ਪਠਾਨਕੋਟ 'ਚ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ, ਲੱਭਣ ਵਾਲੇ ਨੂੰ 50 ਹਜਾਰ ਰੁਪਏ ਦੇ ਇਨਾਮ ਦਾ ਐਲਾਨ | pathankot people spread posters of mp sunny deol and give reward of 50 thousand rupees know full detail in punjabi Punjabi news - TV9 Punjabi

ਪਠਾਨਕੋਟ ‘ਚ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ, ਲੱਭਣ ਵਾਲੇ ਨੂੰ 50 ਹਜਾਰ ਰੁਪਏ ਦੇ ਇਨਾਮ ਦਾ ਐਲਾਨ

Published: 

12 Dec 2023 11:13 AM

ਪਠਾਨਕੋਟ 'ਚ ਮੁੜ ਤੋਂ ਸਾਂਸਦ ਸੰਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਲੱਗੇ ਹਨ। ਨੌਜਵਾਨਾਂ ਨੇ ਸਨੀ ਦਿਓਲ ਦੀ ਗੁਮਸ਼ੂਦਗੀ ਦੇ ਪੋਸਟਰ ਲਗਾਏ ਹਨ ਅਤੇ ਭਾਲ ਕਰ ਸੰਨੀ ਦਿਓਲ ਨੂੰ ਲਿਆਉਣ ਵਾਲੇ ਨੂੰ 50 ਹਜਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪਿਛਲੀ ਲੋਕਸਭਾ ਚੋਣਾਂ 2019 ਦੌਰਾਨ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ 'ਚ ਉਤਾਰਿਆ ਸੀ।

ਪਠਾਨਕੋਟ ਚ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ, ਲੱਭਣ ਵਾਲੇ ਨੂੰ 50 ਹਜਾਰ ਰੁਪਏ ਦੇ ਇਨਾਮ ਦਾ ਐਲਾਨ
Follow Us On

ਜਿਲ੍ਹਾ ਪਠਾਨਕੋਟ (Pathankot) ‘ਚ ਮੁੜ ਤੋਂ ਸਾਂਸਦ ਸੰਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਲੱਗੇ ਹਨ। ਪਠਾਨਕੋਟ ਦੇ ਸਥਾਨਕ ਲੋਕਾਂ ਵੱਲੋਂ ਕਈ ਵਾਰ ਸੰਨੀ ਦਿਓਲ ਦੀ ਗੁਮਸ਼ੂਦਗੀ ਦੇ ਪੋਸਟਰ ਲਗਾਏ ਗਏ ਪਰ ਸੰਨੀ ਦਿਓਲ ਇਸ ਸਭ ਦੇ ਬਾਵਜੂਦ ਆਪਣੇ ਸੰਸਦੀ ਹਲਕੇ ਚ ਨਹੀਂ ਆਏ। ਹੁਣ 2024 ਲੋਕਸਭਾ ਚੋਣਾਂ ਆਉਣ ਨੇ ਜਿਸ ਦੇ ਚਲਦੇ ਮੁੜ ਇੱਕ ਵਾਰ ਹਲਕੇ ਦੇ ਨੌਜਵਾਨਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੇ ਸਨੀ ਦਿਓਲ ਦੀ ਗੁਮਸ਼ੂਦਗੀ ਦੇ ਪੋਸਟਰ ਲਗਾਏ ਹਨ ਅਤੇ ਭਾਲ ਕਰ ਸੰਨੀ ਦਿਓਲ ਨੂੰ ਲਿਆਉਣ ਵਾਲੇ ਨੂੰ 50 ਹਜਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਕਿਹਾ ਕਿ ਪਿਛਲੇ ਲੋਕ ਸਭਾ ਚੋਣਾਂ ‘ਚ ਉਨ੍ਹਾਂ ਵਲੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ (Sunny Deol) ਨੂੰ ਵੋਟ ਦੇ ਲੋਕਸਭਾ ਚ ਭੇਜਿਆ ਸੀ ਤਾਂ ਜੋ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਉਂਗੇ। ਉਨ੍ਹਾਂ ਕਿਹਾ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਫਿਰ ਸਾਂਸਦ ਸੰਨੀ ਦਿਓਲ ਆਪਣੇ ਹਲਕੇ ਚ ਨਹੀਂ ਦਿਸੇ ਜਿਸ ਦੇ ਚਲਦੇ ਅੱਜ ਉਨ੍ਹਾਂ ਵਲੋਂ ਸੰਨੀ ਦਿਓਲ ਦੀ ਗੁਮਸ਼ੂਦਗੀ ਦੇ ਪੋਸਟਰ ਲਗਾਏ ਗਏ ਹਨ। ਇਨ੍ਹਾਂ ਨੌਜਵਾਨਾਂ ਨੇ ਐਲਾਨ ਕੀਤਾ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਭਾਲ ਕੇ ਲਿਆਵੇਗਾ ਉਸ ਨੂੰ 50 ਹਜਾਰ ਇਨਾਮ ਵਜੋਂ ਦਿਤੇ ਜਾਣਗੇ।

2019 ‘ਚ ਬਣੇੇ ਸਨ ਸਾਂਸਦ

ਦੱਸ ਦਈਏ ਕਿ ਪਿਛਲੀ ਲੋਕਸਭਾ ਚੋਣਾਂ 2019 ਦੌਰਾਨ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ ‘ਚ ਉਤਾਰਿਆ ਸੀ। ਲੋਕਸਭਾ ਹਲਕਾ ਗੁਰਦਾਸਪੁਰ ਦੇ ਲੋਕਾ ਨੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਭਰਵਾਂ ਹੁੰਗਾਰਾ ਦਿਤਾ ਸੀ। ਚੋਣ ਜਿੱਤਣ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਾਉਣ ਚ ਇਸ ਸੀਟ ਨੇ ਮਜ਼ਬੂਤੀ ਦਿੱਤੀ ਸੀ। ਹੁਣ ਵਾਰ-ਵਾਰ ਉਨ੍ਹਾਂ ਤੇ ਇਲਜ਼ਾਮ ਲੱਗ ਰਹੇ ਹਨ ਕਿ ਹਲਕੇ ਦੇ ਲੋਕਾਂ ਤੋਂ ਨਦਾਰਤ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਇਸ ਤਰ੍ਹਾਂ ਦੇ ਪੋਸਟਰ ਲਗਾਉਣ ਪੈਂਦੇ ਹਨ।

Exit mobile version