ਗਿੱਪੀ ਗਰੇਵਾਲ ਦੀ ਇਹ ਰੀਲ ਇੰਸਟਾ ‘ਤੇ ਕਿਉਂ ਕਰ ਰਹੀ ਟ੍ਰੈਂਡ! ਜਾਣੋ ਵਜ੍ਹਾ

Published: 

03 Oct 2023 17:30 PM

ਫਿਲਮ 'ਕੈਰੀ ਆਨ ਜੱਟਾ 3' ਦੀ ਸਕਸੈਸ ਤੋਂ ਬਾਅਦ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਸੁਰੱਖਿਆ ਬਟੌਰ ਰਹੇ ਹਨ। ਫਿਲਮ ਦਾ ਟ੍ਰੈਲਰ ਬਾਲੀਵੁੱਡ ਦੇ 'ਭਾਈ ਜਾਨ' ਸਲਮਾਨ ਖਾਨ ਨੇ ਲਾਂਚ ਕੀਤਾ ਸੀ। ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ।

ਗਿੱਪੀ ਗਰੇਵਾਲ ਦੀ ਇਹ ਰੀਲ ਇੰਸਟਾ ਤੇ ਕਿਉਂ ਕਰ ਰਹੀ ਟ੍ਰੈਂਡ! ਜਾਣੋ ਵਜ੍ਹਾ

credits: Instagram

Follow Us On

ਸਿੰਗਰ, ਪ੍ਰੋਡਿਊਸਰ , ਐਕਟਰ ਅਤੇ ਡਾਈਰੇਕਟਰ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਵਿੱਚ ਦੇ ਬਹੁਦ ਹੀ ਫੇਮਸ ਕਲਾਕਾਰ ਹਨ। ਗਿੱਪੀ ਗਰੇਵਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਿੰਗਿੰਗ ਰਾਹੀਂ ਕੀਤੀ ਸੀ। ਪਰ ਹੁਣ ਗਿੱਪੀ ਨੇ ਐਕਟਿੰਗ, ਸਿੰਗਿੰਗ, ਡਾਇਰੈਕਸ਼ਨ ਅਤੇ ਪ੍ਰੋਡਕਸ਼ਨ ਸਮੇਤ ਇੰਡਸਟਰੀ ਦਾ ਕੋਈ ਅਜਿਹਾ ਕੰਮ ਨਹੀਂ ਛੱਡਿਆ ਜੋ ਉਨ੍ਹਾਂ ਨੇ ਨਾ ਕੀਤਾ ਹੋਵੇ। ਗਿੱਪੀ ਦਾ ਇਹ ਸਫ਼ਰ ਕਾਫੀ ਇੰਸਪਾਇਰਿੰਗ ਹੈ। ਗਿੱਪੀ ਹੀ ਨਹੀਂ ਸਗੋਂ ਉਨ੍ਹਾਂ ਦੀ ਫੈਸਲੀ ਵੀ ਪਾਲੀਵੁੱਡ ਵਿੱਚ ਕਾਫੀ ਫੈਮਸ ਹੈ। ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਵੀ ਪਾਲੀਵੁੱਡ ਇੰਡਸਟਰੀ ਵਿੱਚ ਪ੍ਰੋਡਿਊਸਰ ਵੱਜੋਂ ਕੰਮ ਕਰਦੇ ਹਨ।

ਗਿੱਪੀ ਨੇ ਹਾਲ ਹੀ ਵਿੱਚ ਆਪਣੇ ਇੰਸਟਾ ‘ਤੇ ਕਾਫੀ ਕਿਊਟ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਗਿੱਪੀ ਆਪਣੀ ਪਤਨੀ ਅਤੇ ਬੇਟੇ ਸ਼ਿੰਦਾ ਨਾਲ ਨਜ਼ਰ ਆ ਰਹੇ ਹਨ। ਇੰਸਟਾ ਤੇ ਰੀਲ ਵੱਜੋਂ ਨਵੀਂ ਫਿਲਮ ‘ਮੌਜਾਂ ਹੀ ਮੌਜਾਂ’ ਦੇ ਟਾਇਟਲ ਗੀਤ ਤੇ ਸਟਾਰ ਪਰਿਵਾਰ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਗਿੱਪੀ ਦੀ ਇਸ ਰੀਲ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਲਾਈਮਲਾਈਟ ਵਿੱਚ ਰਹਿੰਦੀ ਹੈ ਗਰੇਵਾਲ ਫੈਮਲੀ

ਗਿੱਪੀ ਗਰੇਵਾਲ ਸਮੇਤ ਉਨ੍ਹਾਂ ਦਾ ਪਰਿਵਾਰ ਵੀ ਮੀਡੀਆ ਦੀਆਂ ਸੁਰੱਖਿਆਂ ਬਟੌਰਦਾ ਹੈ। ਗਿੱਪੀ ਅਤੇ ਰਵਨੀਤ ਗਰੇਵਾਲ ਦੇ 3 ਪਿਆਰੇ-ਪਿਆਰੇ ਬੱਚੇ ਹਨ। ਸਾਰੀ ਫੈਮਿਲੀ ਦੀ ਫੈਨ ਫਾਲੋਇੰਗ ਵੀ ਕਾਫੀ ਲੰਬੀ-ਚੌੜੀ ਹੈ। ਉਨ੍ਹਾਂ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਕਈ ਫਿਲਮਾਂ ਵਿੱਚ ਬਾਲ ਕਲਾਕਾਲ ਵੱਜੋਂ ਕੰਮ ਕਰ ਚੁੱਕਾ ਹੈ। ਆਪਣੇ ਪਿਤਾ ਤੋਂ ਇਲਾਵਾ ਸ਼ਿੰਦਾ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਹੌਂਸਲਾ ਰੱਖ’ ਵਿੱਚ ਵੀ ਦਿਲਜੀਤ ਕੇ ਬੇਟੇ ਦਾ ਰੋਲ ਨਿਭਾਇਆ ਸੀ। ਉਨ੍ਹਾਂ ਦਾ ਸਭ ਤੋਂ ਛੋਟਾ ਮੰਡਾ ਗੁਰਬਾਜ਼ ਗਰੇਵਾਲ ਹੀ ਕਾਫੀ ਲਾਈਮ ਲਾਈਟ ਵਿੱਚ ਰਹਿੰਦਾ ਹੈ। ਗੁਰਬਾਜ਼ ਉਮਰ ਵਿੱਚ ਛੋਟਾ ਹੋਣ ਦੇ ਬਾਵਜੂਦ ਸੈਂਟਰ ਆਫ ਅਟ੍ਰੈਕਸ਼ਨ ਰਹਿੰਦਾ ਹੈ।

ਨਵੀਂ ਫਿਲਮ ‘ਮੌਜਾਂ ਹੀ ਮੌਜਾਂ’ ਅਕਤੂਬਰ ‘ਚ ਹੋਵੇਗੀ ਰਿਲੀਜ਼

ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ ਸਲਮਾਨ ਖਾਨ ਨੇ ਲਾਂਚ ਕੀਤਾ ਸੀ। ਇਸ ਫਿਲਮ ਵਿੱਚ ਗਿੱਪੀ ਦੇ ਨਾਲ ਪੰਜਾਬ ਦੇ ਪ੍ਰਸਿੱਧ ਕਾਮੈਡੀਅਨ ਬਿੰਨੂ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਗਿੱਪੀ ਦੀ ਫਿਲਮ ‘ਕੈਰੀ ਆਨ ਜੱਟਾ 3’ ਨੇ ਵੀ ਹਾਲ ਹੀ ਵਿੱਚ ਇਤਿਹਾਸ ਰੱਚਦਿਆਂ 100 ਕਰੋੜ ਦੀ ਕਮਾਈ ਕੀਤੀ।

ਗਿੱਪੀ ਨੇ ਟੀਵੀ ਅਦਾਕਾਰਾ ਹਿਨਾ ਖਾਨ ਦੇ ਨਾਲ ਵੀ ਆਪਣੀ ਅਗਲੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ 2024 ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਵੀ ਸ਼ਿੰਦਾ ਮੁੱਖ ਰੋਲ ਨਿਭਾਉਂਦੇ ਨਜ਼ਰ ਆਉਣਗੇ।