Sidhu Moose Wala: ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਈ ਮਾਤਾ ਚਰਨ ਕੌਰ, ਕਿਹਾ- ‘ਅੱਜ ਆ ਰਹੀ ਹੈ ਤੁਹਾਡੀ ਬਹੁਤ ਯਾਦ’
Sidhu Moose Wala Birth Anniversary:ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ ਅਤੇ ਉਨ੍ਹਾਂ ਦੇ ਨਾਂ ਇੱਕ ਭਾਵੁਕ ਨੋਟ ਵੀ ਲਿਖਿਆ ਹੈ। ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ 30 ਸਾਲ ਦਾ ਹੋਣਾ ਸੀ।

Image Credit source: Instagram
Singer Sidhu Moose Wala Birthday: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਪੂਰੀ ਦੁਨੀਆ ‘ਚ ਸੋਗ ਦੀ ਲਹਿਰ ਹੈ। ਗਾਇਕ ਦੇ ਗੀਤ ਅੰਤਰਰਾਸ਼ਟਰੀ ਪੱਧਰ ‘ਤੇ ਸੁਣੇ ਗਏ ਅਤੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣਨਾ ਪਸੰਦ ਕੀਤਾ। ਕਿਸੇ ਨੂੰ ਉਮੀਦ ਨਹੀਂ ਸੀ ਕਿ ਪੰਜਾਬੀ ਫਿਲਮ ਇੰਡਸਟਰੀ (Punjabi Film Industry) ਦਾ ਇਹ ਉੱਭਰਦਾ ਸਿਤਾਰਾ ਇਸ ਤਰ੍ਹਾਂ ਸਾਰਿਆਂ ਨੂੰ ਅਲਵਿਦਾ ਕਹਿ ਦੇਵੇਗਾ।
ਸਿੱਧੂ ਮੂਸੇਵਾਲਾ (Sidhu Moose Wala) ਨੂੰ ਗੋਲੀ ਮਾਰ ਦਿੱਤੀ ਗਈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਬੇਟੇ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਾਂ ਇਕ ਭਾਵਪੂਰਤ ਨੋਟ ਸਾਂਝਾ ਕੀਤਾ ਹੈ।