Virat And Anushka Watch Match: UK ‘ਚ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਨੇ ਦੇਖਿਆ ਫੁੱਟਬਾਲ ਮੈਚ, ਟੀਮ ਦੀ ਜਿੱਤ ‘ਤੇ ਖੁਸ਼ ਹੋਏ
ਹਾਲ ਹੀ 'ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਫੁੱਟਬਾਲ ਮੈਚ ਦਾ ਆਨੰਦ ਮਾਣਿਆ। FA ਕੱਪ ਫਾਈਨਲ ਮੈਚ ਦੇਖਣ ਲਈ ਕ੍ਰਿਕਟਰ ਸ਼ੁਭਮਨ ਗਿੱਲ ਦੇ ਨਾਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਪਹੁੰਚੇ।

Virat and Anushka Watch Match: IPL 2023 ਦੀ ਸਮਾਪਤੀ ਤੋਂ ਬਾਅਦ, ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਅਤੇ ਫੁੱਟਬਾਲ ਮੈਚ ਦਾ ਆਨੰਦ ਲਿਆ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ (Virat Kohli) FA ਕੱਪ ਫਾਈਨਲ ਮੈਚ ਦੇਖਣ ਲਈ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਹਾਜ਼ਰ ਹੋਏ। ਇਸ ਦੌਰਾਨ ਕ੍ਰਿਕਟਰ ਸ਼ੁਭਮਨ ਗਿੱਲ ਵੀ ਉਨ੍ਹਾਂ ਨਾਲ ਮੈਚ ਦਾ ਆਨੰਦ ਲੈਂਦੇ ਨਜ਼ਰ ਆਏ।
ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਮੈਚ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ‘ਚ ਵਿਰਾਟ ਕੋਹਲੀ ਭੂਰੇ ਰੰਗ ਦੀ ਜੈਕੇਟ ‘ਚ ਨਜ਼ਰ ਆ ਰਹੇ ਹਨ। ਦੂਜੇ ਪਾਸੇ ਅਨੁਸ਼ਕਾ ਸ਼ਰਮਾ (Anushka Sharma) ਵਾਈਟ ਟੀ-ਸ਼ਰਟ ਅਤੇ ਬਲੈਕ ਟਰਾਊਜ਼ਰ ‘ਚ ਹੈ। ਉਨ੍ਹਾਂ ਨੇ ਬਲੈਕ ਕਲਰ ਦੀ ਹਾਫ ਜੈਕੇਟ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਸ਼ੁਭਮਨ ਗਿੱਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਲਕੇ ਰੰਗ ਦੀ ਹੂਡੀ ਪਾਈ ਹੋਈ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਕਾਲੇ ਸਨ ਗਲਾਸ ਵੀ ਪਹਿਨੇ ਹੋਏ ਹਨ।Virat Kohli, Anushka Sharma and Shubman Gill at the FA Cup Final.
King Kohli with the Manchester City jersey! pic.twitter.com/vYwag44pxq — Mufaddal Vohra (@mufaddal_vohra) June 3, 2023ਇਹ ਵੀ ਪੜ੍ਹੋ