Aryan Khan Case: ਸ਼ਾਹਰੁਖ ਖਾਨ ਨੂੰ ਦਿੱਲੀ ਬੁਲਾਇਆ ਅਤੇ ਸਮੀਰ ਵਾਨਖੇੜ ਨੂੰ ਫਸਾਇਆ ਗਿਆ,ਸੈਮ ਡਿਸੂਜਾ ਦਾ ਦਾਅਵਾ
Shahrukh Khan & Sameer Wankhede: ਆਰੀਅਨ ਖਾਨ ਮਾਮਲੇ 'ਚ ਗਵਾਹ ਸੈਮ ਡਿਸੂਜ਼ਾ ਨੇ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਈ ਸਨਸਨੀਖੇਜ਼ ਦੋਸ਼ ਲਾਏ ਹਨ। ਉਸ ਨੇ ਕਿਹਾ ਹੈ ਕਿ ਸ਼ਾਹਰੁਖ ਖਾਨ ਦਿੱਲੀ ਗਿਆ ਅਤੇ NCB ਦੀ SET ਟੀਮ ਨੂੰ ਮਿਲਣ ਤੋਂ ਬਾਅਦ ਵਾਪਸ ਪਰਤਿਆ, ਜਿਸ ਤੋਂ ਬਾਅਦ ਸਮੀਰ ਵਾਨਖੇੜੇ ਨੂੰ ਇਸ ਮਾਮਲੇ 'ਚ ਫਸਾਇਆ ਗਿਆ।

Sam D Souza Petition in Bombay HC: ਆਰੀਅਨ ਖਾਨ ਕੇਸ ਦੇ ਮੁੱਖ ਗਵਾਹ ਸਨਵਿਲ ਉਰਫ ਸੈਮ ਡਿਸੂਜ਼ਾ ਨੇ ਸ਼ੁੱਕਰਵਾਰ (26 ਮਈ) ਨੂੰ ਬੰਬੇ ਹਾਈ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ।
ਸੈਮ ਨੇ ਦਾਅਵਾ ਕੀਤਾ ਹੈ ਕਿ ਸੁਪਰਸਟਾਰ ਸ਼ਾਹਰੁਖ ਖਾਨ 7 ਨਵੰਬਰ 2021 ਨੂੰ ਦਿੱਲੀ ਗਏ ਸਨ ਅਤੇ NCB ਦੀ ਵਿਸ਼ੇਸ਼ ਜਾਂਚ ਟੀਮ ਨੂੰ ਮਿਲੇ ਸਨ। ਇਸ ਤੋਂ ਬਾਅਦ ਹੀ ਸਮੀਰ ਵਾਨਖੇੜੇ ਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਸ਼ੁਰੂ ਹੋ ਗਈ। ਸੈਮ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਦੋਸਤ ਵਿਜੇ ਪ੍ਰਤਾਪ ਸਿੰਘ ਇਸ ਮੁਲਾਕਾਤ ਦਾ ਗਵਾਹ ਹੈ।
ਸੈਮ ਡਿਸੂਜ਼ਾ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਸਮੀਰ ਵਾਨਖੇੜੇ ਨੂੰ ਸ਼ਾਹਰੁਖ ਖਾਨ ਤੋਂ 25 ਕਰੋੜ ਦੀ ਰਿਸ਼ਵਤ ਮੰਗਣ ਦੇ ਮਾਮਲੇ ‘ਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਸੈਮ ਦਾ ਦਾਅਵਾ ਹੈ ਕਿ ਉਸ ‘ਤੇ ਆਪਣਾ ਬਿਆਨ ਬਦਲਣ ਲਈ ਦਬਾਅ ਪਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਕੇਪੀ ਗੋਸਾਵੀ ਅਤੇ ਸਮੀਰ ਵਾਨਖੇੜੇ ਦੇ ਇਸ਼ਾਰੇ ‘ਤੇ ਆਰੀਅਨ ਖਾਨ ਨੂੰ ਰਿਹਾਅ ਕਰਨ ਲਈ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਸ਼ਾਮਲ ਹੈ। ਹਾਲਾਂਕਿ ਸੈਮ ਡਿਸੂਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਬਾਅ ‘ਚ ਆਉਣ ਤੋਂ ਇਨਕਾਰ ਕਰ ਦਿੱਤਾ।