ਵਿਦੇਸ਼ ਜਾਣ ਦੀ ਮਨੰਤ ਮੰਗਣ ਲਈ ਗੁਰਦੁਆਰਿਆਂ ‘ਚ ਹੁਣ ਨਹੀਂ ਚੜ੍ਹਾਏ ਜਾ ਸਕਣਗੇ ਖਿਡੌਣਾ ਜਹਾਜ਼, ਸਖ਼ਤ ਹਦਾਇਤਾਂ ਜਾਰੀ

Updated On: 

14 Aug 2023 13:14 PM

Toy Plane in Gurudwara: ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ ਜਾਣ ਦੀ ਚਾਹ ਵਿਚ ਖਿਡੌਣਾ ਜਹਾਜ਼ ਚੜਾ ਕੇ ਸੇਵਾਦਾਰ ਪਾਸੋਂ ਅਰਦਾਸ ਕਰਵਾਉਣ ਦੀ ਫੋਟੋ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਇਹ ਮੁੱਦਾ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀ।

ਵਿਦੇਸ਼ ਜਾਣ ਦੀ ਮਨੰਤ ਮੰਗਣ ਲਈ ਗੁਰਦੁਆਰਿਆਂ ਚ ਹੁਣ ਨਹੀਂ ਚੜ੍ਹਾਏ ਜਾ ਸਕਣਗੇ ਖਿਡੌਣਾ ਜਹਾਜ਼, ਸਖ਼ਤ ਹਦਾਇਤਾਂ ਜਾਰੀ
Follow Us On

ਹੁਣ ਸਿੱਖ ਸ਼ਰਧਾਲੂ ਵਿਦੇਸ਼ ਜਾਣ ਦੀ ਸੁੱਖਣਾ ਮੰਗਣ ਜਾਂ ਪੂਰਾ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਖਿਡੌਣੇ ਵਾਲੇ ਜਹਾਜ਼ (Toy Plane) ਨਹੀਂ ਚੜ੍ਹਾ ਸਕਣਗੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕੁਝ ਸਮਾਂ ਪਹਿਲਾਂ ਕੁਝ ਸ਼ਰਧਾਲੂਆਂ ਨੇ ਵਿਦੇਸ਼ ਜਾਣ ਦੀ ਮੰਨਤ ਮੰਗਦਿਆਂ ਖਿਡੌਣੇ ਦਾ ਜਹਾਜ਼ ਚੜ੍ਹਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਹੁਣ SGPC ਗੁਰਦੁਆਰਿਆਂ ਵਿੱਚ ਖਿਡੌਣਿਆਂ ਦੇ ਜਹਾਜ ਚੜ੍ਹਾਉਣ ਦੀ ਪ੍ਰਥਾ ਨੂੰ ਖਤਮ ਕਰੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਆਉਣ ਵਾਲੇ ਦਿਨਾਂ ‘ਚ ਵਿਦੇਸ਼ ਜਾਣ ਲਈ ਗੁਰਦੁਆਰਿਆਂ ‘ਚ ਖਿਡੌਣੇ ਦੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਸਖ਼ਤ ਹੁਕਮ ਜਾਰੀ ਕਰ ਸਕਦੀ ਹੈ। ਸਿੱਖ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਰਦਾਸ ਵਾਹਿਗੁਰੂ ਅੱਗੇ ਹੀ ਕੀਤੀ ਜਾਂਦੀ ਹੈ। ਖਿਡੌਣਾ ਜਹਾਜ਼ ਆਦਿ ਭੇਟ ਕਰਨ ਦੀ ਕੋਈ ਪਰੰਪਰਾ ਨਹੀਂ ਹੈ। ਸੇਵਾਦਾਰਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ਼ਾਂ ਵਰਗ੍ਹੇ ਖਿਡੌਣੇ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਨੌਜਵਾਨਾਂ ਦੇ ਵਿਦੇਸ਼ ਜਾਣ ‘ਤੇ ਵੀ ਚਿੰਤਨ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੇਸ਼ ਵਿੱਚ ਹੋ ਰਹੇ ਫਿਰਕੂ ਦੰਗਿਆਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ ਤੋਂ ਬਾਹਰ ਜਾ ਰਹੇ ਨੌਜਵਾਨਾਂ ਬਾਰੇ ਵੀ ਚਰਚਾ ਹੋਈ। ਇਸ ਦੌਰਾਨ ਵਿਦੇਸ਼ ਜਾਣ ਅਤੇ ਵੀਜ਼ਾ ਲਗਵਾਉਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਦੇ ਜਹਾਜ ਭੇਟ ਕਰਨ ਦੀ ਪ੍ਰਥਾ ਨੂੰ ਰੋਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਸੇਵਾਦਾਰਾਂ-ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਮੁਲਾਜ਼ਮਾਂ ਤੇ ਸੇਵਾਦਾਰਾਂ ਨੂੰ ਇਸ ਪ੍ਰਥਾ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਮਾਮਲਿਆਂ ਵਿੱਚ ਸਲਾਹਕਾਰ ਅਤੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ (Bhagwant Singh Sialka) ਨੇ ਕਿਹਾ ਕਿ ਸਿੱਖ ਧਰਮ ਵਿੱਚ ਸਿਰਫ਼ ਅਰਦਾਸ ਹੀ ਪ੍ਰਚਲਿਤ ਹੈ। ਸੁੱਖਣਾ ਪੂਰੀ ਕਰਨ ਲਈ ਕਿਸੇ ਕਿਸਮ ਦੇ ਖਿਡੌਣੇ ਆਦਿ ਚੜ੍ਹਾਉਣ ਦੀ ਰੀਤ ਨਹੀਂ ਹੈ। ਇਹ ਸਿੱਖ ਮਰਿਆਦਾ ਦੇ ਖਿਲਾਫ ਹੈ।

ਜਲੰਧਰ ਦੇ ਗੁਰਦੁਆਰੇ ਦਾ ਵੀਡੀਓ ਹੋਇਆ ਸੀ ਵਾਇਰਲ

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ ਜਾਣ ਦੀ ਚਾਹ ਵਿਚ ਖਿਡੌਣਾ ਜਹਾਜ਼ ਚੜਾ ਕੇ ਸੇਵਾਦਾਰ ਪਾਸੋਂ ਅਰਦਾਸ ਕਰਵਾਉਣ ਦੀ ਫੋਟੋ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਇਹ ਮੁੱਦਾ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਇਸ ਨੂੰ ਮਨਮਤਿ ਨਾਲ ਜੋੜਿਆ ਗਿਆ । ਜਿਸ ਤੋਂ ਬਾਅਦ ਇਹ ਅਵਾਜ ਵੀ ਉੱਠੀ ਕਿ ਗੁਰਦੁਆਰਿਆਂ ਵਿਚ ਚੜ੍ਹਾਏ ਜਾਂਦੇ ਖਿਡੌਣਾ ਜਹਾਜ਼ਾਂ ਦਾ ਪ੍ਰਚਲਨ ਹੁਣ ਬੰਦ ਹੋ ਸਕਦਾ ਹੈ।

ਹੁਣ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲਬਾਤ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਦੱਸਣਯੋਗ ਹੈ ਕਿ ਜਲੰਧਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਵਿਦੇਸ਼ ਜਾਣ ਲਈ ਲੋਕ ਖਿਡੌਣਾ ਜਹਾਜ਼ ਚੜ੍ਹਾਉਂਦੇ ਹਨ। ਇਹ ਪ੍ਰਚਲਨ ਇੰਨਾ ਵੱਧ ਗਿਆ ਹੈ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੀ ਲੋਕਾਂ ਨੇ ਜਹਾਜ਼ਾਂ ਵਾਲਾ ਗੁਰਦੁਆਰਾ ਰੱਖ ਦਿੱਤਾ। ਇਹ ਪ੍ਰਚਲਨ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਸ਼ੁਰੂ ਹੋ ਚੁੱਕਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version