ਗਦਰ 2 ਨੇ 16ਵੇਂ ਦਿਨ ਫਿਰ ਮਾਰਿਆ ਛੱਕਾ, ਤੀਜੇ ਸ਼ਨੀਵਾਰ ਨੂੰ ਕੀਤੀ ਵੱਡੀ ਕਮਾਈ
Gadar 2 Box Office Collection Day 16: ਗਦਰ 2 ਲਗਾਤਾਰ ਸਿਨੇਮਾਘਰਾਂ 'ਚ ਆਪਣੇ ਪੈਰ ਜਮਾ ਰਹੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕ੍ਰੇਜ਼ ਬਰਕਰਾਰ ਹੈ। ਗਦਰ 2 ਦੇ 16ਵੇਂ ਦਿਨ ਦੇ ਅੰਕੜੇ ਸਾਹਮਣੇ ਆਏ ਹਨ। ਇੱਕ ਵਾਰ ਫਿਰ ਫਿਲਮ ਨੇ ਵੱਡੀ ਛਾਲ ਮਾਰੀ ਹੈ।
ਮਨੋਰੰਜਨ ਨਿਊਜ਼। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਗਦਰ 2 ਦਾ ਜਲਵਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵੀਕੈਂਡ ‘ਤੇ ਫਿਲਮ ਦੀ ਤੇਜ਼ੀ ਨੂੰ ਦੇਖ ਕੇ ਮੇਕਰਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅਜਿਹੇ ‘ਚ ਗਦਰ 2 ਦੀ ਰਿਲੀਜ਼ ਦੇ 16ਵੇਂ ਦਿਨ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਤੀਜੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਕਾਰੋਬਾਰ ‘ਚ ਤੇਜ਼ੀ ਦੇਖਣ ਨੂੰ ਮਿਲੀ। ਸੰਨੀ ਦਿਓਲ ਦੀ ਫਿਲਮ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਫਿਲਮ ਦੀ ਕਮਾਈ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।
ਅਨਿਲ ਸ਼ਰਮਾ ਦੇ ਨਿਰਦੇਸ਼ਨ ‘ਚ ਬਣੀ ‘ਗਦਰ 2’ ਨੇ ਤੀਜੇ ਸ਼ਨੀਵਾਰ ਨੂੰ ਬਾਕਸ ਆਫਿਸ ਕਲੈਕਸ਼ਨ ‘ਚ ਉਛਾਲ ਦੇਖਿਆ ਹੈ। ਜਿੱਥੇ ਫਿਲਮ ਨੇ ਪਹਿਲੇ ਹਫਤੇ 284.63 ਕਰੋੜ ਅਤੇ ਦੂਜੇ ਹਫਤੇ 134.47 ਕਰੋੜ ਦਾ ਕਲੈਕਸ਼ਨ ਕੀਤਾ ਸੀ। ਹੁਣ 16ਵੇਂ ਦਿਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਗਦਰ 2 ਨੇ ਆਪਣੇ 16ਵੇਂ ਦਿਨ ਭਾਰਤ ਵਿੱਚ 12.5 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦਾ ਹੁਣ ਤੱਕ ਦਾ ਕੁਲੈਕਸ਼ਨ 438.7 ਕਰੋੜ ਰੁਪਏ ਹੋ ਗਿਆ ਹੈ। ਰਿਪੋਰਟ ਮੁਤਾਬਕ ਇਹ ਫਿਲਮ ਹੁਣ ਤੱਕ ਦੀ ਤੀਜੀ ਸਭ ਤੋਂ ਵੱਡੀ ਹਿੰਦੀ ਨੈੱਟ ਫਿਲਮ ਬਣ ਗਈ ਹੈ।
ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਗਦਰ- 2, 2001 ਵਿੱਚ ਰਿਲੀਜ਼ ਹੋਈ ਮਸ਼ਹੂਰ ਫਿਲਮ ਗਦਰ: ਏਕ ਪ੍ਰੇਮ ਕਥਾ ਦਾ ਸੀਕਵਲ ਹੈ। ਇਹ ਫਿਲਮ 1947 ਦੀ ਭਾਰਤੀ ਵੰਡ ‘ਤੇ ਬਣਾਈ ਗਈ ਸੀ, ਜਿਸ ਵਿੱਚ ਸੰਨੀ ਦਿਓਲ ਨੇ ਟਰੱਕ ਡਰਾਈਵਰ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਨੇ ਸਕੀਨਾ ਵਜੋਂ ਕੀਰਦਾਰ ਨਿਭਾਇਆ ਹੈ। ਗਦਰ 2 ਵਿੱਚ ਤਾਰਾ ਸਿੰਘ ਆਪਣੇ ਪੁੱਤਰ ਨੂੰ ਛੁਡਾਉਣ ਦੀ ਇੱਕ ਜੋਖਮ ਭਰੀ ਕੋਸ਼ਿਸ਼ ਵਿੱਚ ਸਰਹੱਦ ਪਾਰ ਕਰਦਾ ਦੇਖਿਆ ਗਿਆ ਹੈ, ਜਿਸ ਦਾ ਕਿਰਦਾਰ ਉਤਕਰਸ਼ ਸ਼ਰਮਾ ਵੱਲੋਂ ਨਿਭਾਇਆ ਗਿਆ ਹੈ, ਜੋ ਕਿ ਪਾਕਿਸਤਾਨ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ।
22 ਸਾਲ ਬੀਤ ਜਾਣ ਤੋਂ ਬਾਅਦ ਤਾਰਾ ਸਿੰਘ ਦਾ ਜਾਦੂ ਲੋਕਾਂ ‘ਚ ਬਿਲਕੁਲ ਵੀ ਘੱਟ ਨਹੀਂ ਹੋਇਆ ਹੈ। ਸੰਨੀ ਦਿਓਲ ਦੀ ਖੂਬਸੂਰਤੀ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲੀ ਹੈ। ਵਪਾਰ ਵਿਸ਼ਲੇਸ਼ਕ ਨੇ ਭਵਿੱਖਬਾਣੀ ਕੀਤੀ ਹੈ ਕਿ ਗਦਰ 2 ਯਕੀਨੀ ਤੌਰ ‘ਤੇ ਪਠਾਨ ਅਤੇ ਬਾਹੂਬਲੀ 2 ਦੇ ਘਰੇਲੂ ਬਾਕਸ ਆਫਿਸ ਕਲੈਕਸ਼ਨ ਨੂੰ ਚੁਣੌਤੀ ਦੇਵੇਗੀ। ਜਦੋਂ ਕਿ ਪਠਾਨ 543.05 ਕਰੋੜ ਦੇ ਨਾਲ ਸਭ ਤੋਂ ਵੱਧ ਘਰੇਲੂ ਕਮਾਈ ਕਰਨ ਵਾਲੀ ਹੈ, ਬਾਹੂਬਲੀ 2: ਦਾ ਕਨਕਲੂਜ਼ਨ ਦਾ ਘਰੇਲੂ ਬਾਕਸ ਆਫਿਸ ਕਲੈਕਸ਼ਨ 510.99 ਹੈ।