ਫਿਲਮ ਜ਼ਿਦਗੀ ਜ਼ਿਦਾਬਾਦ ਦੀ ਸਟਾਰਕਾਸਟ ਪਹੁੰਚੀ ਅੰਮ੍ਰਿਤਸਰ, ਦਰਬਾਰ ਸਾਹਿਬ ਹੋਏ ਨਤਮਸਤਕ
ਫਿਲਮ ਜ਼ਿਦਗੀ ਜ਼ਿਦਾਬਾਦ 27 ਅਕਤੂਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਾਮਯਾਬੀ ਲਈ ਸਟਾਰਕਾਸਟ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਹੈ। ਇਹ ਫਿਲਮ ਸੱਚੀ ਘਟਨਾਵਾਂ ਤੇ ਅਧਾਰਿਤ ਹੈ ਅਤੇ ਇਸ 'ਚ ਮਲੋਟ ਸ਼ਹਿਰ ਦੀ ਕਹਾਣੀ ਦਰਸ਼ਾਈ ਗਈ ਹੈ। ਇਸ ਫਿਲਮ ਚ ਸੁਖਦੀਪ ਸੁੱਖ ਜੱਗਾ ਬਾਕਸਰ ਦਾ ਰੋਲ ਨਿਭਾ ਰਹੇ ਹਨ ਜੋ ਕਿ ਇਸ ਦੇ ਮੁੱਖ ਪਾਤਕ ਹਨ।
ਪੰਜਾਬੀ ਫਿਲਮਾਂ ਦੇ ਅਦਾਕਾਰਾ ਮੈਂਡੀ ਤੱਖਰ ਅਤੇ ਫਿਲਮ ਜ਼ਿਦਗੀ ਜ਼ਿਦਾਬਾਦ ਦੀ ਸਟਾਰਕਾਸਟ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ (Golden Temple) ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਉਨ੍ਹਾਂ ਫਿਲਮ ਦੀ ਕਾਮਯਾਬੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੋ ਉਨ੍ਹਾਂ ਆਪਣੀ ਫਿਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ। ਫਿਲਮ ਜ਼ਿਦਗੀ ਜ਼ਿਦਾਬਾਦ 27 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
ਮੀਡੀਆ ਨਾਲ ਗੱਲਬਾਤ ਕਰਦੇ ਪੰਜਾਬੀ ਫਿਲਮਾਂ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਇੱਥੇ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਪੂਰੀ ਸਟਾਰਕਾਸਟ ਨਾਲ ਪਹੁੰਚੀ ਹੈ ਅਤੇ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਜ਼ਿੰਦਗੀ ਜਿੰਦਾਬਾਦ ਦੀ ਕਾਮਯਾਬੀ ਲਈ ਗੁਰੂ ਚਰਨਾ ਚ ਨਤਮਸਤਕ ਹੋਏ ਹਾਂ।
ਸੱਚੀ ਘਟਨਾ ‘ਤੇ ਅਧਾਰਿਤ ਫਿਲਮ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਕਾਰ ਸੁਖਦੀਪ ਸੁੱਖ ਨੇ ਕਿਹਾ ਕਿ ਉਨ੍ਹਾਂ ਇਹ ਫਿਲਮ 27 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫਿਲਮ ਵਿੱਚ ਜੱਗਾ ਬਾਕਸਰ ਦਾ ਰੋਲ ਨਿਭਾ ਰਹੇ ਹਨ। ਇਸ ਫਿਲਮ ‘ਚ ਮਲੋਟ ਸ਼ਹਿਰ ਦੀ ਕਹਾਣੀ ਦਰਸ਼ਾਈ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਫਿਲਮ ਇਨਸਾਨ ਦੀ ਅਸਲ ਜਿੰਦਗੀ ‘ਤੇ ਅਧਾਰਿਤ ਹੈ ਅਤੇ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਉੱਪਰ ਜਰੂਰ ਰਾਜ ਕਰੇਗੀ।