Virat And Anushka Watch Match: UK 'ਚ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਨੇ ਦੇਖਿਆ ਫੁੱਟਬਾਲ ਮੈਚ, ਟੀਮ ਦੀ ਜਿੱਤ 'ਤੇ ਖੁਸ਼ ਹੋਏ | Virat Anushka and Shubman Gill Watch FA cup final Photos Viral Punjabi news - TV9 Punjabi

Virat And Anushka Watch Match: UK ‘ਚ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਨੇ ਦੇਖਿਆ ਫੁੱਟਬਾਲ ਮੈਚ, ਟੀਮ ਦੀ ਜਿੱਤ ‘ਤੇ ਖੁਸ਼ ਹੋਏ

Updated On: 

04 Jun 2023 12:03 PM

ਹਾਲ ਹੀ 'ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਫੁੱਟਬਾਲ ਮੈਚ ਦਾ ਆਨੰਦ ਮਾਣਿਆ। FA ਕੱਪ ਫਾਈਨਲ ਮੈਚ ਦੇਖਣ ਲਈ ਕ੍ਰਿਕਟਰ ਸ਼ੁਭਮਨ ਗਿੱਲ ਦੇ ਨਾਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਪਹੁੰਚੇ।

Virat And Anushka Watch Match: UK ਚ  ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਨੇ ਦੇਖਿਆ ਫੁੱਟਬਾਲ ਮੈਚ, ਟੀਮ ਦੀ ਜਿੱਤ ਤੇ ਖੁਸ਼ ਹੋਏ
Follow Us On

Virat and Anushka Watch Match: IPL 2023 ਦੀ ਸਮਾਪਤੀ ਤੋਂ ਬਾਅਦ, ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਅਤੇ ਫੁੱਟਬਾਲ ਮੈਚ ਦਾ ਆਨੰਦ ਲਿਆ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ (Virat Kohli) FA ਕੱਪ ਫਾਈਨਲ ਮੈਚ ਦੇਖਣ ਲਈ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਹਾਜ਼ਰ ਹੋਏ। ਇਸ ਦੌਰਾਨ ਕ੍ਰਿਕਟਰ ਸ਼ੁਭਮਨ ਗਿੱਲ ਵੀ ਉਨ੍ਹਾਂ ਨਾਲ ਮੈਚ ਦਾ ਆਨੰਦ ਲੈਂਦੇ ਨਜ਼ਰ ਆਏ।

ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਮੈਚ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ‘ਚ ਵਿਰਾਟ ਕੋਹਲੀ ਭੂਰੇ ਰੰਗ ਦੀ ਜੈਕੇਟ ‘ਚ ਨਜ਼ਰ ਆ ਰਹੇ ਹਨ। ਦੂਜੇ ਪਾਸੇ ਅਨੁਸ਼ਕਾ ਸ਼ਰਮਾ (Anushka Sharma) ਵਾਈਟ ਟੀ-ਸ਼ਰਟ ਅਤੇ ਬਲੈਕ ਟਰਾਊਜ਼ਰ ‘ਚ ਹੈ। ਉਨ੍ਹਾਂ ਨੇ ਬਲੈਕ ਕਲਰ ਦੀ ਹਾਫ ਜੈਕੇਟ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਸ਼ੁਭਮਨ ਗਿੱਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਲਕੇ ਰੰਗ ਦੀ ਹੂਡੀ ਪਾਈ ਹੋਈ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਕਾਲੇ ਸਨ ਗਲਾਸ ਵੀ ਪਹਿਨੇ ਹੋਏ ਹਨ।

ਵਿਰਾਟ ਤੇ ਅਨੁਸ਼ਕਾ ਨੂੰ ਕੌਫੀ ਡੇਟ ‘ਤੇ ਦੇਖਿਆ

ਫੋਟੋਆਂ ਦੇਖ ਕੇ ਲੱਗਦਾ ਹੈ ਕਿ ਅਨੁਸ਼ਕਾ ਦਾ ਇਹ ਫਾਈਨਲ ਮੈਚ ਦੇਖਣਾ ਸਫਲ ਰਿਹਾ ਅਤੇ ਉਨ੍ਹਾਂ ਦੀ ਪਸੰਦੀਦਾ ਟੀਮ ਮੈਚ ਜਿੱਤ ਗਈ। ਜਿਸ ਕਾਰਨ ਅਦਾਕਾਰਾ ਦੇ ਚਿਹਰੇ ‘ਤੇ ਖੁਸ਼ੀ ਝਲਕ ਰਹੀ ਹੈ। ਦੱਸ ਦੇਈਏ ਕਿ ਇਹ ਹਾਈ ਵੋਲਟੇਜ ਮੈਚ ਮਾਨਚੈਸਟਰ ਸਿਟੀ ਅਤੇ ਮਾਨਚੈਸਟਰ ਯੂਨਾਈਟਿਡ ਵਿਚਾਲੇ ਸੀ। ਇਹ ਮੈਚ ਮਾਨਚੈਸਟਰ ਸਿਟੀ ਨੇ ਜਿੱਤ ਲਿਆ। ਫੋਟੋ ‘ਚ ਵਿਰਾਟ ਮਾਨਚੈਸਟਰ ਸਿਟੀ ਦੀ ਜਰਸੀ ਵੀ ਚੁੱਕਦੇ ਨਜ਼ਰ ਆ ਰਹੇ ਹਨ। ਇਸ ਮੈਚ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਨੂੰ ਕੌਫੀ ਡੇਟ ‘ਤੇ ਦੇਖਿਆ ਗਿਆ ਸੀ।

ਆਉਣ ਵਾਲੀ ਹੈ ਅਨੁਸ਼ਕਾ ਦੀ ਇਹ ਫਿਲਮ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ੁਭਮਨ ਗਿੱਲ (Shubman Gill) ਲਈ ਸਾਲ 2023 ਬਹੁਤ ਖਾਸ ਰਿਹਾ। ਭਾਵੇਂ ਉਨ੍ਹਾਂ ਦੀ ਟੀਮ ਆਈਪੀਐਲ 2023 ਟੂਰਨਾਮੈਂਟ ਨਹੀਂ ਜਿੱਤ ਸਕੀ, ਪਰ ਸ਼ੁਭਮਨ ਗਿੱਲ ਨੇ ਇਸ ਸੀਜ਼ਨ ਵਿੱਚ ਆਰੇਂਜ ਕੈਪ ਜਿੱਤੀ। ਯਾਨੀ ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ।

ਵਿਰਾਟ ਦੀ ਗੱਲ ਕਰੀਏ ਤਾਂ ਉਹ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ ਖੁਦ ਨੂੰ ਤਿਆਰ ਕਰ ਰਿਹਾ ਹੈ। ਅਨੁਸ਼ਕਾ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਆਪਣੀ ਆਉਣ ਵਾਲੀ ਫਿਲਮ ‘ਚੱਕਦਾ ਐਕਸਪ੍ਰੈਸ’ ‘ਤੇ ਕੰਮ ਕਰ ਰਹੇ ਹਨ ਜੋ ਕਿ ਕ੍ਰਿਕਟਰ ਝੂਲਨ ਗੋਸਵਾਮੀ ਦੀ ਬਾਇਓਪਿਕ ਫਿਲਮ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Exit mobile version