Ziddi Jatt: ਰੇਤ ਮਾਫੀਆ ਨੂੰ ਬੇਨਕਾਬ ਕਰਦੀ ਫਿਲਮ ਜਿੱਦੀ ਜੱਟ, ਰਾਂਝਾ ਵਿਕਰਮ ਸਿੰਘ ਤੇ ਸਾਰਾ ਗੁਰਪਾਲ ਦੀ ਐਕਟਿੰਗ ਦਾ ਵਿਖੇਗਾ ਕਮਾਲ
ਐਕਸ਼ਨ Movie ਜ਼ਿੱਦੀ ਜੱਟ ਦਾ ਟ੍ਰੇਲਰ ਦਿੱਲੀ ਵਿਖੇ ਸ਼ਾਨਦਾਰ ਸਮਾਗਮ ਦੌਰਾਨ ਲਾਂਚ ਕੀਤਾ ਗਿਆ। Event ਵਿੱਚ ਫਿਲਮ ਦੀ ਸਾਰੀ ਸਟਾਰਕਾਸਟ, ਬੈਕਗ੍ਰਾਉਂਡ ਟੀਮ ਅਤੇ ਫਿਲਮ ਇੰਡਸਟਰੀ ਅਤੇ ਰਾਜਨੀਤਿਕ ਹਲਕਿਆਂ ਦੇ ਬਹੁਤ ਸਾਰੇ ਸਪੈਸ਼ਲ ਗੈਸਟ ਸ਼ਾਮਲ ਹੋਏ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਟੀਵੀ9 ਦੀ ਟੀਮ ਨੇ ਸਟਾਰਕਾਸਟ ਨਾਲ ਖਾਸ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫਿਲਮ ਦੀ ਸਟੋਰੀ ਲਾਈਨ ਬਹੁਤ ਦੀ ਗੰਭੀਰ ਮੁੱਦੇ 'ਤੇ ਅਧਾਰਿਤ ਹੈ। ਫਿਲਮ ਵਿੱਚ ਦਰਸ਼ਕਾਂ ਨੂੰ ਖੂਬ ਐਕਸ਼ਨ ਦੇਖਣ ਨੂੰ ਮਿਲੇਗਾ।

ਪੰਜਾਬ ਦੇ ਨਾਲ-ਨਾਲ ਸਾਰੇ ਦੇਸ਼ ਲਈ ਵੱਡੀ ਸਮੱਸਿਆ ਬਣ ਚੁੱਕਾ ਸੈਂਡ ਮਾਫੀਆ ਕਿਸ ਤਰ੍ਹਾਂ ਵਾਤਾਵਰਣ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਕਾਨੂੰਨ ਦੀਆਂ ਵੀ ਧੱਜੀਆਂ ਉਡਾਉਂਦਾ ਹੈ, ਇਸਦੀ ਕੌੜੀ ਹਕੀਕਤ ਇਸ ਫਿਲਮ ਵਿੱਚ ਦਿਖਾਈ ਦੇਵੇਗੀ।’ਜ਼ਿੱਦੀ ਜੱਟ’ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਕਹਾਣੀ ਸਿਮਰਨਦੀਪ ਸਿੰਘ ਨੇ ਲਿੱਖੀ ਹੈ ਅਤੇ ਉਨ੍ਹਾਂ ਨੇ ਇਸਨੂੰ ਡਾਇਰੈਕਟ ਕੀਤਾ ਹੈ। ਫਿਲਮ ਨੂੰ ਹਿੰਦੀ ਦੇ ਨਾਲ-ਨਾਲ ਪੰਜਾਬੀ, ਤੇਲਗੂ ਅਤੇ ਤਾਮਿਲ ਭਾਸ਼ਾ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। SMIC ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਰਨਿੰਗ ਹਾਰਸੇਸ ਫਿਲਮਜ਼ ਅਤੇ ਗਲੋਬਲ ਟਾਈਟਨਸ ਕਰ ਰਹੇ ਹਨ ਜਦੋਂ ਕਿ Ranjha ਵਿਕਰਮ ਕੁਮਾਰ, ਦਾਨਿਸ਼ ਸਿਨਹਾ ਅਤੇ ਗੌਰੀ ਅਗਰਵਾਲ ਮੁੱਖ ਨਿਰਮਾਤਾ ਹਨ। ਰਨਿੰਗ ਹਾਰਸੇਸ ਮਿਊਜ਼ਿਕ ਦੁਆਰਾ ਫਿਲਮ ਦਾ ਸੰਗੀਤ ਤਿਆਰ ਕੀਤਾ ਗਿਆ ਹੈ, ਅਤੇ Editing ਬੱਲੂ ਸਲੂਜਾ ਨੇ ਕੀਤੀ ਹੈ।
ਫਿਲਮ ਸਮਾਜਿਕ ਅਤੇ ਰਾਜਨੀਤਿਕ ਤਣਾਅ ਬਾਰੇ ਡੁੰਘਾਈ ਨਾਲ ਗੱਲ ਕਰਦੀ ਹੈ। ਇਹ ਭ੍ਰਿਸ਼ਟ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਨ ਵਾਲੇ ਕੁਝ ਲੋਕਾਂ ਵੱਲੋਂ ਅਨਿਆਂ ਖਿਲਾਫ ਚੁੱਕੀ ਗਈ ਆਵਾਜ਼ ਨੂੰ ਬੁਲੰਦ ਕਰਨ ਵਿੱਚ ਕਾਮਯਾਬ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ‘ਜਿੱਦੀ ਜੱਟ’ ਦੇ ਟ੍ਰੇਲਰ ਲਾਂਚ ‘ਤੇ ਸੰਸਦ ਮੈਂਬਰ (ਭਾਜਪਾ) ਮਨੋਜ ਤਿਵਾੜੀ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਜਿਨ੍ਹਾਂ ਨੇ ਫਿਲਮ ਅਤੇ ਸਟਾਰਕਾਸਟ ਦੀ ਖੂਬ ਤਾਰੀਫ ਕੀਤੀ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਗੰਭੀਰ ਮੁੱਦੇ ਤੇ ਅਧਾਰਿਤ ਇਸ ਫਿਲਮ ਨੂੰ ਜ਼ਰੂਰ ਦੇਖਣ। ਮੁੱਖ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਰਾਣਾ ਜੰਗ ਬਹਾਦਰ, ਰਾਂਝਾ ਵਿਕਰਮ ਸਿੰਘ, ਸੀਮਾ ਕੌਸ਼ਲ, ਸਾਰਾ ਗੁਰਪਾਲ, ਪ੍ਰੀਤ ਬਾਠ, ਸਵੇਤਾ ਬਰਾੜ, ਸਿੰਗਾ ਅਤੇ ਪ੍ਰਦੀਪ ਰਾਵਤ ਨੇ ਆਪਣੀਆਂ ਭੂਮਿਕਾਵਾਂ ਨਾਲ ਪੂਰਾ-ਪੂਰਾ ਨਿਆਂ ਕੀਤਾ ਹੈ।
ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਅਦਾਕਾਰ ਅਤੇ ਪ੍ਰੋਡਿਊਸਰ ਰਾਂਝਾ ਵਿਕਰਮ ਸਿੰਘ ਨੇ ਦੱਸਿਆ ਕਿ ਗੈਰ-ਕਾਨੂੰਨੀ ਰੇਤ ਮਾਫੀਆ ‘ਤੇ ਆਧਾਰਿਤ ਇਹ ਪਹਿਲੀ ਫਿਲਮ ਹੈ, ਜੋ ਕਿ ਪੰਜਾਬ ਦੇ ਨਾਲ-ਨਾਲ ਹੋਰ ਕਈ ਸੂਬਿਆਂ ਲਈ ਵੀ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ। ਜਿਸ ਕਾਰਨ ਸਾਨੂੰ ਲਗਿਆ ਕਿ ਇਸਦੀ ਕੌੜੀ ਹਕੀਕਤ ਲੋਕਾਂ ਸਾਹਮਣੇ ਪਰਦੇ ‘ਤੇ ਪੇਸ਼ ਕਰਨੀ ਚਾਹੀਦੀ ਹੈ। ਫਿਲਮ ਵਿੱਚ ਖੂਬ ਐਕਸ਼ਨ ਨਜ਼ਰ ਆਉਣ ਵਾਲਾ ਹੈ। ਵਿਕਰਮ ਨੇ ਦੱਸਿਆ ਕਿ Climax ਸ਼ੂਟ ਕਰਨ ਵਿੱਚ ਟੀਮ ਨੂੰ ਸਭ ਤੋਂ ਵੱਧ ਸਮਾਂ ਲੱਗਿਆ। ਉੱਧਰ, ਅਦਾਕਾਰਾ ਸਾਰਾ ਗੁਰਪਾਲ ਨੇ ਦੱਸਿਆ ਕਿ ਉਹ ਇਸ ਵਿੱਚ ਪੱਤਰਕਾਰ ਦਾ ਰੋਲ ਨਿਭਾ ਰਹੇ ਹਨ। ਉਨ੍ਹਾਂ ਲਈ ਇਹ ਤਜ਼ਰਬਾ ਕਾਫੀ ਵਧੀਆ ਸੀ। ਹੁਣ ਲੋਕਾਂ ਨੂੰ ਇੰਤਜ਼ਾਰ ਹੈ ਇਸਦੀ ਰਿਲੀਜ਼ ਦਾ, ਜੋ 20 ਜੁਲਾਈ ਤੋਂ ਬਾਅਦ ਖ਼ਤਮ ਹੋ ਸਕਦਾ ਹੈ। ਹਾਲਾਂਕਿ ਫਾਈਨਲ ਤਾਰੀਕ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।