AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Who is in Mannat?: ਕੌਣ ਸਨ ਦੋ ਵਿਅਕਤੀ ? ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਅਤੇ ਕੀ ਕਰ ਰਹੇ ਸਨ, ਪੜ੍ਹੋ…

Shah Rukh Khan:ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਵਿੱਚ ਸੁਰੱਖਿਆ ਦੀ ਵੱਡੀ ਢਿੱਲ ਦੇਖ ਕੇ ਹਰ ਕੋਈ ਹੈਰਾਨ ਹੈ। ਇਹ ਲੋਕ ਕੌਣ ਸਨ ਅਤੇ ਕੀ ਕਰਨ ਆਏ ਸਨ? ਜਦੋਂ ਇਹ ਲੋਕ ਮੰਨਤ ਵਿੱਚ ਆਏ ਤਾਂ ਸ਼ਾਹਰੁਖ ਖਾਨ ਕਿੱਥੇ ਸਨ ਅਤੇ ਕੀ ਕਰ ਰਹੇ ਸਨ। ਜਾਣੋ ਪੂਰੀ ਡਿਟੇਲ

Who is in Mannat?: ਕੌਣ ਸਨ ਦੋ ਵਿਅਕਤੀ ? ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਅਤੇ ਕੀ ਕਰ ਰਹੇ ਸਨ, ਪੜ੍ਹੋ...
ਮੰਨਤ ਵਿੱਚ ਦਾਖਲ ਹੋਣ ਵਾਲੇ ਕੌਣ ਸਨ ਦੋ ਵਿਅਕਤੀ ? ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਅਤੇ ਕੀ ਕਰ ਰਹੇ ਸਨ। two persons arrest to infiltrated in Shahrukh Khan Banglow
kusum-chopra
| Updated On: 03 Mar 2023 12:48 PM IST
Share
ਮੁੰਬਈ: ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ‘ਚ ਹਾਈ ਸਕਿਓਰਿਟੀ ਨੂੰ ਚਕਮਾ ਦੇ ਕੇ ਦੋ ਅਣਪਛਾਤੇ ਲੋਕ ਦਾਖਲ ਹੋਏ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਵਿਅਕਤੀ ਮੰਨਤ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਗਏ ਸਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੀ ਸਖ਼ਤ ਸੁਰੱਖਿਆ ਵਿਚ ਇਹ ਕੁਤਾਹੀ ਕਿੱਥੇ ਅਤੇ ਕਿਵੇਂ ਹੋਈ? ਜਦੋਂ ਇਹ ਦੋਵੇਂ ਵਿਅਕਤੀ ਕਿੰਗ ਖਾਨ ਦੇ ਘਰ ਅੰਦਰ ਦਾਖਲ ਹੋਏ ਤਾਂ ਸੁਰੱਖਿਆ ਕਰਮਚਾਰੀ ਕਿੱਥੇ ਸਨ। ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਸਨ ਅਤੇ ਕੀ ਕਰ ਰਹੇ ਸਨ। ਪ੍ਰਸ਼ੰਸਕ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਚਿੰਤਤ ਹਨ।

ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਵਿੱਚ ਘੁਸਪੈਠ

ਖਬਰਾਂ ਮੁਤਾਬਕ ਵੀਰਵਾਰ ਦੇਰ ਸ਼ਾਮ ਦੋਵੇਂ ਵਿਅਕਤੀ ਮੰਨਤ ਦੇ ਪਿਛਲੇ ਗੇਟ ਰਾਹੀਂ ਅੰਦਰ ਦਾਖਲ ਹੋਏ। ਦੋਵੇਂ ਕੰਧ ਟੱਪ ਕੇ ਮੰਨਤ ਵਿੱਚ ਦਾਖ਼ਲ ਹੋਏ। ਦੋਵਾਂ ਨੇ ਆਲੇ-ਦੁਆਲੇ ਕੂੜਾ ਵੀ ਖਿਲਾਰਿਆ ਅਤੇ ਬੰਗਲੇ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਗਏ। ਜਦੋਂ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਉਨ੍ਹਾਂ ‘ਤੇ ਪਈ ਤਾਂ ਉਨ੍ਹਾਂ ਦੋਵਾਂ ਨੂੰ ਫੜ ਲਿਆ। ਸੁਰੱਖਿਆ ਨੇ ਦੋਵਾਂ ਦੋਸ਼ੀਆਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪੁਲਿਸ ਹਿਰਾਸਤ ਵਿੱਚ ਦੋਵੇਂ ਵਿਅਕਤੀ

ਫੜੇ ਗਏ ਮੁਲਜ਼ਮਾਂ ਖਿਲਾਫ ਥਾਣਾ ਬਾਂਦਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਗੁਜਰਾਤ ਦੇ ਰਹਿਣ ਵਾਲੇ ਹਨ, ਉਨ੍ਹਾਂ ਦੀ ਉਮਰ 21 ਤੋਂ 25 ਸਾਲ ਦੇ ਵਿਚਕਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੋਸ਼ੀਆਂ ਖਿਲਾਫ ਬੰਗਲੇ ‘ਚ ਅਣਅਧਿਕਾਰਤ ਦਾਖਲੇ ਸਮੇਤ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਆਪਣੇ ਆਪ ਨੂੰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਦੱਸ ਰਹੇ ਹਨ ਅਤੇ ਉਨ੍ਹਾਂ ਨੂੰ ਮਿਲਣ ਆਏ ਸਨ।

ਕਿੱਥੇ ਸਨ ਸ਼ਾਹਰੁਖ ਖਾਨ?

ਜਿਸ ਸਮੇਂ ਇਹ ਦੋ ਅਣਪਛਾਤੇ ਵਿਅਕਤੀ ਮੰਨਤ ਦੇ ਅੰਦਰ ਦਾਖਲ ਹੋਏ, ਉਸ ਸਮੇਂ ਸ਼ਾਹਰੁਖ ਖਾਨ ਘਰ ‘ਚ ਮੌਜੂਦ ਨਹੀਂ ਸਨ। ਦੇਰ ਰਾਤ ਕਰੀਬ 3-4 ਵਜੇ ਸ਼ਾਹਰੁਖ ਆਪਣੀ ਆਉਣ ਵਾਲੀ ਫਿਲਮ ‘ਜਵਾਨ’ ਦੀ ਸ਼ੂਟਿੰਗ ਤੋਂ ਬਾਅਦ ਘਰ ਪਰਤੇ ਅਤੇ ਫਿਰ ਸੌਂ ਗਏ। ਇਸ ਤੋਂ ਬਾਅਦ ਮੰਨਤ ਦੇ ਸੁਰੱਖਿਆ ਅਮਲੇ ਨੇ ਘਰ ‘ਚ ਦਾਖਲ ਹੋਏ ਦੋਵਾਂ ਵਿਅਕਤੀਆਂ ਨੂੰ ਦੇਖ ਕੇ ਫੜ ਲਿਆ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...