ਸੈਲਫ਼ੀ ਲੈਣ ਤੋਂ ਇਨਕਾਰ ਮਗਰੋਂ ਕ੍ਰਿਕੇਟਰ ਪ੍ਰਿਥਵੀ ਸ਼ਾਅ ਦੀ ਕਾਰ ਨਾਲ ਭੰਨ-ਤੋੜ
ਹਮਲਾ ਕਰਨ ਅਤੇ ਫ਼ਿਰੌਤੀ ਵਸੂਲੀ ਦੀ ਧਾਰਾਵਾਂ ਹੇਠ ਮਹਿਲਾ ਸਮੇਤ 8 ਮੁਲਜ਼ਮਾਂ ਤੇ ਮਾਮਲਾ ਦਰਜ, ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਸੈਲਫ਼ੀ ਲੈਣ ਤੋਂ ਇਨਕਾਰ ਮਗਰੋਂ ਕ੍ਰਿਕੇਟਰ ਪ੍ਰਿਥਵੀ ਸ਼ਾ ਦੀ ਕਾਰ ਨਾਲ ਭੰਨ-ਤੋੜ। Cricketer Prithvi Shaws Car Attacked in Mumbai
ਮੁੰਬਈ : ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਅ ਦੀ ਕਾਰ ‘ਤੇ ਇੱਕ ਵਿਅਕਤੀ ਨੇ ਬੇਸਬਾਲ ਬੈਟ ਮਾਰ ਕੇ ਓਦੋਂ ਭੰਨ-ਤੋੜ ਕੀਤੀ ਜਦੋਂ ਸ਼ਾਅ ਬੁੱਧਵਾਰ ਤੜਕੇ ਮੁੰਬਈ ਦੇ ਸਾਂਤਾਕ੍ਰੂਜ਼ ਸਥਿਤ ਇੱਕ ਲਗਜ਼ਰੀ ਹੋਟਲ ਚੋਂ ਖਾਣਾ ਖਾ ਕੇ ਬਾਹਰ ਨਿੱਕਲੇ ਸਨ। ਉਸ ਤੋਂ ਪਹਿਲਾਂ ਹੋਟਲ ਦੇ ਬਾਹਰ ਸੈਲਫ਼ੀ ਲੈਣ ਦੀ ਜਿੱਦ ਕਰ ਰਹੇ ਇੱਕ ਵਿਅਕਤੀ ਦੀ ਸ਼ਾਅ ਨਾਲ ਕੁੱਝ ਬਹਿਸ ਹੋਈ ਸੀ। ਇਹ ਜਾਣਕਾਰੀ ਮੁੰਬਈ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਇੱਕ ਮੁਲਜ਼ਮ ਮਹਿਲਾ ਸਮੇਤ 8 ਹਮਲਾਵਰ ਮੁਲਜ਼ਮਾਂ ਦੇ ਖ਼ਿਲਾਫ਼ ਸ਼ਾਅ ਦੀ ਕਾਰ ਨਾਲ ਭੰਨ-ਤੋੜ ਕਰਨ ਅਤੇ ਫ਼ਿਰੌਤੀ ਵਸੂਲੀ ਦੇ ਇਲਜ਼ਾਮ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।


