ਨਵੀਂ ਫਿਲਮ ‘ਪਰਿੰਦਾ ਪਾਰ ਗਿਆ’ ਤੋਂ ਪਹਿਲਾਂ ਗੁਰਨਾਮ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼

Published: 

05 Oct 2023 17:40 PM

ਸਿੰਗਰ ਅਤੇ ਅਦਾਕਾਰ ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਪਰਿੰਦਾ ਪਾਰ ਗਿਆ' 23 ਨਵੰਬਰ ਨੂੰ ਹੀਲਿਜ਼ ਹੋਵੇਗੀ। ਇਸ ਤੋਂ ਪਹਿਲਾਂ ਗੁਰਨਾਮ ਆਪਣੇ ਪ੍ਰਸ਼ੰਸਕਾਂ ਲਈ ਇੱਕ ਹੋਰ ਸਰਪ੍ਰਾਈਜ਼ ਲੈ ਕੇ ਆਏ ਹਨ।

ਨਵੀਂ ਫਿਲਮ ਪਰਿੰਦਾ ਪਾਰ ਗਿਆ ਤੋਂ ਪਹਿਲਾਂ ਗੁਰਨਾਮ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼
Follow Us On

ਸਿੰਗਿੰਗ ਤੋਂ ਸ਼ੁਰੂਆਤ ਕਰਨ ਵਾਲੇ ਗੁਰਨਾਮ ਭੁੱਲਰ ਹੁਣ ਅਦਾਕਾਰੀ ਵਿੱਚ ਵੀ ਆਪਣੇ ਪੈਰ ਜਮਾ ਚੁੱਕੇ ਹਨ। ਗੁਰਨਾਮ ਭੁੱਲਰ ਆਪਣੀ ਸੁਰੀਲੀ ਆਵਾਜ਼ ਤੋਂ ਬਾਅਦ ਆਪਣੀ ਐਕਟਿੰਗ ਸਕਿਲਸ ਤੋਂ ਵੀ ਲੋਕਾਂ ਦਾ ਦਿੱਲ ਜਿੱਤਣ ਦੀ ਰੇਸ ਵਿੱਚ ਲਗਾਤਾਰ ਸਾਥੀ ਕਲਾਕਾਰਾਂ ਮੁਕਾਬਲਾ ਕਰ ਰਹੇ ਹਨ। ਹਾਲ ਹੀ ਵਿੱਚ ਗੁਰਨਾਮ ਨੇ ਇੰਸਟਾਗ੍ਰਾਮ ‘ਤੇ ਆਪਣੇ ਫੈਂਸ ਨਾਲ ਆਪਣੀ ਆਉਣ ਵਾਲੀ ਫਿਲਮ ‘ਰੋਜ਼, ਰੋਜ਼ੀ ਤੇ ਗੁਲਾਬ’ ਫਿਲਮ ਦੇ ਮੁਹੁਰਤ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਫਿਲਮ ਦੀ ਆਧਿਕਾਰਿਕ ਡੇਟ 24 ਮਈ 2024 ਹੈ। ਫਿਲਮ ਵਿੱਚ ਗੁਰਨਾਮ ਦੇ ਨਾਲ ਪੰਜਾਬੀ ਮਾਡਲ ਮਾਹੀ ਸ਼ਰਮਾ, ਕਰਮਜੀਤ ਅਨਮੋਲ ਅਤੇ ਹਰਿਆਣਾ ਦੀ ਮਾਡਲ ਪਰਾਂਜਲ ਦਹੀਆ ਵੀ ਮੁੱਖ ਭੁਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਪ੍ਰੀਤ ਸ਼ੰਘੇਰੀ ਨੇ ਲਿੱਖੀ ਹੈ ਅਤੇ ਨਿਰਦੇਸ਼ਕ ਮਨਵੀਰ ਬਰਾੜ ਹਨ। ਖਾਸ ਗੱਲ ਇਹ ਹੈ ਕਿ ਗੁਰਨਾਮ ਇਸ ਫਿਲਮ ਦੇ ਪ੍ਰੋਡਿਊਸਰ ਵੀ ਹਨ।

ਬੈਕ ਟੂ ਬੈਕ ਕਰ ਰਹੇ ਹਨ ਫਿਲਮਾਂ

ਇਸ ਤੋਂ ਪਹਿਲਾਂ ਗੁਰਨਾਮ ਨੇ ਫੈਨਜ਼ ਨੂੰ ਆਪਣੇ ਗੀਤਾਂ ਨਾਲ ਦੀਵਾਨਾ ਬਣਾਇਆ ਸੀ ਅਤੇ ਹੁਣ ਆਪਣੀ ਅਦਾਕਾਰੀ ਨਾਲ ਵੀ ਦਿੱਲ ਜਿੱਤਦੇ ਨਜ਼ਰ ਆ ਰਹੇ ਹਨ। ਬੈਕ ਟੂ ਬੈਕ ਅਦਾਕਾਰ ਦੀਆਂ ਨਵੀਆਂ ਫਿਲਮਾਂ ਆ ਰਹੀਆਂ ਹਨ। 24 ਨਵੰਬਰ ਨੂੰ ਗੁਰਨਾਮ ਦੀ ਫਿਲਮ ‘ਪਰਿੰਦਾ ਪਾਰ ਗਿਆ’ ਵੀ ਰੀਲੀਜ਼ ਹੋਣ ਜਾ ਰਹੀ ਹੈ। ਜਿਸ ਦੀ ਰੀਲਿਜ਼ ਡੇਟ ਵੀ ਗੁਰਨਾਮ ਨੇ ਕੱਲ੍ਹ ਹੀ ਆਪਣੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ।

24 ਨਵੰਬਰ ਨੂੰ ਰੀਲਿਜ਼ ਹੋਣ ਜਾ ਰਹੀ ‘ਪਰਿੰਦਾ ਪਾਰ ਗਿਆ’

ਅਦਾਕਾਰ ਨੇ ਪੰਜਾਬੀ ਇੰਡਸਟਰੀ ਦੇ ਨੂੰ ਸਾਹਾਂ ਤੋਂ ਪਿਆਰਿਆਂ, ਪਾਗਲ ਸਮੇਤ ਹੋਰ ਕਈ ਹਿੱਟ ਗੀਤ ਅਤੇ ਐਲਬਮਾਂ ਦਿੱਤਿਆਂ ਹਨ।ਰੂਹ ਨੂੰ ਛੁਣ ਵਾਲੀ ਅਵਾਜ਼ ਦੇ ਮਾਲਕ ਗੁਰਨਾਮ ਨੂੰ ਹੁਣ ਫਿਲਮੀ ਪਰਦੇ ‘ਤੇ ਵੀ ਕਮਾਲ ਕਰਦੇ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਦੇਖਣਾ ਹੋਵੇਗਾ ਕਿ ਅਪਕੰਮਿਗ ਫਿਲਮ ‘ਪਰਿੰਦਾ ਪਾਰ ਗਿਆ’ ਪ੍ਰਸ਼ੰਸਕਾਂ ਨੂੰ ਕਿੰਨੀ ਪੰਸਦ ਆਉਂਦੀ ਹੈ।