Gadar 3 ਦੀ ਪੁਸ਼ਟੀ, ਬਾਕਸ ਆਫਿਸ ‘ਤੇ ਫਿਰ ਤੋਂ ਗਦਰ ਮਚਾਉਣ ਨੂੰ ਤਿਆਰ ਸਨੀ ਦਿਓਲ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ
ਸੰਨੀ ਦਿਓਲ ਦੀ ਇਹ ਫਿਲਮ ਸਾਲ 2023 'ਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ 'ਤੇ ਇਸ ਨੇ ਦਬਦਬਾ ਬਣਾਇਆ ਸੀ। 22 ਸਾਲਾਂ ਬਾਅਦ ਗਦਰ 2 ਦੇਖਣ ਲਈ ਪ੍ਰਸ਼ੰਸਕਾਂ ਦੀ ਕਤਾਰ ਲੱਗੀ ਅਤੇ ਹਰ ਕੋਈ ਸੰਨੀ ਪਾਜੀ ਨੂੰ ਦੇਖਣ ਲਈ ਬੇਤਾਬ ਸੀ। ਗਦਰ 2 ਦੀ ਸਫਲਤਾ ਤੋਂ ਬਾਅਦ ਹੁਣ ਗਦਰ 3 ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਸੰਨੀ ਪਾਜੀ ਦੀ ਗਦਰ 3 ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।
ਸਾਲ 2023 ਪੂਰੀ ਤਰ੍ਹਾਂ ਬਾਲੀਵੁੱਡ ਦੇ ਨਾਮ ਰਿਹਾ ਅਤੇ ਇਸ ਸਾਲ ਬਾਲੀਵੁੱਡ ਦੇ ਦੋ ਵੱਡੇ ਕਲਾਕਾਰਾਂ ਨੇ ਥਿਏਟਰ ‘ਚ ਵਾਪਸੀ ਕੀਤੀ। ਇਸ ‘ਚ ਇੱਕ ਨਾਂ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਸੀ ਤੇ ਦੂਜਾ ਨਾਮ ਸਨੀ ਦਿਓਲ ਦਾ ਸੀ। ਗਦਰ 2 ਤੋਂ ਪਹਿਲਾਂ ਸੰਨੀ ਦਿਓਲ ਦਾ ਕਰੀਅਰ ਲਗਭਗ ਖਤਮ ਮੰਨਿਆ ਜਾਂਦਾ ਸੀ। ਉਸ ਨੂੰ ਕੁਝ ਖਾਸ ਵੱਡੇ ਪ੍ਰੋਜੈਕਟ ਵੀ ਨਹੀਂ ਮਿਲ ਰਹੇ ਸਨ ਪਰ ਫਿਲਮ ਗਦਰ 2 (Gadar 2) ਨਾਲ ਉਸ ਦੀ ਕਿਸਮਤ ਬਦਲ ਗਈ। ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ ‘ਤੇ ਕਾਫੀ ਕਮਾਈ ਕੀਤੀ ਸੀ। ਹੁਣ ਸੰਨੀ ਦਿਓਲ ਗਦਰ 3 ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਇਸ ਸਬੰਧੀ ਤਾਜ਼ਾ ਅਪਡੇਟ ਵੀ ਸਾਹਮਣੇ ਆਈ ਹੈ।
ਫਿਲਮ ‘ਗਦਰ 2’ ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ (Sunny Deol) ਹੁਣ ਇਸ ਫਿਲਮ ਦੇ ਤੀਜੇ ਭਾਗ ‘ਤੇ ਨਜ਼ਰ ਟਿਕਾਏ ਹੋਏ ਹਨ। ਉਨ੍ਹਾਂ ਨੂੰ ਅਤੇ ਪ੍ਰਸ਼ੰਸਕਾਂ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ। ਫਿਲਮ ਬਾਰੇ ਤਾਜ਼ਾ ਜਾਣਕਾਰੀ ਇਹ ਹੈ ਕਿ ਫਿਲਮ ਦੀ ਲਿਖਤ ਦਾ ਪਹਿਲਾ ਦੌਰ ਪੂਰਾ ਹੋ ਗਿਆ ਹੈ। ਸੰਨੀ ਦਿਓਲ, ਜ਼ੀ ਸਟੂਡੀਓ ਅਤੇ ਨਿਰਦੇਸ਼ਕ ਅਨਿਲ ਸ਼ਰਮਾ ਵਿਚਾਲੇ ਇਸ ਬਾਰੇ ਆਪਸੀ ਸਹਿਮਤੀ ਬਣ ਗਈ ਹੈ। ਫਿਲਮ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਭਾਰਤ-ਪਾਕਿ ਸਬੰਧਾਂ ਦੇ ਆਲੇ-ਦੁਆਲੇ ਵੀ ਆਧਾਰਿਤ ਹੋਵੇਗੀ।
ਨਿਰਦੇਸ਼ਕ ਅਨਿਲ ਸ਼ਰਮਾ ਨੇ ਕੀਤੀ ਪੁਸ਼ਟੀ
ਫਿਲਮ ਗਦਰ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਫਿਲਮ ਦੇ ਤੀਜੇ ਭਾਗ ਨੂੰ ਲੈ ਕੇ ਆਪਣੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਬਣਾਈ ਜਾ ਰਹੀ ਹੈ ਅਤੇ ਮੁੱਢਲੇ ਵਿਚਾਰ ‘ਤੇ ਕੰਮ ਕੀਤਾ ਜਾ ਚੁੱਕਾ ਹੈ। ਫਿਲਹਾਲ ਉਹ ਨਾਨਾ ਪਾਟੇਕਰ ਅਤੇ ਉਤਕਰਸ਼ ਦੀ ਫਿਲਮ ‘ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ ਗਦਰ 3 ਦੀ ਸਕ੍ਰਿਪਟ ‘ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਫਿਲਮ ਨੇ ਜ਼ਬਰਦਸਤ ਕਮਾਈ ਕੀਤੀ ਸੀ
ਸੰਨੀ ਦਿਓਲ ਦੀ ਗੱਲ ਕਰੀਏ ਤਾਂ ‘ਗਦਰ 2’ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਚੰਗੇ ਪ੍ਰੋਜੈਕਟ ਮਿਲ ਰਹੇ ਹਨ। ਉਹ ਫਰਵਰੀ ‘ਚ ਫਿਲਮ ਲਾਹੌਰ: 1997 ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ ਰਾਮਾਇਣ ਵੀ ਪਾਈਪਲਾਈਨ ‘ਚ ਹੈ, ਜਿਸ ‘ਚ ਉਹ ਭਗਵਾਨ ਹਨੂੰਮਾਨ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸੇ ਕੜੀ ‘ਚ 1997 ‘ਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫਿਲਮ ਬਾਰਡਰ ਵੀ ਹੈ। ਇਨ੍ਹਾਂ ਸਾਰੀਆਂ ਪ੍ਰਤੀਬੱਧਤਾਵਾਂ ਤੋਂ ਬਾਅਦ ਸੰਨੀ ਦਿਓਲ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਗਦਰ 2 ਦੀ ਗੱਲ ਕਰੀਏ ਤਾਂ ਫਿਲਮ ਨੇ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਸੀ। ਫਿਲਮ ਨੇ ਕੁੱਲ 691.80 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ: ਗਦਰ 2 ਨੇ 16ਵੇਂ ਦਿਨ ਫਿਰ ਮਾਰਿਆ ਛੱਕਾ, ਤੀਜੇ ਸ਼ਨੀਵਾਰ ਨੂੰ ਕੀਤੀ ਵੱਡੀ ਕਮਾਈ
ਇਹ ਵੀ ਪੜ੍ਹੋ