Adipurush: ਘੱਟ ਡਾਇਲਾਗ, ਲੇਕਿਨ ਅਸਰਦਾਰ ਐਕਸਪ੍ਰੈਸ਼ਨ ‘ਆਦਿਪੁਰਸ਼’ ‘ਚ ਸੋਨਲ ਚੋਹਾਨ ਦੇ ਇਸ ਕਿਰਦਾਰ ਨੇ ਫੈਂਸ ਨੂੰ ਕੀਤਾ ਇੰਪ੍ਰੈੱਸ
Sonal Chauhan In Adipurush: ਸੋਨਲ ਚੌਹਾਨ ਨੇ ਓਮ ਰਾਉਤ ਦੀ ਫਿਲਮ ਆਦਿਪੁਰਸ਼ ਵਿੱਚ ਆਪਣੇ ਕਿਰਦਾਰ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਘੱਟ ਡਾਇਲਾਗਸ ਹੋਣ ਦੇ ਬਾਵਜੂਦ ਸੋਨਲ ਨੇ ਆਪਣੇ ਐਕਸਪ੍ਰੈਸ਼ਨ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਜਾਣੋ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਕਿਵੇਂ ਦਾ ਹੈ

Sonal Chauhan In Adipurush:ਪ੍ਰਭਾਸ ਅਤੇ ਕ੍ਰਿਤੀ ਸੈਨਨ (Kriti Sanon) ਦੀ ਫਿਲਮ ਆਦਿਪੁਰਸ਼ ਹਾਲ ਹੀ ‘ਚ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਹੈ। ਆਦਿਪੁਰਸ਼ ਨੂੰ ਦਰਸ਼ਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ, ਜਿੱਥੇ ਕੁਝ ਲੋਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ, ਉੱਥੇ ਹੀ ਕੁਝ ਲੋਕਾਂ ਨੂੰ ਫਿਲਮ ਦੇ ਡਾਇਲਾਗ ਅਤੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਵੀ ਹੈ। ਇਸ ਫਿਲਮ ‘ਚ ਪ੍ਰਭਾਸ ਨੇ ਰਾਮ ਅਤੇ ਕ੍ਰਿਤੀ ਸੈਨਨ ਨੇ ਸੀਤਾ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਅਦਾਕਾਰਾ ਸੋਨਲ ਚੌਹਾਨ ਵੀ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ‘ਆਦਿਪੁਰਸ਼’ (‘Adipurush’) ਵਿੱਚ ਅਦਾਕਾਰਾ ਸੋਨਲ ਚੌਹਾਨ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਚੁੱਕੀ ਹੈ। ਜਦੋਂ ਸੋਨਲ ਚੌਹਾਨ ਨੂੰ ਇਹ ਕਿਰਦਾਰ ਮਿਲਿਆ ਤਾਂ ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਹ ਵੀ ਦੱਸਿਆ ਕਿ ਉਹ ਇਸ ਇਤਿਹਾਸਕ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹੈ।