ਅਦਾਕਾਰ ਰਾਜਕੁਮਾਰ ਰਾਓ ਅੱਜ ਕੋਰਟ ‘ਚ ਨਹੀਂ ਹੋਣਗੇ ਪੇਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ
Rajkumar Rao Surrendered in Court: ਸੋਮਵਾਰ ਨੂੰ ਰਾਜਕੁਮਾਰ ਰਾਵ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਉਹ ਸ਼ਾਮ 4 ਵਜੇ ਦੇ ਕਰੀਬ ਅਦਾਲਤ ਪਹੁੰਚੇ, ਜਿੱਥੇ ਜੱਜ ਸ੍ਰੀਜਨ ਸ਼ੁਕਲਾ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਪਹਿਲਾਂ ਹੀ ਅਗਾਊਂ ਜ਼ਮਾਨਤ ਮਿਲ ਚੁੱਕੀ ਸੀ, ਪਰ ਪਿਛਲੀ ਸੁਣਵਾਈ ਵਿੱਚ ਹਾਜ਼ਰ ਨਾ ਹੋਣ ਕਾਰਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰਨਾ ਪਿਆ।
ਫਿਲਮ ‘ਬਹਨ ਹੋਗੀ ਤੇਰੀ’ (2017) ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਅੱਜ ਯਾਨੀ 30 ਜੁਲਾਈ ਨੂੰ ਜਲੰਧਰ ਦੀ ਅਦਾਲਤ ਵਿੱਚ ਮੁੜ ਹੋਣੀ ਸੀ। ਇਹ ਮਾਮਲਾ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ, ਅਦਾਕਾਰ ਰਾਜਕੁਮਾਰ ਰਾਓ ਵਿਰੁੱਧ ਦਰਜ ਹੈ। ਉਨ੍ਹਾਂ ਦੇ ਵਕੀਲ ਦਾ ਬਿਆਨ ਦਰਸ਼ਨ ਸਿੰਘ ਦਿਆਲ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਹ ਕੋਰਟ ਵਿੱਚ ਪੇਸ਼ ਨਹੀਂ ਹੋਣਗੇ।
ਸੋਮਵਾਰ ਨੂੰ ਰਾਜਕੁਮਾਰ ਰਾਓਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਹ ਸ਼ਾਮ 4 ਵਜੇ ਦੇ ਕਰੀਬ ਅਦਾਲਤ ਪਹੁੰਚੇ, ਜਿੱਥੇ ਜੱਜ ਸ੍ਰੀਜਨ ਸ਼ੁਕਲਾ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਪਹਿਲਾਂ ਹੀ ਅਗਾਊਂ ਜ਼ਮਾਨਤ ਮਿਲ ਚੁੱਕੀ ਸੀ, ਪਰ ਪਿਛਲੀ ਸੁਣਵਾਈ ਵਿੱਚ ਹਾਜ਼ਰ ਨਾ ਹੋਣ ਕਾਰਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰਨਾ ਪਿਆ।ਮਾਮਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਕਾਨੂੰਨੀ ਲੜਾਈ ਜਾਰੀ ਰੱਖਣਗੇ। ਰਾਜਕੁਮਾਰ ਰਾਓ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ।
ਰਾਜ ਕੁਮਾਰ ਰਾਵ ਦੇ ਵਕੀਲ ਨੇ ਕੀ ਦੱਸਿਆ
ਰਾਜ ਕੁਮਾਰ ਰਾਓ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਵਿਰੁੱਧ ਇਸ਼ਾਂਤ ਸ਼ਰਮਾ ਨਾਮ ਦੇ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਰਾਜ ਕੁਮਾਰ ਰਾਵ ਨੇ ਫਿਲਮ ‘ਬਹਿਨ ਹੋਗੀ ਤੇਰੀ’ ਵਿੱਚ ਭਗਵਾਨ ਸ਼ਿਵ ਦੇ ਰੂਪ ਦਾ ਅਪਮਾਨ ਕੀਤਾ ਹੈ। ਵਕੀਲ ਦਰਸ਼ਨ ਸਿੰਘ ਦਿਆਲ ਨੇ ਅੱਗੇ ਕਿਹਾ ਕਿ ਦ੍ਰਿਸ਼ ਵਿੱਚ ਦਿਖਾਇਆ ਗਿਆ ਸੀ ਕਿ ਭਗਵਾਨ ਸ਼ਿਵ ਆਪਣੇ ਪੈਰਾਂ ਵਿੱਚ ਚੱਪਲਾਂ ਪਾ ਰਹੇ ਹਨ।
ਗਲਤ ਪਤੇ ‘ਤੇ ਜਾ ਰਹੇ ਸਨ ਸੰਮਨ- ਵਕੀਲ
ਇਸ ਦੌਰਾਨ ਵਕੀਲ ਨੇ ਕਿਹਾ ਕਿ ਮਾਨਤਾ ਮੁਤਾਬਕ ਇਸ ਨਾਲ ਹਿੰਦੂ ਨੇਤਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਜਿਸ ਕਾਰਨ ਉਨ੍ਹਾਂ ਨੇ ਸਾਲ 2017 ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ। ਮਾਮਲੇ ਵਿੱਚ ਰਾਜ ਕੁਮਾਰ ਰਾਵ ਨੂੰ ਜੋ ਸੰਮਨ ਭੇਜੇ ਜਾ ਰਹੇ ਸਨ, ਉਹ ਉਨ੍ਹਾਂ ਦੇ ਗਲਤ ਪਤੇ ‘ਤੇ ਜਾ ਰਹੇ ਸਨ। ਕਿਉਂਕਿ ਉਨ੍ਹਾਂ ਵਿਰੁੱਧ ਦਰਜ ਮਾਮਲੇ ਅਨੁਸਾਰ ਉਨ੍ਹਾਂ ਦਾ ਪਤਾ ਗੁਰੂਗ੍ਰਾਮ ਲਿਖਿਆ ਹੋਇਆ ਸੀ। ਪਰ ਉਹ ਅੰਧੇਰੀ, ਮੁੰਬਈ ਵਿੱਚ ਰਹਿੰਦੇ ਸਨ।