ਰਿਲੀਜ਼ ਤੋਂ 68 ਦਿਨ ਪਹਿਲਾਂ ਹੀ ‘ਪੁਸ਼ਪਾ 2’ ਨੇ ਬਣਾਇਆ ਅਨੋਖਾ ਰਿਕਾਰਡ, ਹਰ ਪਾਸੇ ਚਰਚਾ
15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ 'ਪੁਸ਼ਪਾ 2' ਦੀ ਚਰਚਾ ਦਰਸ਼ਕਾਂ ਵਿੱਚ ਬਰਕਰਾਰ ਹੈ। ਇਸ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਦੋਵੇਂ ਗੀਤ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੋ ਗਏ ਹਨ। ਪਹਿਲੇ ਗੀਤ 'ਚ ਸਿਰਫ ਅੱਲੂ ਅਰਜੁਨ ਨਜ਼ਰ ਆਏ ਸਨ, ਜਦਕਿ ਦੂਜੇ ਗੀਤ 'ਚ ਉਨ੍ਹਾਂ ਨਾਲ ਰਸ਼ਮਿਕਾ ਮੰਡਾਨਾ ਵੀ ਨਜ਼ਰ ਆਈ ਸੀ। ਫਿਲਮ ਦੇ ਇਨ੍ਹਾਂ ਦੋਹਾਂ ਗੀਤਾਂ ਨੇ ਵੱਡਾ ਰਿਕਾਰਡ ਬਣਾਇਆ ਹੈ।
pic credit: social media
ਅੱਲੂ ਅਰਜੁਨ ਦੀ ‘ਪੁਸ਼ਪਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਅਜੇ ਰਿਲੀਜ਼ ਵੀ ਨਹੀਂ ਹੋਈ ਅਤੇ ਇਸ ਦੇ ਗੀਤ ਰਿਕਾਰਡ ਵੀ ਬਣਾ ਚੁੱਕੇ ਹਨ। ਦਰਅਸਲ, ਕੁਝ ਦਿਨ ਪਹਿਲਾਂ ਇਸ ਫਿਲਮ ਦੇ ਦੋ ਗੀਤ ‘ਪੁਸ਼ਪਾ-ਪੁਸ਼ਪਾ’ ਅਤੇ ‘ਅੰਗਾਰੇ’ ਰਿਲੀਜ਼ ਹੋਏ ਸਨ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਫਿਲਮ ਦੇ ਗੀਤਾਂ ਦੇ ਅਸਲੀ ਅਤੇ ਡੱਬ ਕੀਤੇ ਦੋਨੋਂ ਸੰਸਕਰਣਾਂ ਨੇ ਰਿਕਾਰਡ ਬਣਾਇਆ ਹੈ। ਕੀ ਹੈ ਇਹ ਰਿਕਾਰਡ, ਆਓ ਜਾਣਦੇ ਹਾਂ।
ਸਪਾਟ ਬੁਆਏ ਦੇ ਅਨੁਸਾਰ, ‘ਪੁਸ਼ਪਾ-ਪੁਸ਼ਪਾ’ ਨੂੰ 50 ਸਭ ਤੋਂ ਵੱਧ ਸੁਣੇ ਜਾਣ ਵਾਲੇ ਤੇਲਗੂ ਗੀਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸਦੇ ਹਿੰਦੀ ਅਤੇ ਤੇਲਗੂ ਸੰਸਕਰਣਾਂ ਨੂੰ ਦੁਨੀਆ ਦੇ ਚੋਟੀ ਦੇ 100 ਸੰਗੀਤ ਵੀਡੀਓਜ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ‘ਪੁਸ਼ਪਾ-ਪੁਸ਼ਪਾ’ ਦੇ ਹਿੰਦੀ ਸੰਸਕਰਣ ਨੇ 57ਵੇਂ ਨੰਬਰ ‘ਤੇ ਅਤੇ ਇਸ ਦੇ ਤੇਲਗੂ ਸੰਸਕਰਣ ਨੇ 79ਵੇਂ ਸਥਾਨ ‘ਤੇ ਆਪਣੀ ਜਗ੍ਹਾ ਬਣਾਈ ਹੈ।


