ਪੰਜਾਬੀ ਫਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦੀ ਸਾਰੀ ਟੀਮ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਈ ਨਤਮਸਤਕ, ਵੇਖੋਂ ਤਸਵੀਰਾਂ

Updated On: 

07 Jul 2023 15:58 PM

Punjabi Film Release Date: 'ਕਦੇ ਦਾਦੇ ਦੀਆਂ ਕਦੇ ਪੌਤੇ ਦੀਆਂ' ਫਿਲਮ ਆਉਂਦੀ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੀ ਇਸ ਫਿਲਮ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਪੰਜਾਬੀ ਫਿਲਮ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਦੀ ਸਾਰੀ ਟੀਮ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਈ ਨਤਮਸਤਕ, ਵੇਖੋਂ ਤਸਵੀਰਾਂ
Follow Us On

ਅੰਮ੍ਰਿਤਸਰ ਨਿਊਜ਼। 14 ਜੁਲਾਈ ਨੂੰ ਰਿਲੀਜ ਹੋਣ ਵਾਲੀ ਪੰਜਾਬੀ ਫਿਲਮ ‘ਕਦੇ ਦਾਦੇ ਦੀਆਂ ਕਦੇ ਪੌਤੇ ਦੀਆਂ’ (Kade Dade Diya Kade Pote Diya) ਦੀ ਸਟਾਰਕਾਸਟ ਹਰੀਸ਼ ਵਰਮਾ (Harish Verma), ਸਿੰਮੀ ਚਾਹਲ (Simmi Chahal) ਅਤੇ ਅਨੀਤਾ ਦੇਵਗਨ (Anita Devgan) ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸਾਰੀ ਟੀਮ ਨੇ ਪਰਮਾਤਮਾ ਕੋਲੋਂ ਫਿਲਮ ਦੀ ਕਾਮਯਾਬੀ ਦੇ ਨਾਲ-ਨਾਲ ਸਰਬਤ ਦੇ ਭਲੇ ਲਈ ਵੀ ਅਰਦਾਸ ਕੀਤੀ।

ਇਸ ਮੌਕੇ ਅਦਾਕਾਰ ਹਰੀਸ਼ ਵਰਮਾ, ਸਿੰਮੀ ਚਾਹਲ ਅਤੇ ਅਨੀਤਾ ਦੇਵਗਨ ਨੇ ਦੱਸਿਆ ਕਿ 14 ਜੁਲਾਈ ਨੂੰ ਉਨ੍ਹਾਂ ਦੀ ਫਿਲਮ ਕਦੇ ਦਾਦੇ ਦੀਆ ਕਦੇ ਪੌਤੇ ਦੀਆਂ ਰਿਲੀਜ਼ ਹੌਣ ਜਾ ਰਹੀ ਹੈ। ਜਿਸਦੀ ਚੜ੍ਹਦੀਕਲਾਂ ਲਈ ਉਹ ਸਾਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਫਿਲਮ ਵਿਚ ਹਰ ਕਿਰਦਾਰ ਵਲੋ ਪੂਰੀ ਮੇਹਨਤ ਅਤੇ ਲਗਨ ਨਾਲ ਕੰਮ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਫਿਲਮ ਪੂਰੀ ਤਰ੍ਹਾਂ ਨਾਲ ਪਰਿਵਾਰਕ ਫਿਲਮ ਹੈ। ਇਹ ਸਾਨੂੰ ਬਜੁਰਗਾਂ ਦੀ ਇੱਜਤ ਕਰਨ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਲੇਕ ਇਸ ਫਿਲਮ ਨੂੰ ਪੂਰੇ ਪਰਿਵਾਰ ਨਾਲ ਦੇਖ ਸਕਦੇ ਹਨ। ਉਨ੍ਹਾਂ ਨੂੰ ਇਹ ਫਿਲਮ ਬਹੁਤ ਪਸੰਦ ਆਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ