Gadar 2: ਸਿਆਸੀ ਖੇਡ ਨਫ਼ਰਤ ਪੈਦਾ ਕਰਦੀ ਹੈ, ਭਾਰਤ-ਪਾਕਿਸਤਾਨ ਸਬੰਧਾਂ ‘ਤੇ ਖੁੱਲ੍ਹ ਕੇ ਬੋਲੇ ਸੰਨੀ ਦਿਓਲ

Updated On: 

27 Jul 2023 11:23 AM

ਸੰਨੀ ਦਿਓਲ ਭਾਰਤ- ਪਾਕਿਸਤਾਨ ਦੇ ਬਾਰੇ ਖੁੱਲ੍ਹ ਕੇ ਬੋਲੇ ਹਨ। ਸੰਨੀ ਨੇ ਕਿਹਾ ਕਿ ਭਾਰਤ- ਪਾਕਿਸਤਾਨ ਵਿਚਾਲੇ ਪਿਆਰ ਦਾ ਰਿਸ਼ਤਾ ਹੈ। ਸਿਰਫ਼ ਰਾਜਨੀਤੀ ਦੀ ਖੇਡ ਲੋਕਾਂ ਵਿਚਾਲੇ ਨਫ਼ਰਤ ਪੈਦਾ ਕਰਦੀ ਹੈ।

Gadar 2: ਸਿਆਸੀ ਖੇਡ ਨਫ਼ਰਤ ਪੈਦਾ ਕਰਦੀ ਹੈ, ਭਾਰਤ-ਪਾਕਿਸਤਾਨ ਸਬੰਧਾਂ ਤੇ ਖੁੱਲ੍ਹ ਕੇ ਬੋਲੇ ਸੰਨੀ ਦਿਓਲ
Follow Us On

ਮਨੋਰੰਜਨ ਨਿਊਜ਼। ਬਾਲੀਬੁੱਡ ਸਟਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ‘ਗਦਰ 2’ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ਸੰਨੀ ਦਿਓਲ ਭਾਰਤ- ਪਾਕਿਸਤਾਨ (India Pakistan) ਦੇ ਬਾਰੇ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਆਰ ਦਾ ਰਿਸ਼ਤਾ ਹੈ। ਸਿਰਫ਼ ਰਾਜਨੀਤੀ ਦੀ ਖੇਡ ਲੋਕਾਂ ਵਿਚਾਲੇ ਨਫ਼ਰਤ ਪੈਦਾ ਕਰਦੀ ਹੈ। ਸੰਨੀ ਦਿਓਲ ਨੇ ਕਿਹਾ ਕਿ ਦੇਵਾਂ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕਿ ਲੜਾਈ ਹੋਵੇ।

22 ਸਾਲਾਂ ਤਾਰਾ ਤੇ ਸਕੀਨਾ ਦੀ ਵਾਪਸੀ

22 ਸਾਲਾਂ ਬਾਅਦ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ ਦੀ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੇਕਰਸ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰਕੇ ਲੋਕਾਂ ਦੀ ਉਤਸੁਕਤਾ ਹੋਰ ਵੀ ਵਧਾ ਦਿੱਤੀ ਹੈ। ਟ੍ਰੇਲਰ ‘ਚ ਸੰਨੀ ਦਿਓਲ ਕਾਫੀ ਦਮਦਾਰ ਨਜ਼ਰ ਆ ਰਹੇ ਹਨ।

‘ਗਦਰ 2’ ਫਿਲਮ ਦਾ ਟ੍ਰੇਲਰ ਲਾਂਚ

ਜਿਵੇਂ ਹੀ ਨਿਰਮਾਤਾਵਾਂ ਨੇ 26 ਜੁਲਾਈ ਦੀ ਸ਼ਾਮ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਜਿਸ ਤੋਂ ਬਾਅਦ ਗਦਰ 2, ਸੰਨੀ ਦਿਓਲ, ਅਮੀਸ਼ਾ ਪਟੇਲ ਵਰਗੇ ਹੈਸ਼ਟੈਗ ਟਵਿੱਟਰ ‘ਤੇ ਟ੍ਰੈਂਡ ਕਰਨ ਲੱਗੇ। ਹਰ ਕੋਈਟ੍ਰੇਲਰ (Trailer) ਅਤੇ ਸੰਨੀ ਦਿਓਲ ਦੇ ਅੰਦਾਜ਼ ਦੀ ਤਾਰੀਫ ਕਰ ਰਿਹਾ ਹੈ। ਆਓ ਦੇਖਦੇ ਹਾਂ ਲੋਕਾਂ ਦੇ ਕੁਝ ਪ੍ਰਤੀਕਰਮ। ਇਕ ਯੂਜ਼ਰ ਨੇ ਤਾਰੀਫ ਕੀਤੀ ਕਿ ਟ੍ਰੇਲਰ ‘ਚ ਕਾਫੀ ਭੀੜ ਹੈ ਅਤੇ ਬਾਕਸ ਆਫਿਸ ‘ਤੇ ਜਿੱਤ ਯਕੀਨੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ