ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫਿਲਮਾਂ ਜਿਨ੍ਹਾਂ ਵਿੱਚ ਐਮੀ ਵਿਰਕ ਨੇ ਪਿਆਰ ਨੂੰ ਮੁੜ ਪਰਿਭਾਸ਼ਿਤ ਕੀਤਾ

ਐਮੀ ਵਿਰਕ ਨੇ ਪਾਲੀਵੁੱਡ ਨੂੰ ਕਈ ਅਜਿਹੀਆਂ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਨੇ ਪਿਆਰ ਦੀ ਵੱਖਰੀ ਪਰਿਭਾਸ਼ਾ ਦਿੱਤੀ ਹੈ। ਅੱਜ ਅਸੀਂ ਤੁਹਾਨੂੰ ਐਮੀ ਵਿਰਕ ਦੀਆਂ ਕੁਝ ਅਜਿਹੀਆਂ ਹੀ ਫਿਲਮਾਂ ਬਾਰੇ ਜਾਣਕਾਰੀ ਦੇਵਾਂਗੇ। ਜਿਸ ਵਿੱਚ ਵਿਰਕ ਨੇ ਆਪਣੀ ਅਦਾਕਾਰੀ ਨਾਲ ਪਿਆਰ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ।

ਫਿਲਮਾਂ ਜਿਨ੍ਹਾਂ ਵਿੱਚ ਐਮੀ ਵਿਰਕ ਨੇ ਪਿਆਰ ਨੂੰ ਮੁੜ ਪਰਿਭਾਸ਼ਿਤ ਕੀਤਾ
ਫਿਲਮਾਂ ਜਿਨ੍ਹਾਂ ਵਿੱਚ ਐਮੀ ਵਿਰਕ ਨੇ ਪਿਆਰ ਨੂੰ ਮੁੜ ਪਰਿਭਾਸ਼ਿਤ ਕੀਤਾ
Follow Us
tv9-punjabi
| Published: 05 Jan 2023 13:53 PM

ਐਮੀ ਵਿਰਕ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਨਾਮ ਹੈ, ਜਿਸ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਆਪਣੇ ਲਈ ਇੱਕ ਵੱਖਰੀ ਥਾਂ ਬਣਾਈ ਹੈ। ਐਮੀ ਵਿਰਕ ਹਰ ਵਰਗ ਦੇ ਦਰਸ਼ਕਾਂ ਦਾ ਚਹੇਤਾ ਕਲਾਕਾਰ ਹੈ। ਐਮੀ ਨੇ ਆਪਣੇ ਅਨੋਖੇ ਅੰਦਾਜ਼ ਨਾਲ ਸਾਰਿਆਂ ਨੂੰ ਮੋਹ ਲਿਆ ਹੈ। ਐਮੀ ਵਿਰਕ ਨੇ ਪਾਲੀਵੁੱਡ ਨੂੰ ਕਈ ਅਜਿਹੀਆਂ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਨੇ ਪਿਆਰ ਦੀ ਵੱਖਰੀ ਪਰਿਭਾਸ਼ਾ ਦਿੱਤੀ ਹੈ। ਅੱਜ ਅਸੀਂ ਤੁਹਾਨੂੰ ਐਮੀ ਵਿਰਕ ਦੀਆਂ ਕੁਝ ਅਜਿਹੀਆਂ ਹੀ ਫਿਲਮਾਂ ਬਾਰੇ ਜਾਣਕਾਰੀ ਦੇਵਾਂਗੇ। ਜਿਸ ਵਿੱਚ ਵਿਰਕ ਨੇ ਆਪਣੀ ਅਦਾਕਾਰੀ ਨਾਲ ਪਿਆਰ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ।

ਫਿਲਮ ਕਿਸਮਤ

ਸਾਲ 2018 ‘ਚ ਇੱਕ ਅਜਿਹੀ ਪੰਜਾਬੀ ਫਿਲਮ ਵੱਡੇ ਪਰਦੇ ‘ਤੇ ਰਿਲੀਜ਼ ਹੋਈ, ਜਿਸ ਦੇ ਕਲਾਕਾਰਾਂ ਨੇ ਪਿਆਰ ਦੀ ਨਵੀਂ ਪਰਿਭਾਸ਼ਾ ਦਿੱਤੀ। ਫਿਲਮ ਵਿੱਚ ਮੁੱਖ ਭੂਮਿਕਾਵਾਂ ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਨਿਭਾਈਆਂ ਸਨ। ਫਿਲਮ ਵਿੱਚ ਐਮੀ ਨੇ ਇੱਕ ਸਾਧਾਰਨ ਨੌਜਵਾਨ ਦੀ ਭੂਮਿਕਾ ਨਿਭਾਈ ਹੈ ਜੋ ਪਿੰਡ ਤੋਂ ਚੰਡੀਗੜ੍ਹ ਪੜ੍ਹਨ ਲਈ ਜਾਂਦਾ ਹੈ। ਪਰ ਉੱਥੇ ਉਸਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਉਸਦੀ ਪ੍ਰੇਮਿਕਾ ਨੂੰ ਇੱਕ ਘਾਤਕ ਬਿਮਾਰੀ ਲੱਗ ਜਾਂਦੀ ਹੈ। ਜਦੋਂ ਐਮੀ ਨੂੰ ਪਤਾ ਚੱਲਦਾ ਹੈ ਤਾਂ ਉਹ ਅੰਤ ਤੱਕ ਆਪਣੀ ਪ੍ਰੇਮਿਕਾ ਦਾ ਸਾਥ ਦਿੰਦਾ ਹੈ। ਉਹ ਆਪਣੇ ਪਿਆਰੇ ਲਈ ਨਿੱਕੇ-ਨਿੱਕੇ ਪਲਾਂ ਵਿੱਚ ਵੀ ਖੁਸ਼ੀ ਭਾਲਦਾ ਹੈ।

ਫਿਲਮ ‘ਸੁਫਨਾ’ ਦਾ ਸੰਦੇਸ਼ ਪਿਆਰ ‘ਚ ਲਾਲਚ ਨਹੀਂ ਹੁੰਦਾ

ਸੁਫ਼ਨਾ ਫ਼ਿਲਮ ਵੀ ਐਮੀ ਵਿਰਕ ਦੀ ਇੱਕ ਅਜਿਹੀ ਫ਼ਿਲਮ ਹੈ ਜਿਸ ਵਿੱਚ ਉਸ ਨੇ ਪਿਆਰ ਦਾ ਇੱਕ ਨਵਾਂ ਤਰੀਕਾ ਪੇਸ਼ ਕੀਤਾ ਹੈ। ਇਸ ਫਿਲਮ ਵਿੱਚ ਐਮੀ ਵਿਰਕ ਦੇ ਨਾਲ ਤਾਨੀਆ ਮੁੱਖ ਭੂਮਿਕਾ ਵਿੱਚ ਸੀ। ਫਿਲਮ ‘ਚ ਦੋਵਾਂ ਨੇ ਪਿੰਡ ਦੇ ਮੁੰਡੇ-ਕੁੜੀ ਦਾ ਕਿਰਦਾਰ ਨਿਭਾਇਆ। ਇਸ ਫਿਲਮ ਵਿੱਚ ਐਮੀ ਇੱਕ ਅਜਿਹਾ ਪ੍ਰੇਮੀ ਬਣ ਗਿਆ ਹੈ ਜੋ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਕੋਈ ਵੀ ਤਰੀਕਾ ਅਪਣਾਉਣ ਲਈ ਤਿਆਰ ਹੈ। ਪਰ ਐਮੀ ਦੀ ਜ਼ਿੰਦਗੀ ਬਦਲ ਜਾਂਦੀ ਹੈ ਜਦੋਂ ਇੱਕ ਫਕੀਰ ਉਸ ਨੂੰ ਪਿਆਰ ਦੀ ਪਰਿਭਾਸ਼ਾ ਦੱਸਦਾ ਹੈ। ਫਕੀਰ ਐਮੀ ਨੂੰ ਕਹਿੰਦਾ ਹੈ ਕਿ ਪਿਆਰ ਵਿੱਚ ਕੋਈ ਲਾਲਚ ਨਹੀਂ ਹੁੰਦਾ ਅਤੇ ਪਿਆਰ ਸੋਚ ਕੇ ਨਹੀਂ ਹੁੰਦਾ। ਇਸ ਤੋਂ ਬਾਅਦ ਐਮੀ ਅਜਿਹਾ ਪ੍ਰੇਮੀ ਬਣ ਜਾਂਦਾ ਹੈ ਜੋ ਫਿਲਮ ਤੋਂ ਨੌਜਵਾਨਾਂ ਲਈ ਸੱਚੇ ਪ੍ਰੇਮੀ ਦੀ ਮਿਸਾਲ ਪੇਸ਼ ਕਰਦਾ ਹੈ।

ਪਤਨੀ ਦੀ ਖੁਸ਼ੀ ਲਈ ਪਤੀ ਦਾ ਸਮਰਪਣ ਫਿਲਮ ਸੌਂਕਣ ਸੌਂਕਣ

ਐਮੀ ਵਿਰਕ ਦੀ 2022 ਦੀ ਰਿਲੀਜ਼ ਅਜਿਹੀ ਹੀ ਇੱਕ ਫਿਲਮ ਹੈ। ਜਿਸ ਨੇ ਇੱਕ ਦੂਜੇ ਦੀ ਖੁਸ਼ੀ ਲਈ ਵਿਆਹੁਤਾ ਪਤੀ-ਪਤਨੀ ਦੇ ਸਮਰਪਣ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਫਿਲਮ ਵਿੱਚ ਸਰਗੁਣ ਅਤੇ ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਸਨ। ਹਾਲਾਂਕਿ ਫਿਲਮ ‘ਚ ਕਾਫੀ ਕਾਮੇਡੀ ਹੈ ਪਰ ਫਿਲਮ ਨੇ ਸਾਰੇ ਵਿਆਹੁਤਾ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਇਕ ਦੂਜੇ ਪ੍ਰਤੀ ਸਮਰਪਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।

ਕਿਸਮਤ-2 ਗੁਆਚਿਆ ਪਿਆਰ ਪਾਉਣ ਦੀ ਇੱਛਾ

ਫਿਲਮ ਕਿਸਮਤ ਵਿੱਚ ਐਮੀ ਅਤੇ ਸਰਗੁਣ ਨੇ ਬਹੁਤ ਭਾਵੁਕ ਭੂਮਿਕਾਵਾਂ ਨਿਭਾਈਆਂ ਹਨ। ਉੱਥੇ ਹੀ ਕਿਸਮਤ-2 ਵਿੱਚ ਐਮੀ ਵਿਰਕ ਨੇ ਪਿਆਰ ਦਾ ਅਸਲ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ 2 ਸਤੰਬਰ 2021 ਨੂੰ OTT ਪਲੇਟਫਾਰਮ ‘ਤੇ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਵੀ ਦੋਹਾਂ ਕਲਾਕਾਰਾਂ ਨੇ ਸ਼ਾਨਦਾਰ ਐਕਟਿੰਗ ਦਿੱਤੀ ਹੈ।

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...