Saif Ali Khan Attack Case: ਉਹ ਦੋ ਗਲਤੀਆਂ, ਜਿਸ ਕਾਰਨ ਹਮਲਾਵਰ ਸੈਫ ਅਲੀ ਖਾਨ ਦੇ ਫਲੈਟ ਤੱਕ ਪਹੁੰਚਿਆ
ਫ਼ਿਲਮ ਅਦਾਕਾਰ ਸੈਫ਼ ਅਲੀ ਖਾਨ ਹੁਣ ਠੀਕ ਹਨ। ਪੰਜ ਦਿਨਾਂ ਬਾਅਦ, ਸੈਫ ਨੂੰ ਮੰਗਲਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੈਫ 'ਤੇ ਹਮਲੇ ਤੋਂ ਬਾਅਦ, ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੀ ਇਮਾਰਤ ਵਿੱਚ ਦੋ ਕਮੀਆਂ ਸਨ, ਜਿਸ ਕਾਰਨ ਦੋਸ਼ੀ ਫਲੈਟ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ।
ਜੇਕਰ ਕੋਈ ਚੋਰ ਕਿਸੇ ਫਿਲਮ ਅਦਾਕਾਰ ਦੇ ਘਰ ਵਿੱਚ ਦਾਖਲ ਹੋ ਕੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਇਹ ਗੱਲ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ। ਸੈਫ ਦੇ ਮਾਮਲੇ ਵਿੱਚ ਵੀ ਇਹੀ ਹੋਇਆ। ਮੁਲਜ਼ਮ ਚੋਰੀ ਦੇ ਇਰਾਦੇ ਨਾਲ 11ਵੀਂ ਮੰਜ਼ਿਲ ‘ਤੇ ਪਹੁੰਚ ਗਿਆ। ਉਹ ਉਸ ਅਪਾਰਟਮੈਂਟ ਵਿੱਚ ਵੀ ਦਾਖਲ ਹੋਣ ਵਿੱਚ ਕਾਮਯਾਬ ਹੋ ਗਿਆ ਜਿੱਥੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਵਰਗੇ ਵੱਡੇ ਬਾਲੀਵੁੱਡ ਸਿਤਾਰੇ ਰੰਹਿਦੇ ਸਨ ਅਤੇ ਹਮਲਾ ਕਰਨ ਤੋਂ ਬਾਅਦ, ਉਹ ਆਸਾਨੀ ਨਾਲ ਉੱਥੋਂ ਭੱਜ ਗਿਆ। ਇਹ ਗੱਲਾਂ ਕਿਸੇ ਫਿਲਮ ਦੀ ਕਹਾਣੀ ਵਰਗੀਆਂ ਲੱਗਦੀਆਂ ਹਨ। ਪਰ ਇਹ ਹਕੀਕਤ ਹੈ।
Crime Scene Recreate
ਮੁੰਬਈ ਪੁਲਿਸ ਮੰਗਲਵਾਰ ਨੂੰ ਦੋਸ਼ੀ ਨੂੰ ਸੈਫ ਦੇ ਘਰ ਲੈ ਗਈ। ਉੱਥੇ ਪੁਲਿਸ ਨੇ ਦੋਸ਼ੀ ਨਾਲ ਮਿਲ ਕੇ Crime Scene Recreate ਕੀਤਾ । ਦੋਸ਼ੀ ਦਾ ਨਾਮ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿਲਾ ਅਮੀਨ ਫਕੀਰ ਹੈ ਅਤੇ ਉਹ ਬੰਗਲਾਦੇਸ਼ ਦਾ ਨਾਗਰਿਕ ਹੈ। ਅਪਰਾਧ ਵਾਲੀ ਥਾਂ ਨੂੰ ਦੁਬਾਰਾ ਬਣਾਉਂਦੇ ਹੋਏ, ਪੁਲਿਸ ਸ਼ਹਿਜ਼ਾਦ ਨੂੰ ਉਸ ਹਰ ਜਗ੍ਹਾ ਲੈ ਗਈ ਜਿੱਥੇ ਉਹ Crime ਕਰਨ ਤੋਂ ਬਾਅਦ ਗਿਆ ਸੀ।
ਦੋ ਵੱਡੀਆਂ ਸੁਰੱਖਿਆ ਕਮੀਆਂ
“ਜਦੋਂ ਹਮਲਾਵਰ ਕੰਧ ਟੱਪ ਕੇ ਅੰਦਰ ਆਇਆ, ਤਾਂ ਸੈਫ ਅਲੀ ਖਾਨ ਦੀ ਇਮਾਰਤ ਦੇ ਦੋਵੇਂ ਸੁਰੱਖਿਆ ਗਾਰਡ ਸੁੱਤੇ ਪਏ ਸਨ।” ਅਧਿਕਾਰੀ ਨੇ ਕਿਹਾ ਕਿ ਜਦੋਂ ਦੋਸ਼ੀ ਨੇ ਦੇਖਿਆ ਕਿ ਦੋਵੇਂ ਸੁਰੱਖਿਆ ਗਾਰਡ ਗੂੜ੍ਹੀ ਨੀਂਦ ਸੁੱਤੇ ਪਏ ਸਨ, ਤਾਂ ਉਹ ਮੁੱਖ ਪ੍ਰਵੇਸ਼ ਦੁਆਰ ਰਾਹੀਂ ਇਮਾਰਤ ਵਿੱਚ ਦਾਖਲ ਹੋਇਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁੱਖ ਪ੍ਰਵੇਸ਼ ਦੁਆਰ ‘ਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ।
ਇਸ ਤੋਂ ਬਾਅਦ ਦੋਸ਼ੀ ਨੇ ਆਪਣੇ ਜੁੱਤੇ ਉਤਾਰ ਦਿੱਤੇ ਤਾਂ ਜੋ ਕੋਈ ਰੌਲਾ ਨਾ ਪਵੇ। ਇਸ ਤੋਂ ਇਲਾਵਾ ਉਸਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ ਸੀ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਇਮਾਰਤ ਦੇ ਗਲਿਆਰਿਆਂ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲਗਾਇਆ ਗਿਆ ਸੀ। ਪੁਲਿਸ ਅਨੁਸਾਰ, ਇੱਕ ਸੁਰੱਖਿਆ ਗਾਰਡ ਕੈਬਿਨ ਵਿੱਚ ਅਤੇ ਦੂਜਾ ਗੇਟ ਦੇ ਨੇੜੇ ਸੁੱਤਾ ਪਿਆ ਸੀ। ਇਸਦਾ ਮਤਲਬ ਹੈ ਕਿ ਜੇਕਰ ਸੁਰੱਖਿਆ ਗਾਰਡ ਜਾਗਦੇ ਹੁੰਦੇ ਅਤੇ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ, ਤਾਂ ਦੋਸ਼ੀ ਇਮਾਰਤ ਵਿੱਚ ਦਾਖਲ ਨਹੀਂ ਹੋ ਸਕਦਾ ਸੀ।