ਕਰਨ ਔਜਲਾ ਨੇ ਖ਼ਰੀਦੀ Rolls Royce, ਬਚਪਨ ਦੇ ਤੰਗੀ ਭਰੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ

Updated On: 

29 Sep 2023 18:07 PM

ਪਾਲੀਵੁੱਡ ਦੇ ਫੈਮਸ ਸਿੰਗਰ ਕਰਨ ਔਜਲਾ ਨੇ ਨਵੀਂ ਰੋਲਜ਼ ਰਾਇਸ ਕਾਰ ਖਰੀਦੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਕਾਰ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਾਫੀ ਭਾਵੁਕ ਕਰਨ ਵਾਲਾ ਨੋਟ ਵੀ ਸਾਂਝਾ ਕੀਤਾ। ਆਪਣੀ ਪੋਸਟ ਵਿੱਚ ਉਨ੍ਹਾਂ ਨੇ ਦੱਸਿਆ ਕਿਵੇਂ ਪਿੰਡ ਵਿੱਚ ਰਹਿਣ ਵੇਲੇ ਉਨ੍ਹਾਂ ਕੋਲ ਇੱਕ ਸਾਇਕਲ ਤੱਕ ਖਰੀਦਣ ਲਈ ਪੈਸੇ ਨਹੀਂ ਹੁੰਦੇ ਸਨ।

ਕਰਨ ਔਜਲਾ ਨੇ ਖ਼ਰੀਦੀ Rolls Royce, ਬਚਪਨ ਦੇ ਤੰਗੀ ਭਰੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ

ਕਰਨ ਔਜਲਾ ਨੇ ਖਰੀਦੀ Rolls Royce, ਇੰਸਟਾ 'ਤੇ ਸ਼ੇਅਰ ਕੀਤੀ ਭਾਵੁਕ ਕਰਨ ਵਾਲੀ ਪੋਸਟ

Follow Us On

ਪੰਜਾਬੀ ਸੰਗੀਤ ਇੰਡਸਟਰੀ ਦੇ ਪ੍ਰਸਿੱਧ ਗਾਇਕ ਕਰਨ ਔਜਲਾ ਨੇ ਨਵੀਂ ਰੋਲਜ਼ ਰਾਇਸ ਕਾਰ ਖਰੀਦੀ ਹੈ। ਇਹ ਖ਼ਬਰ ਖੁਦ ਕਰਨ ਔਜਲਾ ਨੇ ਆਪਣੀ ਇੰਸਟਾਗ੍ਰਾਮ ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਕਰਨ ਨੇ ਕੈਪਸ਼ਨ ਵਿੱਚ ਕਾਫੀ ਭਾਵੁਕ ਕਰਨ ਵਾਲੀਆਂ ਗੱਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ- “ਪਿੰਡ ਸਾਇਕਲ ਸਮਾਂ ਜੁੜਿਆ ਸੀ। ਦੂਜੀ ਸਲਾਈਡ 1 ਸਾਲ ਪਹਿਲਾਂ ਦੀ ਹੈ ਜਦੋਂ ਮੈਂ ਆਪਣੀ ਪਹਿਲੀ ਰੋਲਜ਼ ਰਾਇਸ ਖਰੀਦੀ ਸੀ। ਉਸ ਸਮੇਂ ਮੈਂ ਪੋਸਟ ਜ਼ਾਂ ਫੋਟੋ ਨਹੀਂ ਪਾਈ ਸੀ। ਕਿਉਂਕਿ ਸਹੀਂ ਨਹੀਂ ਸੀ ਲੱਗਿਆ।”

ਉਨ੍ਹਾਂ ਅੱਗੇ ਲਿਖਿਆ ਕਿ “ਪਹਿਲੀ ਪੋਸਟ ਅੱਜ ਦੀ ਹੈ ਜਦੋਂ ਮੈਂ ਦੂਜੀ ਰੋਲਜ਼ ਰਾਇਸ ਕਾਰ ਖਰੀਦੀ ਹੈ ਅਤੇ ਸੋਚਿਆ ਅੱਜ ਸਾਰਿਆਂ ਨਾਲ ਸ਼ੇਅਰ ਕਰਦਾ ਹਾਂ। ਪਿੰਡ ਸਾਇਕਲ ਹੀ ਬਹੁਤ ਮੁਸ਼ਕਲ ਜੁੜਿਆ ਸੀ । ਅੱਜ ਤੁਹਾਡੇ ਸਾਰਿਆਂ ਕਰਕੇ, ਮਾਪਿਆਂ ਕਰਕੇ, ਮੇਰੀ ਕਲਮ , ਮਿਹਨਤ ਅਤੇ ਉਸ ਸੱਚੇ ਪਰਮਾਤਮਾ ਕਰਕੇ ਇਨ੍ਹੇ ਜੋਗਾ ਹੋਇਆ। ਕਰਨ ਨੇ ਹੋਰ ਵੀ ਕਈ ਭਾਵਕ ਕਰ ਦੇਣ ਵਾਲੀਆਂ ਯਾਦਾਂ ਸਾਂਝੀਆਂ ਕੀਤੀਆ ਹਨ।

ਪੰਜਾਬੀ ਇੰਡਸਟਰੀ ਨੂੰ ਦਿੱਤੇ ਸੁਪਰ ਹਿੱਟ ਗੀਤ

ਕਰਨ ਔਜਲਾ 9 ਸਾਲਾ ਦੀ ਉਮਰ ਵਿੱਚ ਹੀ ਅਨਾਥ ਹੋ ਗਏ ਸੀ। ਫਿਰ ਉਹ ਕੈਨੇਡਾ ਚਲੇ ਗਏ ਜਿੱਤੇ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਦਾ ਨਾਮ ਪੂਰੀ ਦੁਨਿਆ ਵਿੱਚ ਮਸ਼ਹੂਰ ਹੈ। ਪੰਜਾਬੀ ਇੰਡਸਟਰੀ ਨੂੰ ਕਰਨ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੀ ਹਰ ਐਲਬਮ ਸੋਸ਼ਲ ਮੀਡੀਆ ਦੇ ਜਬਰਦਸਤ ਟ੍ਰੈਂਡ ਕਰਦੀ ਹੈ । ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਤਸੁਕਤਾਂ ਨਾਲ ਉਡੀਕ ਕਰਦੇ ਹਨ।

ਕਰਨ ਔਜਲਾ ਦਾ ਵਿਵਾਦਾਂ ਨਾਲ ਰਿਸ਼ਤਾ

ਕਰਨ ਔਜਲਾ ਦਾ ਨਾਂ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ। ਬੀਤੇ ਦਿਨੀਂ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਵਿੱਚ ਕਰਨ ਔਜਲਾ ਦਾ ਨਾਮ ਸਾਹਮਣੇ ਆਇਆ ਸੀ ਤਾਂ ਕੁਝ ਮਹੀਨੇ ਪਹਿਲਾਂ ਕਰਨ ਔਜਲਾ ਨੇ ਅਮਰੀਕਾ ਦੇ ਬੇਕਸਫੀਲਡ, ਕੈਲੀਫੋਰਨੀਆ ਵਿੱਚ ਇਕ ਪਰਫਾਰਮੈਂਸ ਦਿੱਤੀ ਸੀ, ਜਿਸ ਦੇ ਵੀਡੀਓ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਉਨ੍ਹਾਂ ਨਾਲ ਨੱਚਦਾ ਨਜ਼ਰ ਆ ਰਿਹਾ ਹੈ। ਦੋਹਾਂ ਹੀ ਮਾਮਲਿਆਂ ਵਿੱਚ ਵਿਵਾਦ ਭਖਣ ਤੋਂ ਬਾਅਦ ਕਰਨ ਨੇ ਸਫਾਈ ਦਿੰਦਿਆਂ ਸੋਸ਼ੋਲ ਮੀਡੀਆ ਤੇ ਲੰਮੀ ਚੌੜੀ ਪੋਸਟ ਪਾ ਕੇ ਖੁਦ ਨੂੰ ਬੇਕਸੂਰ ਦੱਸਿਆ ਸੀ।