Pollywood News: ਪੰਜਾਬੀ ਫਿਲਮ ਜੱਟ ਐਂਡ ਰੋਮੀਓ ਚ ਨਜ਼ਰ ਆਉਣਗੇ ਸੀਆਈਡੀ ‘ਚ ਕੰਮ ਕਰ ਚੁੱਕੇ ਪੰਜਾਬੀ ਐਕਟਰ ਜਗਜੀਤ ਅਟਵਾਲ

Updated On: 

16 May 2023 19:04 PM

2014 -2015 ਤੱਕ ਸੀਆਈਡੀ ਸੀਰੀਅਲ ਚ ਕੰਮ ਕਰਨ ਤੋਂ ਬਾਅਦ ਜਗਜੀਤ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ। ਉੱਥੇ ਪੀਆਰ ਲੈਣ ਤੋਂ ਬਾਅਦ ਉਹ ਪੰਜਾਬ ਵਾਪਸ ਆ ਗਏ ਅਤੇ ਖੁਸ਼ਕਿਸਮਤੀ ਨਾਲ ਨਿਰਮਾਤਾ-ਨਿਰਦੇਸ਼ਕ ਮਨੋਜ ਕੁੰਜ ਨੂੰ ਮਿਲੇ।

Pollywood News: ਪੰਜਾਬੀ ਫਿਲਮ ਜੱਟ ਐਂਡ ਰੋਮੀਓ ਚ ਨਜ਼ਰ ਆਉਣਗੇ ਸੀਆਈਡੀ ਚ ਕੰਮ ਕਰ ਚੁੱਕੇ ਪੰਜਾਬੀ ਐਕਟਰ ਜਗਜੀਤ ਅਟਵਾਲ
Follow Us On

ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ CID ਵਿੱਚ ਇੰਸਪੈਕਟਰ (ਵੰਸ਼) ਜਗਜੀਤ ਅਟਵਾਲ ਹੁਣ ਪੰਜਾਬੀ ਫਿਲਮ ਜੱਟ ਐਂਡ ਰੋਮੀਓ ਕਰਨ ਜਾ ਰਹੇ ਹਨ, ਜਿਸ ਨੂੰ ਨਿਰਮਾਤਾ ਨਿਰਦੇਸ਼ਕ ਮਨੋਜ ਪੁੰਜ ਆਪਣੀ ਨਵੀਂ ਫਿਲਮ ਜੱਟ ਐਂਡ ਰੋਮੀਓ ਵਿੱਚ ਲਾਂਚ ਕਰ ਰਹੇ ਹਨ। ਨਿਰਮਾਤਾ ਨਿਰਦੇਸ਼ਕ ਮਨੋਜ ਪੁੰਜ ਨੇ TV9 ਪੰਜਾਬੀ ਦੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਘਰ ਬੁਲਾਇਆ ਅਤੇ ਆਪਣੀ ਨਵੀਂ ਫਿਲਮ ਬਾਰੇ ਗੱਲਬਾਤ ਕੀਤੀ। ਸੀਆਈਡੀ ਸੀਰੀਅਲ ਵਿੱਚ ਇੰਸਪੈਕਟਰ ਵੰਸ਼ ਦੀ ਭੂਮਿਕਾ ਨਿਭਾਉਣ ਵਾਲੇ ਜਗਜੀਤ ਅਟਵਾਲ ਆਪਣੀ ਪਹਿਲੀ ਪੰਜਾਬੀ ਫਿਲਮ ਜੱਟ ਐਂਡ ਰੋਮੀਓ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ TV9 ਟੀਮ ਨੂੰ ਵਿਸਥਾਰ ਨਾਲ ਆਪਣੇ ਕਰੀਅਰ ਨੂੰ ਲੈ ਗੱਲਬਾਤ ਕੀਤੀ।

ਜਗਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਅਰ 2003 ਵਿੱਚ ਮਾਡਲਿੰਗ ਅਤੇ ਬਾਡੀ ਬਿਲਡਿੰਗ ਨਾਲ ਸ਼ੁਰੂ ਹੋਇਆ ਸੀ। ਬਾਡੀ ਬਿਲਡਿੰਗ ਮੁਕਾਬਲੇ ਵਿੱਚ 3 ਵਾਰ ਨੈਸ਼ਨਲ ਗੋਲਡ ਮੈਡਲ ਜਿੱਤਿਆ ਅਤੇ ਏਸ਼ੀਆ ਵਿੱਚ ਗੋਲਡ ਮੈਡਲ ਵੀ ਜਿੱਤਿਆ ਪਰ ਮਾਡਲਿੰਗ ਦਾ ਵੀ ਸ਼ੌਕ ਸੀ ਅਤੇ ਇਸੇ ਮਾਡਲਿੰਗ ਕਾਰਨ ਉਨ੍ਹਾਂ ਨੇ 2013 ਚ ਆਏ ਦ ਬੈਚੁਲਰ ਇੰਡੀਆਂ ਮਾਡਲਿੰਗ ਮੁਕਾਬਲੇ, ਮੇਰੇ ਖਿਆਲੋ ਕੀ ਮੱਲਿਕਾ ਸੀ, ਵਿੱਚ ਹਿੱਸਾ ਲਿਆ ਅਤੇ ਫਿਰ 2014 ਤੋਂ 2016 ਤੱਕ ਸੀਆਈਡੀ ਸੀਰੀਅਲ ਵਿੱਚ ਇੰਸਪੈਕਟਰ ਵੰਸ਼ ਦੀ ਭੂਮਿਕਾ ਨਿਭਾਈ।

ਜੱਟ ਐਂਡ ਰੋਮੀਓ ਨੂੰ ਲੈ ਕੇ ਉਤਸ਼ਾਹਿਤ ਹਨ ਜਗਜੀਤ

ਪਹਿਲੀ ਹੀ ਮੁਲਾਕਾਤ ਵਿੱਚ ਨਿਰਮਾਤਾ ਨਿਰਦੇਸ਼ਕ ਮਨੋਜ ਪੁੰਜ ਨੇ ਉਨ੍ਹਾਂ ਨੂੰ ਫ਼ਿਲਮ ਲਈ ਲੀਡ ਰੋਲ ਹੀਰੋ ਲਈ ਸਾਈਨ ਕਰ ਲਿਆ। ਇਸ ਫਿਲਮ ਦਾ ਨਾਂ ਕਾਫੀ ਯੂਨੀਕ ਜੱਟ ਐਂਡ ਰੋਮੀਓ ਹੈ ਅਤੇ ਉਹ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਇਸ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਵੀ ਕੀਤੀ ਜਾਵੇਗੀ।

ਆਪਣੀ ਨਵੀਂ ਫਿਲਮ ਜੱਟ ਐਂਡ ਰੋਮੀਓ ਬਾਰੇ ਨਿਰਮਾਤਾ-ਨਿਰਦੇਸ਼ਕ ਮਨੋਜ ਪੁੰਜ ਨੇ ਕਿਹਾ ਕਿ ਉਹ ਇਸ ਫਿਲਮ ਦੇ ਕਿਰਦਾਰ ਲਈ ਸਹੀ ਅਦਾਕਾਰ ਦੀ ਤਲਾਸ਼ ਕਰ ਰਹੇ ਸਨ ਅਤੇ ਜਗਜੀਤ ਅਟਵਾਲ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਖੋਜ ਖਤਮ ਹੋ ਗਈ। ਉਨ੍ਹਾਂ ਕਿਹਾ ਕਿ ਇਸ ਫਿਲਮ ਲਈ ਜਗਜੀਤ ਅਟਵਾਲ ਮੁੱਖ ਭੂਮਿਕਾ ਨਿਭਾਅ ਸਕਦੇ ਹਨ ਅਤੇ ਇਹ ਭੂਮਿਕਾ ਉਨ੍ਹਾਂ ਦੇ ਅਨੁਕੂਲ ਵੀ ਹੋਵੇਗੀ। ਮਨੋਜ ਪੂਜਣ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਸਾਰੇ ਦਰਸ਼ਕਾਂ ਨੂੰ ਪਸੰਦ ਆਵੇਗੀ ਅਤੇ ਫਿਲਮ ਦੀ 40 ਫੀਸਦੀ ਸ਼ੂਟਿੰਗ ਪੰਜਾਬ ਵਿੱਚ ਹੋਵੇਗੀ ਅਤੇ ਬਾਕੀ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਕੀਤੀ ਜਾਵੇਗੀ।

ਜਗਜੀਤ ਅਟਵਾਲ ਅੱਜ ਉਨ੍ਹਾਂ ਦੇ ਘਰ ਪੁੱਜੇ ਅਤੇ ਪਹਿਲੀ ਹੀ ਮੁਲਾਕਾਤ ਵਿੱਚ ਉਨ੍ਹਾਂ ਨੂੰ ਆਪਣੀ ਫਿਲਮ ਲਈ ਚੁਣ ਲਿਆ। ਬਾਕੀ ਫ਼ਿਲਮ ਕਦੋਂ ਰਿਲੀਜ਼ ਹੋਵੇਗੀ, ਇਹ ਸਮਾਂ ਹੀ ਦੱਸੇਗਾ ਕਿ ਕਿਸਮਤ ਇਸ ਸਟਾਰ ਨੂੰ ਕਿਹੜੀਆਂ ਬੁਲੰਦੀਆਂ ‘ਤੇ ਲੈ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ