ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਇਸ ਮੌਕੇ ਉਹਨਾਂ ਨੇ ਗੁਰੁਘਰ ਵਿਖੇ ਸੇਵਾ ਕੀਤੀ ਅਤੇ ਉੱਥੇ ਮੌਜੂਦ ਸੰਗਤ ਨਾਲ ਫੋਟੋਆਂ ਵੀ ਕਰਵਾਈਆਂ। ਗਾਇਕ ਮਨਕੀਰਤ ਔਲਖ ਸਵੇਰੇ 4 ਵਜੇ ਹਰਿਮੰਦਰ ਸਾਹਿਬ ਪਹੁੰਚਿਆ ਅਤੇ ਉਹ ਕਰੀਬ 7 ਵਜੇ ਤੱਕ ਅੰਮ੍ਰਿਤਸਰ ਵਿੱਚ ਰਹੇ। ਇਸ ਦੌਰਾਨ ਉਹਨਾਂ ਨੇ ਸੇਵਾ ਕੀਤੀ ਅਤੇ ਉਸ ਤੋਂ ਬਾਅਦ ਉਹ ਬਾਹਰ ਆ ਕੇ ਲੋਕਾਂ ਨੂੰ ਮਿਲੇ।
ਉੱਤਰ ਭਾਰਤ ਵਿੱਚ ਲਗਾਤਾਰ ਠੰਡ ਵਧ ਰਹੀ ਹੈ ਜਿਸ ਕਰਕੇ ਪੰਜਾਬ ਦੇ ਬਾਕੀ ਸ਼ਹਿਰਾਂ ਵਾਂਗੂ ਅੰਮ੍ਰਿਤਸਰ ਵਿੱਚ ਵੀ ਤਾਪਮਾਨ 6 ਡਿਗਰੀ ਦੇ ਆਸ-ਪਾਸ ਹੀ ਰਿਹਾ। ਲਗਾਤਾਰ ਵਧ ਰਹੀ ਠੰਡ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਪਹਿਲਾਂ ਵਾਂਗ ਹੀ ਵੱਡੀ ਗਿਣਤੀ ਵਿੱਚ ਆ ਰਹੀ ਹੈ।
ਮਨਕੀਰਤ ਔਲਖ ਦਾ ਵਿਵਾਦਾਂ ਨਾਲ ਸਬੰਧ
ਪਿਛਲੇ ਕਾਫ਼ੀ ਸਮੇਂ ਤੋਂ ਮਨਕੀਰਤ ਔਲਖ ਕਈ ਵਾਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਮਨਕੀਰਤ ਔਲਖ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈਕੇ ਵੀ ਚਰਚਾਵਾਂ ਵਿੱਚ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਰੀਬ ਇੱਕ ਮਹੀਨਾ ਪਹਿਲਾਂ ਮੁੜ ਚਰਚਾਵਾਂ ਵਿੱਚ ਆਏ ਸਨ ਜਦੋਂ ਉਹਨਾਂ ਦੇ ਦੋਸਤ ਐਂਡੀ ਦੁੱਗਾ ਦੇ ਸ਼ੋਅਰੂਮ ਤੇ ਗੋਲੀਬਾਰੀ ਹੋਈ ਸੀ। ਬੇਸ਼ੱਕ ਸ਼ੋਸਲ ਮੀਡੀਆ ਤੇ ਔਲਖ ਦੇ ਪ੍ਰਸੰਸਕਾਂ ਦੀ ਸੰਖਿਆ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।