AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

‘ਮੇਰੇ ਸ਼ੋਅ ਸੁਪਰਹਿੱਟ, ਬਾਕੀ 6-7’, ਹਨੀ ਸਿੰਘ ਦੇ ਕਮੈਂਟ ਨਾਲ ਛਿੜਿਆ ਵਿਵਾਦ; ਫੈਨਜ਼ ਬੋਲੇ – ਕਰਨ ਔਜਲਾ ਦਾ ਉਡਾਇਆ ਮਜ਼ਾਕ

ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਨੀ ਸਿੰਘ ਨੇ ਆਪਣੇ ਕਮਬੈਕ ਤੋਂ ਬਾਅਦ ਦਿੱਤੇ ਇੰਟਰਵਿਊਜ਼ ਵਿੱਚ ਦਾਅਵਾ ਕੀਤਾ ਕਿ ਅੱਜ ਦੇ ਪੰਜਾਬੀ ਕਲਾਕਾਰ ਉਨ੍ਹਾਂ ਦੇ ਬਣਾਏ ਰਸਤੇ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੰਗੀਤ ਦਾ ਪੱਧਰ ਹੇਠਾਂ ਡਿੱਗ ਗਿਆ ਹੈ।

'ਮੇਰੇ ਸ਼ੋਅ ਸੁਪਰਹਿੱਟ, ਬਾਕੀ 6-7', ਹਨੀ ਸਿੰਘ ਦੇ ਕਮੈਂਟ ਨਾਲ ਛਿੜਿਆ ਵਿਵਾਦ; ਫੈਨਜ਼ ਬੋਲੇ - ਕਰਨ ਔਜਲਾ ਦਾ ਉਡਾਇਆ ਮਜ਼ਾਕ
‘ਮੇਰੇ ਸ਼ੋਅ ਸੁਪਰਹਿੱਟ, ਬਾਕੀ 6-7’; ਹਨੀ ਸਿੰਘ ਨੇ ਉਡਾਇਆ ਇਸ ਦਾ ਮਜ਼ਾਕ!
tv9-punjabi
| Updated On: 16 Mar 2026 19:42 PM IST

ਪੰਜਾਬੀ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਆਪਣੇ ਬੇਬਾਕ ਅੰਦਾਜ਼ ਅਤੇ ਵਿਵਾਦਿਤ ਬਿਆਨਾਂ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਿੱਲੀ ਦੇ ਆਈ.ਜੀ.ਆਈ. (IGI) ਸਟੇਡੀਅਮ ਵਿੱਚ ਆਪਣੇ ‘ਮਾਈ ਸਟੋਰੀ ਵਰਲਡ ਟੂਰ’ ਦੇ ਇੰਡੀਅਨ ਚੈਪਟਰ ਦੌਰਾਨ ਐਤਵਾਰ ਰਾਤ ਹਨੀ ਸਿੰਘ ਨੇ ਦੂਜੇ ਗਾਇਕਾਂ ‘ਤੇ ਟਿੱਪਣੀ ਕਰਦਿਆਂ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹਨੀ ਸਿੰਘ ਨੇ ਆਪਣੇ ਸ਼ੋਅ ਦੌਰਾਨ ਕਿਹਾ ਕਿ ਉਨ੍ਹਾਂ ਦੇ ਸ਼ੋਅ ਹਮੇਸ਼ਾ ਸੁਪਰਹਿੱਟ ਹੁੰਦੇ ਹਨ, ਜਦਕਿ ਬਾਕੀ ਕਲਾਕਾਰਾਂ ਦਾ ਕੰਮ ਅੱਜ ਦੀ ਪੀੜ੍ਹੀ (Gen Z) ਦੀ ਭਾਸ਼ਾ ਵਿੱਚ ਸਿਰਫ਼ “ਸਿਕਸ-ਸੈਵਨ” (6-7) ਹੀ ਹੈ।

ਕੀ ਹੈ ਹਨੀ ਸਿੰਘ ਦਾ ‘6-7’ ਵਾਲਾ ਕੁਮੈਂਟ?

ਸ਼ੋਅ ਦੇ ਦੌਰਾਨ ਹਨੀ ਸਿੰਘ ਨੇ “6-7” ਸ਼ਬਦ ਦੀ ਵਰਤੋਂ ਕਰਦੇ ਹੋਏ ਆਪਣੀ ਆਵਾਜ਼ ਦੀ ਟੋਨ ਬਦਲੀ ਅਤੇ ਖਾਸ ਤਰ੍ਹਾਂ ਦੇ ਇਸ਼ਾਰੇ ਵੀ ਕੀਤੇ। ਹਾਲਾਂਕਿ ਹਨੀ ਸਿੰਘ ਨੇ ਕਿਸੇ ਵੀ ਗਾਇਕ ਦਾ ਸਿੱਧਾ ਨਾਮ ਨਹੀਂ ਲਿਆ, ਪਰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਇਸ ਨੂੰ ਪੰਜਾਬੀ ਸਟਾਰ ਕਰਨ ਔਜਲਾ ਨਾਲ ਜੋੜ ਕੇ ਦੇਖ ਰਹੇ ਹਨ।

ਦੱਸਣਯੋਗ ਹੈ ਕਿ ਕਰਨ ਔਜਲਾ ਵੀ ਇਨੀਂ ਦਿਨੀਂ ਆਪਣੇ ਵਰਲਡ ਟੂਰ ‘ਤੇ ਹਨ ਅਤੇ ਸ਼ਨੀਵਾਰ ਨੂੰ ਹੀ ਉਨ੍ਹਾਂ ਨੇ ਮੋਹਾਲੀ ਵਿੱਚ ਇੱਕ ਵੱਡਾ ਸ਼ੋਅ ਕੀਤਾ ਸੀ। ਇਸੇ ਕਾਰਨ ਹਨੀ ਸਿੰਘ ਦੇ ਇਸ ਬਿਆਨ ਨੂੰ ਔਜਲਾ ‘ਤੇ ਨਿਸ਼ਾਨਾ ਮੰਨਿਆ ਜਾ ਰਿਹਾ ਹੈ।

ਬਿਆਨ ਦੇ ਕੱਢੇ ਜਾ ਰਹੇ ਹਨ ਦੋ ਮਤਲਬ

ਸੋਸ਼ਲ ਮੀਡੀਆ ‘ਤੇ ਹਨੀ ਸਿੰਘ ਦੇ ਇਸ ਬਿਆਨ ਨੂੰ ਦੋ ਤਰੀਕਿਆਂ ਨਾਲ ਸਮਝਿਆ ਜਾ ਰਿਹਾ ਹੈ:

ਔਜਲਾ ਦੇ ਸ਼ੋਅ ਨੂੰ ‘ਐਵਰੇਜ’ ਦੱਸਣਾ: “6-7” ਦਾ ਮਤਲਬ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਵਿੱਚ ਕਿਸੇ ਚੀਜ਼ ਦਾ ‘ਔਸਤ’ ਜਾਂ ‘ਐਵਰੇਜ’ ਹੋਣਾ ਹੈ। ਮੰਨਿਆ ਜਾ ਰਿਹਾ ਹੈ ਕਿ ਹਨੀ ਸਿੰਘ ਕਰਨ ਔਜਲਾ ਦੇ ਟੂਰ ਨੂੰ ਬਹੁਤ ਖਾਸ ਨਹੀਂ ਮੰਨ ਰਹੇ।

ਸਟਾਰਡਮ ਦੀ ਤੁਲਨਾ: ਦੂਜਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਹਨੀ ਸਿੰਘ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਟਾਰਡਮ ਅੱਜ ਵੀ ਸਿਖਰਾਂ ‘ਤੇ ਹੈ, ਜਦਕਿ ਬਾਕੀ ਕਲਾਕਾਰਾਂ ਦਾ ਕੰਮ ਸਿਰਫ਼ ਠੀਕ-ਠਾਕ ਦਰਜੇ ਦਾ ਹੈ।

ਹਨੀ ਸਿੰਘ ਅਤੇ ਕਰਨ ਔਜਲਾ ਵਿਚਾਲੇ ਕਿਉਂ ਸ਼ੁਰੂ ਹੋਈ ‘ਕੋਲਡ ਵਾਰ’?

ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਨੀ ਸਿੰਘ ਨੇ ਆਪਣੇ ਕਮਬੈਕ ਤੋਂ ਬਾਅਦ ਦਿੱਤੇ ਇੰਟਰਵਿਊਜ਼ ਵਿੱਚ ਦਾਅਵਾ ਕੀਤਾ ਕਿ ਅੱਜ ਦੇ ਪੰਜਾਬੀ ਕਲਾਕਾਰ ਉਨ੍ਹਾਂ ਦੇ ਬਣਾਏ ਰਸਤੇ ‘ਤੇ ਚੱਲ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੰਗੀਤ ਦਾ ਪੱਧਰ ਹੇਠਾਂ ਡਿੱਗ ਗਿਆ ਹੈ।

ਇਸ ਦੇ ਜਵਾਬ ਵਿੱਚ ਕਰਨ ਔਜਲਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਸਭ ਦਾ ਸਤਿਕਾਰ ਕਰਦੇ ਹਨ, ਪਰ ਸਮੇਂ ਦੇ ਨਾਲ ਸੰਗੀਤ ਬਦਲ ਰਿਹਾ ਹੈ। ਜੇਕਰ ਕੋਈ ਸਮੇਂ ਦੇ ਨਾਲ ਨਹੀਂ ਬਦਲੇਗਾ, ਤਾਂ ਉਹ ਪਿੱਛੇ ਰਹਿ ਜਾਵੇਗਾ। ਇਸ ਬਿਆਨ ਨੂੰ ਹਨੀ ਸਿੰਘ ਲਈ ਇੱਕ ਜਵਾਬ ਵਜੋਂ ਦੇਖਿਆ ਗਿਆ ਸੀ।

ਸੋਸ਼ਲ ਮੀਡੀਆ ‘ਤੇ ਆਹਮੋ-ਸਾਹਮਣੇ ਹੋਏ ਪ੍ਰਸ਼ੰਸਕ

ਹਨੀ ਸਿੰਘ ਦੀ ਇਸ ਤਾਜ਼ਾ ਟਿੱਪਣੀ ਤੋਂ ਬਾਅਦ ਇੰਸਟਾਗ੍ਰਾਮ ‘ਤੇ ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਆਪਸ ਵਿੱਚ ਭਿੜ ਗਏ ਹਨ। ਹਨੀ ਸਿੰਘ ਦੇ ਫੈਨਜ਼ ਦਾ ਕਹਿਣਾ ਹੈ ਕਿ ਭਾਰਤ ਵਿੱਚ ਰੈਪ ਕਲਚਰ ਸ਼ੁਰੂ ਕਰਨ ਵਾਲਾ ਸ਼ਖ਼ਸ ਅੱਜ ਵੀ ਨੰਬਰ ਵਨ ਹੈ। ਦੂਜੇ ਪਾਸੇ ਕਰਨ ਔਜਲਾ ਦੇ ਫੈਨਜ਼ ਹਨੀ ਸਿੰਘ ‘ਤੇ ਦੋਸ਼ ਲਗਾ ਰਹੇ ਹਨ ਕਿ ਉਹ ਨਵੇਂ ਕਲਾਕਾਰਾਂ ਦੀ ਸਫ਼ਲਤਾ ਤੋਂ ਜਲਣ ਕਾਰਨ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਕਰਨ ਔਜਲਾ ਵੱਲੋਂ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Follow Us
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...