ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਕੀਤੀ ਗ੍ਰਿਫ਼ਤਾਰ
ਫਾਜ਼ਿਲਕਾ ਨਿਊਜ਼: ਅਬੋਹਰ ਇਲਾਕੇ ਵਿੱਚ ਰਹਿੰਦ ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਪੁਲਿਸ ਨੇ ਦੋਵਾਂ ਨੂੰ
ਹਥਿਆਰਾਂ (Weapons) ਸਮੇਤ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰਾਂ ਵਿਰੁੱਧ ਕਰਵਾਈ ਕਰਦੇ ਹੋਇਆ 29 ਮਾਰਚ ਦੀ ਰਾਤ ਨੂੰ ਸ਼੍ਰੀਗੰਗਾਨਗਰ ਪੁਲਿਸ ਨੇ ਨਾਕਾਬੰਦੀ ਦੌਰਾਨ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨਾਕਾਬੰਦੀ ਤੋਂ ਭੱਜਣ ਦੀ ਕੀਤੀ ਕੋਸ਼ਿਸ਼
ਸ਼੍ਰੀਗੰਗਾਨਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਗੈਂਗਸਟਰਾਂ ਵਿਰੁੱਧ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੀਗੰਗਾਨਗਰ ਥਾਣਾ ਕੋਤਵਾਲੀ ਦੇ ਅਧਿਕਾਰੀ ਅਵਿੰਦਰ ਸਿੰਘ ਦੀ ਅਗਵਾਈ ਹੇਠਾਂ ਅਬੋਹਰ ਦੇ ਨਾਲ ਲੱਗਦੀ ਪੰਜਾਬ-ਰਾਜਸਥਾਨ ਸਰਹੱਦ ਨੇੜੇਓ ਪੁਲਿਸ ਨੇ ਦੇਰ ਰਾਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਮੋਟਰ ਸਾਈਕਲ ਸਵਾਰ ਉਥੋ ਭੱਜਣ ਲੱਗੇ ਅਤੇ
ਮੋਟਰਸਾਈਕਲ ਸਲਿੱਪ (Motorcycle slip) ਹੋਣ ਕਾਰਨ ਦੋਵੇਂ ਨੌਜਵਾਨ ਹੇਠਾਂ ਡਿੱਗ ਪਏ।
ਪੁਲਿਸ ਨੇ ਗੈਂਗਸਟਰਾਂ ਤੋਂ ਬਰਾਮਦ ਕੀਤੇ ਹਥਿਆਰ
ਪੁਲਿਸ ਨੇ ਅਨੁਜ ਪੁੱਤਰ ਓਮ ਪ੍ਰਕਾਸ਼ ਉਮਰ 22 ਸਾਲ ਨਿਵਾਸੀ ਪਿੰਡ ਸੁਖਚੈਨ ਥਾਣਾ ਬਹਾਵਵਾਲਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਨੂੰ ਕਾਬੂ ਕਰਕੇ ਇੱਕ ਪਿਸਤੌਲ 12 ਬੋਰ ਲੋਡਿਡ ਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ। ਇਸ ਤਰ੍ਹਾਂ ਹੀ ਦੂਜੇ ਨੌਜਵਾਨ ਸੀਆ ਰਾਮ ਪੁੱਤਰ ਮੁਕੇਸ਼ ਕੁਮਾਰ ਉਮਰ ਕਰੀਬ 23 ਸਾਲ ਵਾਸੀ ਸੁਖਚੈਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ ਕਾਲੇ ਰੰਗ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਦਾ ਚੈਸੀ ਅਤੇ ਇੰਜਣ ਨਬੰਰ ਮਿਟਾਇਆ ਹੋਇਆ ਹੈ।
ਪੁੱਛਗਿੱਛ ‘ਚ ਹੋਣਗੇ ਕਈ ਹੋਰ ਖੁਲਾਸੇ
ਪੁਲਿਸ ਨੇ ਕਾਰਵਾਈ ਕਰਦੇ ਹੋਈਆਂ ਪੁਲਿਸ ਥਾਣਾ ਕੋਤਵਾਲੀ ਨਗਰ ਵਿਖੇ ਮੁਕੱਦਮਾ ਨੰਬਰ 127/23 ਅਧੀਨ ਧਾਰਾ 3/25 ਆਰਮਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਲਾਰੈਂਸ ਗਰੋਹ ਦੇ ਸਰਗਰਮ ਮੈਂਬਰ ਹਨ, ਜੋ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਹੁਕਮਾਂ ‘ਤੇ ਕਾਰੋਬਾਰੀਆਂ ਤੋਂ ਲੁੱਟ-ਖੋਹ ਕਰਦੇ ਸਨ। ਇਹ
ਗੈਂਗਸਟਰ (Gangster) ਕਾਰੋਬਾਰੀਆਂ ਨੂੰ ਧਮਕਾਉਣ ਤੇ ਰੇਕੀ ਦਾ ਕੰਮ ਕਰਦੇ ਰਹੇ ਸਨ। ਬੀਤੀ ਰਾਤ ਸ਼ਹਿਰ ‘ਚ ਆ ਕੇ ਫਿਰੌਤੀ ਦੇਣ ਲਈ ਕਿਸੇ ‘ਤੇ ਦਬਾਅ ਬਣਾਉਣ ਲਈ ਫਾਇਰਿੰਗ ਕਰਨ ਆਏ ਸਨ। ਪੁਲਿਸ ਪੁੱਛਗਿੱਛ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ