ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕਿਤੇ ਤੁਸੀਂ ਵੀ ਬਿਨਾਂ ਵਜ੍ਹਾ ਤਾਂ ਨਹੀਂ ਖਾ ਰਹੇ ਡੋਲੋ ਟੇਬਲੇਟ? ਹੋ ਸਕਦੇ ਹਨ ਇਹ ਨੁਕਸਾਨ

Dolo 650 Side Effects: ਡੋਲੋ 650 ਨੂੰ ਲੈ ਕੇ ਭਾਰਤੀ-ਅਮਰੀਕੀ ਮੂਲ ਦੇ ਡਾਕਟਰ ਵੱਲੋਂ ਟਵੀਟ ਕਰਨ ਤੋਂ ਬਾਅਦ, ਦੇਸ਼ ਵਿੱਚ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਭਾਰਤੀ ਲੋਕ ਇਸ ਦਵਾਈ ਨੂੰ ਚਾਕਲੇਟ ਵਾਂਗ ਖਾ ਰਹੇ ਹਨ। ਦੇਸ਼ ਵਿੱਚ ਇੱਕ ਦਿਨ ਵਿੱਚ ਇਸ ਦਵਾਈ ਦੀਆਂ 7.5 ਕਰੋੜ ਸਟ੍ਰਿਪ ਦੀ ਖਪਤ ਹੋ ਗਈ ਹੈ। ਬੁਖਾਰ ਦੇ ਨਾਲ-ਨਾਲ, ਇਹ ਦਵਾਈ ਸਿਰ ਦਰਦ, ਸਰੀਰ ਦਰਦ ਅਤੇ ਹੋਰ ਛੋਟੀਆਂ ਬਿਮਾਰੀਆਂ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਜਾ ਰਹੀ ਹੈ। ਇਸ ਦਵਾਈ ਦੇ ਬਹੁਤ ਸਾਰੇ ਗੰਭੀਰ ਸਾਈਡ ਇਫੈਕਟਸ ਹਨ।

ਕਿਤੇ ਤੁਸੀਂ ਵੀ ਬਿਨਾਂ ਵਜ੍ਹਾ ਤਾਂ ਨਹੀਂ ਖਾ ਰਹੇ ਡੋਲੋ ਟੇਬਲੇਟ? ਹੋ ਸਕਦੇ ਹਨ ਇਹ ਨੁਕਸਾਨ
ਡੋਲੋ ਟੇਬਲੇਟ ਦੇ ਹੋ ਸਕਦੇ ਹਨ ਸਾਈਡ ਇਫੈਕਟਸ
Follow Us
tv9-punjabi
| Updated On: 18 Apr 2025 15:17 PM IST

ਕੋਰੋਨਾ ਕਾਲ ਤੋਂ, ਡੋਲੋ 650 ਦੇਸ਼ ਵਿੱਚ ਕਈ ਆਮ ਬਿਮਾਰੀਆਂ ਦਾ ਇਲਾਜ ਬਣ ਗਈ ਹੈ। ਬੁਖਾਰ ਹੋਵੇ, ਸਿਰ ਦਰਦ ਜਾਂ ਸਰੀਰ ਵਿੱਚ ਦਰਦ ਹੋਵੇ, ਲੋਕ ਡਾਕਟਰ ਦੀ ਸਲਾਹ ਤੋਂ ਬਿਨਾਂ ਡੋਲੋ ਲੈ ਲੈਂਦੇ ਹਨ। ਡੋਲੋ ਲੈਣ ਨਾਲ ਸਮੱਸਿਆ ਤਾਂ ਹੱਲ ਹੋ ਜਾਂਦੀ ਹੈ, ਪਰ ਇਸਦੇ ਕਈ ਗੰਭੀਰ ਸਾਈਡ ਇਫੈਕਟਸ ਵੀ ਹੁੰਦੇ ਹਨ। ਡੋਲੋ 650 ਦੀ ਜ਼ਿਆਦਾ ਖਪਤ ਚਿੰਤਾ ਦਾ ਵਿਸ਼ਾ ਹੈ। ਇੱਕ ਅਮਰੀਕੀ ਡਾਕਟਰ ਨੇ ਵੀ ਭਾਰਤ ਵਿੱਚ ਡੋਲੋ 650 ਦੀ ਖਪਤ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਡੋਲੋ 650 ਨੂੰ ਚਾਕਲੇਟ ਵਾਂਗ ਖਾ ਰਹੇ ਹਨ।

ਡੋਲੋ 650 ਕੋਰੋਨਾ ਕਾਲ ਦੌਰਾਨ ਸਾਹਮਣੇ ਆਈ ਸੀ। ਉਸ ਸਮੇਂ ਇਹ ਦਵਾਈ ਬੁਖਾਰ ਤੋਂ ਪੀੜਤ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸੀ। ਕੋਰੋਨਾ ਦਾ ਦੌਰ ਬੀਤ ਗਿਆ, ਪਰ ਦੇਸ਼ ਵਿੱਚ ਇਸਦੀ ਵਰਤੋਂ ਬੰਦ ਨਹੀਂ ਹੋਈ। ਡੋਲੋ 650 ਸਬੰਧੀ ਡਾਕਟਰਾਂ ਨੂੰ ਵਿੱਤੀ ਲਾਭ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਵੇਲੇ, ਇਹ ਦਵਾਈ ਦੇਸ਼ ਭਰ ਵਿੱਚ ਵਰਤੀ ਜਾ ਰਹੀ ਹੈ। ਇਹ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਵੀ ਲਈ ਜਾ ਰਹੀ ਹੈ। ਕੁਝ ਲੋਕ ਤਾਂ ਇਹ ਦਵਾਈ ਕਈ ਦਿHifenac P vs Dolo 650, Pyrigesic 1000 vs Dolo 650, Does dolo 650 affect periods, Lanol ER vs Dolo 650, Dolo 650 not reducing fever, Is Dolo good for cold and cough, dolo 650 khane ke nuksan, डोलो 650 के साइड इफेक्ट, डोलो टेबलेट किस काम आती है,ਨਾਂ ਤੱਕ ਲੈਂਦੇ ਰਹਿੰਦੇ ਹਨ। ਇਹ ਸੋਚੇ ਬਿਨਾਂ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਅਤੇ ਲੋੜ ਤੋਂ ਬਿਨਾਂ ਇਸ ਦਵਾਈ ਨੂੰ ਲੈਣ ਨਾਲ ਗੰਭੀਰ ਸਾਈਡ ਇਫੈਕਟਸ ਹੋ ਸਕਦੇ ਹਨ।

ਬਿਨਾਂ ਡਾਕਟਰ ਦੀ ਪਰਚੀ ਦੇ ਮਿਲ ਜਾਂਦੀ ਹੈ ਡੋਲੋ

ਮੈਡੀਕਲ ਸਟੋਰ ਤੋਂ ਡੋਲੋ 650 ਖਰੀਦਣ ਲਈ ਕਿਸੇ ਪਰਚੀ ਦੀ ਲੋੜ ਨਹੀਂ ਹੈ। ਸਟੋਰ ਸੰਚਾਲਕ ਇਹ ਦਵਾਈ ਸਿਰਫ਼ ਮੰਗਣ ‘ਤੇ ਹੀ ਦਿੰਦੇ ਹਨ। ਡਾਕਟਰਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਆਮ ਬੁਖਾਰ ਲਈ ਇਸ ਦਵਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ। ਪਰ ਹੁਣ, ਆਸਾਨੀ ਨਾਲ ਉਪਲਬਧ ਹੋਣ ਕਾਰਨ, ਇਸ ਦਵਾਈ ਦੀ ਵਰਤੋਂ ਕਈ ਹੋਰ ਬਿਮਾਰੀਆਂ ਲਈ ਵੀ ਕੀਤੀ ਜਾ ਰਹੀ ਹੈ। ਜਦੋਂ ਕਿ ਉਹ ਬਿਮਾਰੀਆਂ ਬਿਨਾਂ ਦਵਾਈ ਦੇ ਵੀ ਠੀਕ ਹੋ ਸਕਦੀਆਂ ਹਨ। ਲੋਕ ਇਸ ਦਵਾਈ ਨੂੰ ਇਸਦੇ ਤੁਰੰਤ ਪ੍ਰਭਾਵ ਅਤੇ ਰਾਹਤ ਦੇ ਕਾਰਨ ਲੈ ਰਹੇ ਹਨ।

ਕੀ ਹਨ ਸਾਈਡ ਇਫੈਕਟਸ?

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਵਾਈ ਨੂੰ ਬਿਨਾਂ ਲੋੜ ਜਾਂ ਜ਼ਿਆਦਾ ਲੈਣ ਨਾਲ ਐਲਰਜੀ ਹੋ ਸਕਦੀ ਹੈ। ਇੰਨਾ ਹੀ ਨਹੀਂ, ਇਸ ਦਵਾਈ ਨੂੰ ਲਗਾਤਾਰ ਲੈਣ ਨਾਲ ਲੀਵਰ ਅਤੇ ਕਿਡਨੀ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦਵਾਈ ਨੂੰ ਲੈਣ ਨਾਲ ਸਟ੍ਰੈਸ ਵੀ ਵਧਦਾ ਹੈ। ਕਈ ਜਾਂਚਾਂ ਰਾਹੀਂ ਇਹ ਸਾਬਤ ਵੀ ਹੋਇਆ ਹੈ ਕਿ ਇਸ ਦਵਾਈ ਦੀ ਜ਼ਿਆਦਾ ਮਾਤਰਾ ਵੀ ਗੰਭੀਰ ਲੀਵਰ ਫੇਲ੍ਹ ਹੋਣ ਦਾ ਕਾਰਨ ਬਣ ਸਕਦੀ ਹੈ। ਇਹ ਦਵਾਈ ਸਰੀਰ ਦੇ ਅੰਦਰ ਗੰਭੀਰ ਬਿਮਾਰੀ ਦੇ ਲੱਛਣਾਂ ਨੂੰ ਦਬਾ ਦਿੰਦੀ ਹੈ, ਜਿਸ ਨਾਲ ਭਵਿੱਖ ਵਿੱਚ ਖ਼ਤਰਾ ਵੱਧ ਸਕਦਾ ਹੈ।

ਕੀ ਕਰੀਏ?

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਸਿਰਫ਼ ਡਾਕਟਰ ਦੀ ਪ੍ਰਿਸਕ੍ਰਿਪਸ਼ਨ ‘ਤੇ ਹੀ ਲੈਣੀ ਚਾਹੀਦੀ ਹੈ। ਹਲਕੇ ਬੁਖਾਰ ਦਾ ਇਲਾਜ ਬਿਨਾਂ ਦਵਾਈ ਦੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਰ ਦਰਦ ਅਤੇ ਸਰੀਰ ਦੇ ਦਰਦ ਲਈ ਕੁਝ ਹੋਰ ਉਪਾਅ ਕੀਤੇ ਜਾ ਸਕਦੇ ਹਨ। ਇਸ ਦਵਾਈ ਨੂੰ ਲਗਾਤਾਰ ਲੈਣ ਨਾਲ, ਇਹ ਕੁਝ ਸਮੇਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਤੋਂ ਬਾਅਦ ਇਹ ਦਵਾਈ ਨਹੀਂ ਲੈਣੀ ਚਾਹੀਦੀ। ਅਸਰ ਨਾ ਲੈਣ ਕਰਨ ਤੇ ਵੀ ਇਹ ਦਵਾਈ ਲੈਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...