਥ ਸਨ, ਤਾਂ ਆਟੋ ਚਾਲਕ ਭਜਨ ਸਿੰਘ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਪਹੁੰਚਾਇਆ ਸੀ। ਇਸ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਨਾਲ ਜੁੜੇ ਫੈਜ਼ਾਨ ਅੰਸਾਰੀ ਨੇ ਭਜਨ ਸਿੰਘ ਨੂੰ ਇਨਾਮ ਵਜੋਂ 11 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ।

ਇਨਾਮ ਤੋਂ ਬਾਅਦ, ਹੁਣ ਨਵਾਬ ਸਾਹਿਬ ਵੀ ਮੇਹਰਬਾਨ... ਸੈਫ ਅਲੀ ਖਾਨ ਨੇ ਆਟੋ ਡਰਾਈਵਰ ਨਾਲ ਕੀਤੀ ਮੁਲਾਕਾਤ
ਆਟੋ ਡਰਾਈਵਰ ਨੂੰ ਮਿਲੇ ਸੈਫ ਅਲੀ ਖਾਨ
tv9-punjabi
| Updated On: 22 Jan 2025 14:36 PM IST
Share

ਸੈਫ ਅਲੀ ਖਾਨ ਨੂੰ ਕੱਲ੍ਹ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੈਫ ਹੁਣ ਪੂਰੀ ਤਰ੍ਹਾਂ ਠੀਕ ਹਨ। 16 ਜਨਵਰੀ ਨੂੰ ਇੱਕ ਅਣਜਾਣ ਵਿਅਕਤੀ ਚੋਰੀ ਦੇ ਇਰਾਦੇ ਨਾਲ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਸੀ। ਜਦੋਂ ਸੈਫ ਨੇ ਉਸਦਾ ਸਾਹਮਣਾ ਕੀਤਾ ਤਾਂ ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਉਸ ਵਿਅਕਤੀ ਨੇ ਅਦਾਕਾਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸੈਫ ਅਲੀ ਖਾਨ ਗੰਭੀਰ ਜ਼ਖਮੀ ਹੋ ਗਏ। ਉਸ ਸਮੇਂ ਇੱਕ ਆਟੋ ਡਰਾਈਵਰ ਸੈਫ ਨੂੰ ਲੀਲਾਵਤੀ ਹਸਪਤਾਲ ਲੈ ਗਿਆ ਸੀ। ਹੁਣ ਜਦੋਂ ਸੈਫ਼ ਠੀਕ ਹਨ, ਉਹ ਆਟੋ ਡਰਾਈਵਰ ਭਜਨ ਸਿੰਘ ਨੂੰ ਮਿਲੇ ਹਨ।

ਜੋ ਤਸਵੀਰ ਸਾਹਮਣੇ ਆਈ ਹੈ ਉਹ ਹਸਪਤਾਲ ਦੀ ਹੈ, ਜਿੱਥੇ ਸੈਫ ਦੇ ਨਾਲ ਆਟੋ ਡਰਾਈਵਰ ਭਜਨ ਦਿਖਾਈ ਦੇ ਰਿਹਾ ਹੈ। ਜਦੋਂ ਇਹ ਖ਼ਬਰ ਆਈ ਕਿ ਆਟੋ ਡਰਾਈਵਰ ਸੈਫ ਨੂੰ ਹਸਪਤਾਲ ਲੈ ਗਿਆ ਹੈ, ਤਾਂ ਸਾਰਿਆਂ ਨੇ ਉਸ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਰਾਤ ਸੈਫ ਕਿਸ ਹਾਲਤ ਵਿੱਚ ਸv। ਆਪਣੇ ਬਿਆਨ ਵਿੱਚ, ਆਟੋ ਡਰਾਈਵਰ ਨੇ ਕਿਹਾ ਸੀ ਕਿ ਉਸਨੂੰ ਨਹੀਂ ਪਤਾ ਸੀ ਕਿ ਉਹ ਸੈਫ ਅਲੀ ਖਾਨ ਸਨ। ਹਾਲਾਂਕਿ, ਉਸਨੂੰ ਇਸ ਬਾਰੇ ਬਾਅਦ ਵਿੱਚ ਹਸਪਤਾਲ ਜਾਣ ਤੋਂ ਬਾਅਦ ਪਤਾ ਲੱਗਾ। ਉਸ ਸਮੇਂ ਭਜਨ ਸਿੰਘ ਨੇ ਸੈਫ਼ ਤੋਂ ਪੈਸੇ ਵੀ ਨਹੀਂ ਲਏ ਸਨ।

ਲੋੜ ਪੈਣ ‘ਤੇ ਕੀਤੀ ਜਾਵੇਗੀ ਆਟੋ ਡਰਾਈਵਰ ਦੀ ਮਦਦ

ਜਦੋਂ ਸੈਫ ਅਲੀ ਖਾਨ ਹਸਪਤਾਲ ਪਹੁੰਚੇ ਤਾਂ ਉਹ ਖੂਨ ਨਾਲ ਲੱਥਪੱਥ ਸਨ। IANS ਦੇ ਅਨੁਸਾਰ, ਸੈਫ ਅਲੀ ਖਾਨ ਨੇ ਆਟੋ ਡਰਾਈਵਰ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਦਾ ਬਕਾਇਆ ਕਿਰਾਇਆ ਦਿੱਤਾ ਜਾਵੇਗਾ ਅਤੇ ਲੋੜ ਪੈਣ ‘ਤੇ ਉਸਦੀ ਮਦਦ ਵੀ ਕੀਤੀ ਜਾਵੇਗੀ। ਇਸ ਦੌਰਾਨ ਸੈਫ ਦੀ ਮਾਂ ਸ਼ਰਮੀਲਾ ਟੈਗੋਰ ਵੀ ਉੱਥੇ ਮੌਜੂਦ ਸਨ ਉਨ੍ਹਾਂ ਨੇ ਵੀ ਆਟੋ ਡਰਾਈਵਰ ਦਾ ਧੰਨਵਾਦ ਕੀਤਾ।

ਆਟੋ ਡਰਾਈਵਰ ਭਜਨ ਸਿੰਘ ਨੂੰ ਮਿਲ ਚੁੱਕਾ ਹੈ 11 ਹਜ਼ਾਰ ਰੁਪਏ ਦਾ ਇਨਾਮ

ਹਾਲਾਂਕਿ, ਫਿਲਮ ਇੰਡਸਟਰੀ ਨਾਲ ਜੁੜੇ ਫੈਜ਼ਾਨ ਅੰਸਾਰੀ ਨੇ ਆਟੋ ਡਰਾਈਵਰ ਨੂੰ ਇਨਾਮ ਵਜੋਂ 11 ਹਜ਼ਾਰ ਰੁਪਏ ਦਿੱਤੇ ਸਨ। ਹੁਣ ਸੈਫ਼ ਨੇ ਵੀ ਆਟੋ ਡਰਾਈਵਰ ਨੂੰ ਮਿਲ ਕੇ ਧੰਨਵਾਦ ਕੀਤਾ ਹੈ। ਜੇਕਰ ਸੈਫ ਨੂੰ ਸਹੀ ਸਮੇਂ ‘ਤੇ ਹਸਪਤਾਲ ਨਾ ਲਿਜਾਇਆ ਜਾਂਦਾ ਤਾਂ ਸਥਿਤੀ ਗੰਭੀਰ ਹੋ ਸਕਦੀ ਸੀ। ਪੈਸਿਆਂ ਦੀ ਚਿੰਤਾ ਕੀਤੇ ਬਿਨਾਂ, ਭਜਨ ਸਿੰਘ ਨੇ ਸੈਫ਼ ਨੂੰ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਪੈਸਾ ਕਿਸੇ ਦੀ ਜਾਨ ਤੋਂ ਵੱਧ ਕੇ ਨਹੀਂ ਹੈ।

Follow Us
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...