SGPC ਨੂੰ ਮਿਲਿਆ Exclusive World Record, ਸੇਵਾ ਅਤੇ ਬੇਹਤਰ ਪ੍ਰਬੰਧਾਂ ਲਈ ਮਿਲਿਆ ਐਵਾਰਡ

Published: 

10 Jan 2024 17:18 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰੂਘਰਾਂ ਦੇ ਪ੍ਰਬੰਧ ਅਤੇ ਸੇਵਾ ਸੰਭਾਲ ਲਈ ਜਿੰਮੇਦਾਰ ਸੰਸਥਾ ਹੈ। ਜੋ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਸਥਿਤ ਗੁਰੂਧਾਮਾਂ ਦੀ ਸੇਵਾ ਸੰਭਾਲ ਕਰਦੀ ਹੈ। ਇਸ ਹੀ ਸੇਵਾ ਸੰਭਾਲ ਲਈ ਹੁਣ SGPC ਨੂੰ Exclusive World Record ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। Exclusive World Record ਦੀ ਟੀਮ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ SGPC ਦੀ ਟੀਮ ਨੁੂੰ ਇਹ ਐਵਾਰਡ ਸੌਂਪਿਆ।

SGPC ਨੂੰ ਮਿਲਿਆ Exclusive World Record, ਸੇਵਾ ਅਤੇ ਬੇਹਤਰ ਪ੍ਰਬੰਧਾਂ ਲਈ ਮਿਲਿਆ ਐਵਾਰਡ
Follow Us On

ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ Exclusive World Record ਨਾਲ ਸਨਮਾਨਿਤ ਕੀਤਾ ਗਿਆ। SGPC ਨੂੰ ਇਹ ਖਿਤਾਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਕੀਤੇ ਜਾਂਦੇ ਬੇਹਤਰ ਪ੍ਰਬੰਧਾਂ ਅਤੇ ਗੁਰੂਘਰ ਦੀ ਸੇਵਾ ਲਈ ਦਿੱਤਾ ਗਿਆ ਹੈ।

Exclusive World Record ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਇਸੇ ਮੌਕੇ ਇਸ ਟੀਮ ਵੱਲੋਂ SGPC ਨੂੰ ਇਹ ਐਵਾਰਡ ਸੌਂਪਿਆ ਗਿਆ। ਇਸ ਮੌਕੇ ਇਸ ਸੰਸਥਾ ਦੇ ਵਰਲਡ ਰਿਕਾਰਡ ਅਧਿਕਾਰੀ ਡਾਕਟਰ ਪੰਕਜ ਖਟਵਾਣੀ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਜਦੋਂ ਕਮੇਟੀ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਸੀ ਤਾਂ ਬਹੁਤ ਵਧੀਆ ਪ੍ਰਬੰਧ ਲੱਗੇ ਸਨ ਅਤੇ ਹੁਣ ਵੀ ਜਦੋਂ ਉਹ ਸੱਚਖੰਡ ਵਿਖੇ ਨਤਮਸਤਕ ਹੋਣ ਆਏ ਹਨ ਤਾਂ ਉਸ ਵੇਲੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ।

ਉਹਨਾਂ ਕਿਹਾ ਕਿ ਇੰਨੀ ਠੰਡ ਦੇ ਬਾਵਜੂਦ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਬਹੁਤ ਚੰਗੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹਰਿਮੰਦਰ ਸਾਹਿਬ ਆਕੇ ਸਾਰੇ ਧਰਮਾਂ ਦੇ ਲੋਕਾਂ ਨਾਲ ਬਰਾਬਰਤਾ ਵਾਲਾ ਵਿਵਹਾਰ ਕੀਤਾ ਜਾਂਦਾ ਹੈ ਜਿਸ ਨਾਲ ਸਾਰੇ ਲੋਕ ਮਿਲਕੇ ਪਿਆਰ ਨਾਲ ਰਹਿੰਦੇ ਹਨ।

SGPC ਨੇ ਕੀਤਾ ਧੰਨਵਾਦ

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਠੰਡ ਦੇ ਦਿਨ ਵਿੱਚ ਵੀ ਅੱਜ ਲਗਭਗ ਘੰਟਾ ਖੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਨੇ ਪਰ ਫਿਰ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਸੰਗਤ ਲਈ ਹੋਰ ਬੇਹਤਰ ਪ੍ਰਬੰਧ ਕੀਤੇ ਜਾਣ। ਨਾਲ ਹੀ ਉਹਨਾਂ ਨੇ ਕਿਹਾ ਕਿ ਵਰਲਡ ਰਿਕਾਰਡ ਦੀ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਸਕਲੂਸਿਵ ਵਰਲਡ ਰਿਕਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਜਿਸ ਕਰਕੇ ਉਹ ਸਾਰੀ ਟੀਮ ਦਾ ਧੰਨਵਾਦ ਕਰਦੇ ਹਨ।

Exit mobile version