ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪ੍ਰਸਿੱਧ ਗੀਤਕਾਰ ਸੁਖਸ਼ਿੰਦਰ ਸ਼ਿੰਦਾ, ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼

Updated On: 

17 Oct 2023 18:10 PM

Singer Shinda in Sri Harmandir Singh: ਵਿਸ਼ਵ ਪ੍ਰਸਿੱਧ ਸਿੰਗਰ ਸੁਖਸ਼ਿੰਦਰ ਸਿੰਘ ਸ਼ਿੰਦਾ ਨੇ ਆਪਣੀ ਗਾਇਕੀ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਦਰਜਨ ਤੋਂ ਵੱਧ ਹਿੱਟ ਗੀਤ ਪੰਜਾਬੀ ਇੰਡਸਟਰੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਹਨ। ਮੰਗਲਵਾਰ ਨੂੰ ਗਾਇਕ ਸ਼ਿੰਦਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਪਰਮਾਤਮੀ ਦੀ ਸ਼ਰਨ ਵਿੱਚ ਪਹੁੰਚੇ ਸ਼ਿੰਦਾ ਨੇ ਸਰਭਤ ਦੇ ਭਲੇ ਲਈ ਵਾਹਿਗੁਰੂ ਕੋਲੋ ਅਰਦਾਸ ਕੀਤੀ।

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪ੍ਰਸਿੱਧ ਗੀਤਕਾਰ ਸੁਖਸ਼ਿੰਦਰ ਸ਼ਿੰਦਾ, ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼
Follow Us On

ਮਸ਼ਹੂਰ ਪੰਜਾਬੀ ਗਾਇਕ ਅਤੇ ਮਿਊਜ਼ੀਕ ਡਾਇਰੈਕਟਰ ਸੁਖਸ਼ਿੰਦਰ ਸ਼ਿੰਦਾ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਜਿੱਥੇ ਉਨ੍ਹਾਂ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸ਼ਿੰਦਾ ਨੇ ਕਿਹਾ ਕਿ ਗੁਰੂ ਘਰ ਆਕੇ ਬਹੁਤ ਹੀ ਆਨੰਦ ਮਹਿਸੂਸ ਹੁੰਦਾ ਹੈ ਅਤੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਮਾਲਕ ਸਭ ਦੀ ਅਰਦਾਸ ਪੂਰੀ ਕਰੇ ਅਤੇ ਸਿੱਖ ਪੰਥ ਵਿੱਚ ਏਕਤਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਗੁਰੂ ਘਰ ਆਕੇ ਜੋ ਆਨੰਦ ਮਿਲਿਆ ਹੈ ਇਸ ਨੂੰ ਅਲਫਾਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ।

ਇਸ ਮੌਕੇ ਉਨ੍ਹਾਂ ਨੇ ਆਪਣੇ ਗੀਤ ਦੀਆਂ ਕੁਝ ਲਾਈਨਾਂ ਵੀ ਸੁਣਾਈਆਂ। ਉਨ੍ਹਾਂ ਕਿਹਾ ਕਿ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ ਅਤੇ ਵੱਡਿਆਂ ਦਾ ਸਤਿਕਾਰ ਕਰੋ। ਉਨ੍ਹਾਂ ਕਿਹਾ ਕਿ ਬਾਹਰ ਦੇ ਮੁਲਕਾਂ ਵਿੱਚ ਜੋ ਓਲਡ ਹੋਮ ਹਨ ਉੱਥੇ ਮਾਂ-ਪਿਓ ਆਪਣੇ ਬੱਚਿਆਂ ਨੂੰ ਤਰਸ ਰਹੇ ਹਨ। ਸਾਨੂੰ ਪਾਲਣ-ਪੋਸਣ ਵਾਲੇ ਮਾਤਾ-ਪਿਤਾ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ।

ਵਿਦੇਸ਼ਾ ਵਿੱਚ ਵੀ ਹੈ ਸ਼ਿੰਦਾ ਦੇ ਗੀਤਾਂ ਦੀ ਧੂਮ

ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰਾਂ ਵਿੱਚੋਂ ਸੁਖਜਿੰਦਰ ਸਿੰਘ ਸ਼ਿੰਦਾ ਦੀ ਗਿਣਤੀ ਹੁੰਦੀ ਹੈ। ਸ਼ਿੰਦਾ ਨੇ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਅਤੇ ਫੈਨਜ਼ ਦੀ ਝੋਲੀ ਵਿੱਚ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਗੀਤ ਪਾਏ ਹਨ। ਕਲਾਕਾਰ ਦੇ ਗੀਤਾਂ ਨੂੰ ਫੈਨਜ਼ ਖੂਬ ਪੰਸਦ ਕਰਦੇ ਹਨ। ਪੰਜਾਬ ਵਿੱਚ ਹੀ ਨਹੀਂ ਗਾਇਕ ਸ਼ਿੰਦਾ ਦੀ ਵਿਦੇਸ਼ ਵਿੱਚ ਵੀ ਕਾਫੀ ਫੈਨ ਫਾਲੋਇੰਗ ਹੈ।