ਰਾਜਕੁਮਾਰ ਹਿਰਾਨੀ ਨੂੰ ਕਿੱਥੋਂ ਆਇਆ ‘Dunki’ ਬਣਾਉਣ ਦਾ Idea, ਜਲੰਧਰ ਦੇ ਇੱਕ ਘਰ ਨਾਲ ਕੀ ਹੈ ਇਸ ਦਾ ਸਬੰਧ?
ਡੰਕੀ ਦੇ ਡਾਇਰੈਕਟਕ ਰਾਜਕੁਮਾਰ ਹਿਰਾਨੀ ਨੇ ਇਸ ਫ਼ਿਲਮ ਲਈ ਚੁਨਿੰਦਾ ਕਹਾਣੀ ਲਈ ਹੈ, ਜਿਸ 'ਚ ਪੰਜ ਦੋਸਤ ਇੰਗਲੈਂਡ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ। ਵੀਜ਼ਾ ਨਾ ਲੱਗਣ ਕਾਰਨ ਇਹ ਪੰਜ ਦੋਸਤ ਗੈਰਕਾਨੂੰਨੀ ਰਸਤੇ (ਡੰਕੀ ਰੂਟ) ਦੇ ਜ਼ਰੀਏ ਆਪਣੀ ਮੰਜ਼ਿਲ ਦੇ ਵੱਲ ਤੁਰ ਪੈਂਦੇ ਹਨ। ਫੈਨਸ ਦੇ ਮੰਨ ਵਿੱਚ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਹਿਰਾਨੀ ਦੇ ਦਿਮਾਗ 'ਚ ਇਹ ਸਟੋਰੀ ਆਈਡੀਆ ਕਿੱਥੋਂ ਆਇਆ?
ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਫ਼ਿਲਮ ਡੰਕੀ ਨੇ ਸਿਨੇਮਾਘਰਾਂ ‘ਚ ਧਮਾਲਾਂ ਪਾ ਦਿੱਤੀਆਂ ਹਨ। ਸਿਨੇਮਾਘਰਾਂ ਦੇ ਬਾਹਰ ਫੈਨਸ ਦੀ ਭਾਰੀ ਭੀੜ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਵੀ ਕਿੰਗ ਖਾਨ ਦੀਆਂ ਇਸ ਸਾਲ ਰਿਲੀਜ਼ ਹੋਈਆਂ ਪਹਿਲੀਆਂ ਫ਼ਿਲਮਾਂ ਜਵਾਨ ਅਤੇ ਪਠਾਣ ਵਾਂਗੂ ਹਿੱਟ ਰਹੇਗੀ। ਫੈਨਸ ਨੂੰ ਇਸ ਫ਼ਿਲਮ ਦਾ ਅਨੋਖਾ ਸਟੋਰੀ ਆਈਡੀਆ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਇਹ ਫ਼ਿਲਮ ਬਾਲੀਵੁੱਡ (Bollywood) ਦੀਆਂ ਬਾਕੀ ਸਾਰੀਆਂ ਫ਼ਿਲਮਾਂ ਤੋਂ ਬਹੁੱਤ ਹੀ ਅਲੱਗ ਹੈ।
ਡੰਕੀ ਦੇ ਡਾਇਰੈਕਟਕ ਰਾਜਕੁਮਾਰ ਹਿਰਾਨੀ ਨੇ ਇਸ ਫ਼ਿਲਮ ਲਈ ਚੁਨਿੰਦਾ ਕਹਾਣੀ ਲਈ ਹੈ, ਜਿਸ ‘ਚ ਪੰਜ ਦੋਸਤ ਇੰਗਲੈਂਡ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ। ਵੀਜ਼ਾ ਨਾ ਲੱਗਣ ਕਾਰਨ ਇਹ ਪੰਜ ਦੋਸਤ ਗੈਰਕਾਨੂੰਨੀ ਰਸਤੇ (ਡੰਕੀ ਰੂਟ) ਦੇ ਜ਼ਰੀਏ ਆਪਣੀ ਮੰਜ਼ਿਲ ਦੇ ਵੱਲ ਤੁਰ ਪੈਂਦੇ ਹਨ। ਫੈਨਸ ਦੇ ਮੰਨ ਵਿੱਚ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਹਿਰਾਨੀ ਦੇ ਦਿਮਾਗ ‘ਚ ਇਹ ਸਟੋਰੀ ਆਈਡੀਆ ਕਿੱਥੋਂ ਆਇਆ, ਜੇ ਤੁਹਾਡੇ ਮੰਨ ਵਿੱਚ ਵੀ ਇਹੀ ਸਵਾਲ ਚੱਲ ਰਿਹਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਡਾਇਰੈਕਟਰ ਨੂੰ ਇਹ ਆਈਡੀਆ ਜਲੰਧਰ ਦੇ ਘਰ ‘ਤੇ ਬਣੇ ਇੱਕ ਜਹਾਜ਼ ਨੂੰ ਦੇਖ ਕੇ ਆਇਆ ਹੈ।
ਡੰਕੀ ਫ਼ਿਲਮ ਦਾ ਆਈਡੀਆ
ਰੈੱਡ ਚਿਲੀਜ਼ ਏਂਟਰਟੇਨਮੈਂਟ ਦੁਆਰਾ ਸਾਂਝੀ ਕੀਤੀ ਗਈ ‘ਡੰਕੀ ਡਾਈਰੀਜ਼’ ਨਾਂ ਤੋਂ ਇੱਕ ਵੀਡੀਓ ‘ਚ ਰਾਜਕੁਮਾਰ ਹਿਰਾਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਫ਼ਿਲਮ ਦਾ ਆਈਡੀਆ ਇੱਕ ਘਰ ‘ਤੇ ਬਣੇ ਜਹਾਜ਼ ਤੋਂ ਆਇਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ (Punjab) ‘ਚ ਕਈ ਅਜਿਹੇ ਘਰ ਹਨ, ਜਿਨ੍ਹਾਂ ਦੀਆਂ ਛੱਤਾਂ ‘ਤੇ ਹਵਾਈ ਜਹਾਜ਼ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਅਤੇ ਇਸ ਦੇ ਪਿੱਛੇ ਦੇ ਕਾਰਨ ਨੂੰ ਜਾਨਣ ਦੀ ਕੋਸ਼ਿਸ਼ ਕੀਤੀ।
ਡਾਇਰੈਕਟਰ ਹਿਰਾਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਇੱਕ ਸੱਭਿਆਚਾਰਕ ਚੀਜ਼ ਹੈ, ਜਿੱਥੇ ਘਰ ਦਾ ਕੋਈ ਵੀ ਬੱਚਾ ਜਾਂ ਪਰਿਵਾਰ ਦਾ ਮੈਂਬਰ ਲੰਡਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਦਰਸ਼ਿਤ ਕਰਨ ਲਈ ਆਪਣੇ ਘਰ ਦੀ ਛੱਤ ‘ਤੇ ਜਹਾਜ਼ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਹੀ ਉਨ੍ਹਾਂ ਨੇ ਡੰਕੀ ਫ਼ਿਲਮ ਬਣਾਉਣ ਦਾ ਫੈਸਲਾ ਲਿਆ।
ਘਰਾਂ ਦੀਆਂ ਛੱਤਾਂ ‘ਤੇ ਅਨੋਖੀਆਂ ਟੈਂਕੀਆਂ ਦੀ ਵੀ ਹੈ ਇੱਕ ਕਹਾਣੀ
ਤੁਹਾਨੂੰ ਦੱਸ ਦੇਈਏ ਕੀ ਜਲੰਧਰ ‘ਚ ਕਈ ਅਜਿਹੇ ਘਰ ਹਨ, ਜਿਨ੍ਹਾਂ ਦੀਆਂ ਛੱਤਾਂ ‘ਤੇ ਕਈ ਅਲੱਗ-ਅਲੱਗ ਬਣਤਰ ਵਾਲੀਆਂ ਪਾਣੀ ਦੀਆਂ ਟੈਂਕੀਆਂ ਦੇਖਣ ਨੂੰ ਮਿਲ ਜਾਣਗੀਆਂ। ਇਨ੍ਹਾਂ ਟੈਂਕੀਆਂ ਪਿੱਛੇ ਵੀ ਅਨੋਖੀਆਂ ਕਹਾਣੀਆਂ ਹਨ।
ਇਹ ਵੀ ਪੜ੍ਹੋ
ਇਹ ਟੈਂਕੀਆਂ ਲੋਕਾਂ ਦੀ ਕਿੱਤੇ ਜਾਂ ਸ਼ੌਂਕ ਨੂੰ ਪ੍ਰਦਰਸ਼ਿਤ ਕਰਦੀਆਂ ਹਨ, ਜਿਵੇਂ ਕੋਈ ਸ਼ਖਸ ਵਿਦੇਸ਼ (Abroad) ਰਹਿੰਦਾ ਹੈ ਤਾਂ ਉਹ ਆਪਣੇ ਘਰ ਦੀ ਛੱਤ ‘ਤੇ ਜਹਾਜ਼ਨੁਮਾ ਟੈਂਕੀ ਬਣਵਾ ਲੈਂਦਾ ਹੈ, ਜੇਕਰ ਕੋਈ ਜਲ ਸੇਨਾ ਵਿੱਚ ਕੰਮ ਕਰਦਾ ਹੈ ਤਾਂ ਉਹ ਛੱਤ ‘ਤੇ ਸਮੁੰਦਰੀ ਜਹਾਜ਼ ਬਣਵਾ ਲੈਂਦਾ ਹੈ। ਇੰਝ ਹੀ ਇੱਕ ਸ਼ਖਸ ਨੇ ਆਪਣੇ ਘਰ ਦੀ ਛੱਤ ‘ਤੇ ਟਰੱਕ ਬਣਵਾਇਆ ਹੈ ਜੋ ਕਿ ਅਮਰੀਕਾ ਵਿੱਚ ਟਰੱਕ ਡਰਾਈਵਰ ਹੈ। ਇਸ ਤਰ੍ਹਾਂ ਘਰਾਂ ਦੀਆਂ ਛੱਤਾਂ ‘ਤੇ ਕਬੱਡੀ ਖਿਡਾਰੀਆਂ ਦੇ ਪੁਤਲੇ, ਆਰਮੀ ਟੈਂਕ, ਬਾਜ਼, ਫੁੱਲ ਆਦਿ ਵਰਗੀਆਂ ਕਈ ਬਣਤਰ ਵਾਲੀਆਂ ਟੈਂਕੀਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ।