ਸੰਨੀ ਦਿਓਲ ਦੀ ਵਾਇਰਲ ਵੀਡੀਓ ‘ਤੇ ਬੋਲੇ ਜਿੰਮੀ ਸ਼ੇਰਗਿੱਲ-ਕਿਸੇ ਫਿਲਮ ਦੀ ਪ੍ਰਮੋਸ਼ਨ ਹੋਵੇਗੀ, ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ‘ਚ ਲਿਆ ਹਿੱਸਾ

Updated On: 

07 Dec 2023 20:58 PM

Jimmy Shergill in Amritsar: ਫਿਲਮ 'ਐਨੀਮਲ' 'ਚ ਚੱਲ ਰਹੇ ਗੀਤ ਅਰਜਨ ਵੈਲੀ 'ਤੇ ਬੋਲਦਿਆਂ ਜਿੰਮੀ ਨੇ ਕਿਹਾ ਕਿ ਹਰ ਵੱਡੀ ਫਿਲਮ 'ਚ ਪੰਜਾਬੀ ਸੰਗੀਤ ਜ਼ਰੂਰ ਹੁੰਦਾ ਹੈ। ਪੰਜਾਬੀ ਸੰਗੀਤ ਉਦਯੋਗ ਬਹੁਤ ਵਿਸ਼ਾਲ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਵਿਸ਼ੇ ਆ ਰਹੇ ਹਨ ਅਤੇ ਬਹੁਤ ਵਧੀਆ ਸਕ੍ਰਿਪਟਾਂ ਬਣ ਰਹੀਆਂ ਹਨ।

ਸੰਨੀ ਦਿਓਲ ਦੀ ਵਾਇਰਲ ਵੀਡੀਓ ਤੇ ਬੋਲੇ ਜਿੰਮੀ ਸ਼ੇਰਗਿੱਲ-ਕਿਸੇ ਫਿਲਮ ਦੀ ਪ੍ਰਮੋਸ਼ਨ ਹੋਵੇਗੀ, ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਚ ਲਿਆ ਹਿੱਸਾ
Follow Us On

ਜਿੰਮੀ ਸ਼ੇਰਗਿੱਲ (Jimmy Shergill) ਵੀਰਵਾਰ ਨੂੰ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ‘ਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੇ ਸਨ। ਅਭਿਨੇਤਾ ਸੰਨੀ ਦਿਓਲ ਦੇ ਸ਼ਰਾਬੀ ਹੋਣ ਦੇ ਵਾਇਰਲ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਅਭਿਨੇਤਾ ਅਤੇ ਨਿਰਮਾਤਾ ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਉਹ ਕਿਸੇ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹੋਣਗੇ।

ਵੀਰਵਾਰ ਦੁਪਹਿਰ ਮੇਲੇ ‘ਚ ਪਹੁੰਚਣ ਤੋਂ ਬਾਅਦ ਜਿੰਮੀ ਸ਼ੇਰਗਿੱਲ ਸਭ ਤੋਂ ਪਹਿਲਾਂ ਕੌਫੀ ਸਟਾਲ ‘ਤੇ ਰੁਕੇ ਅਤੇ ਉਥੇ ਕੌਫੀ ਪੀਤੀ। ਉਹ ਕੌਫੀ ਦਾ ਕੱਪ ਹੱਥ ਵਿੱਚ ਲੈ ਕੇ ਪੂਰੇ ਮੇਲੇ ਵਿੱਚ ਘੁੰਮਦਾ ਰਹੇ। ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਜਿੰਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਪਾਈਟੈਕਸ ਸੰਸਥਾ ਵੱਲੋਂ ਬੁਲਾਇਆ ਜਾ ਰਿਹਾ ਸੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਉਹ ਆਪ ਵੀ ਆਉਣਾ ਚਾਹੁੰਦੇ ਸਨ, ਇਸ ਲਈ ਇਸ ਵਾਰ ਜਦੋਂ ਉਨ੍ਹਾਂ ਕੋਲ ਥੋੜ੍ਹਾ ਸਮਾਂ ਸੀ ਤਾਂ ਉਨ੍ਹਾਂ ਨੇ ਇਹ ਸੱਦਾ ਸਵੀਕਾਰ ਕਰ ਲਿਆ।

ਸੰਨੀ ਦਿਓਲ ਅਜਿਹਾ ਕਦੇ ਨਹੀਂ ਕਰ ਸਕਦੇ

ਸੰਨੀ ਦੇ ਵਾਇਰਲ ਵੀਡੀਓ ‘ਤੇ ਚਰਚਾ ਕਰਦੇ ਹੋਏ ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਸੰਨੀ ਦਿਓਲ ਅਜਿਹਾ ਕਦੇ ਨਹੀਂ ਕਰ ਸਕਦੇ। ਜੇਕਰ ਉਹ ਅਜਿਹਾ ਕਰਦੇ ਨਜ਼ਰ ਆ ਰਹੇ ਹਨ ਤਾਂ ਇਹ ਕਿਸੇ ਨਾ ਕਿਸੇ ਫਿਲਮ ਦਾ ਪ੍ਰਮੋਸ਼ਨ ਜ਼ਰੂਰ ਹੋਵੇਗਾ। ਉਨ੍ਹਾਂ ਨੇ ਇਕ ਸ਼ਾਨਦਾਰ ਪ੍ਰਮੋਸ਼ਨ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ।