Alia Bhatt on Private Pictures: ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ ‘ਚ ਹਰਕਤ ‘ਚ ਆਈ ਪੁਲਿਸ, ਆਲੀਆ ਨੂੰ ਕਿਹਾ – ਦਰਜ ਕਰਵਾਓ ਮਾਮਲਾ
ਬਾਲੀਵੁਡ ਨਿਊਜ : ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਆਲੀਆ ਭੱਟ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਹਾਲਾਂਕਿ ਆਲੀਆ ਦੇ ਜਵਾਬ ਤੋਂ ਲੱਗਦਾ ਹੈ ਕਿ ਉਹ ਇਸ ਮਾਮਲੇ 'ਚ ਸ਼ਿਕਾਇਤ ਕਰਨ ਦੇ ਮੂਡ 'ਚ ਨਹੀਂ ਹੈ।
ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ ‘ਚ ਹਰਕਤ ‘ਚ ਆਈ ਪੁਲਿਸ, ਆਲੀਆ ਨੂੰ ਕਿਹਾ – ਦਰਜ ਕਰਵਾਓ ਮਾਮਲਾ। Alia Bhatt reacted on private pictures
ਮਨੋਰੰਜਨ ਜਗਤ ਦੀ ਖਬਰ: ਗੁਆਂਢ ਦੀ ਬਿਲਡਿੰਗ ਤੋਂ ਘਰ ਵਿੱਚ ਟਹਿਲ ਰਹੀ ਅਭਿਨੇਤਰੀ ਆਲੀਆ ਭੱਟ (Alia Bhatt) ਦੀ ਤਸਵੀਰ ਖਿੱਚਣ ਦੇ ਮਾਮਲੇ ‘ਚ ਮੁੰਬਈ ਪੁਲਿਸ ਨੇ ਆਲੀਆ ਭੱਟ ਨਾਲ ਸੰਪਰਕ ਕੀਤਾ ਹੈ। ਪੁਲਿਸ ਨੇ ਆਲੀਆ ਭੱਟ ਨੂੰ ਇਸ ਪੂਰੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਹਾਲਾਂਕਿ, ਆਲੀਆ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦੀ ਪੀਆਰ ਟੀਮ ਸਬੰਧਤ ਪੋਰਟਲ ਦੇ ਸੰਪਰਕ ਵਿੱਚ ਹੈ।


