Amritpal Singh: ਸ਼੍ਰੀ ਅਕਾਲ ਤਖ਼ਤ ਦੇ ਬਾਹਰ ਸਾਦੇ ਕੱਪੜਿਆਂ ‘ਚ 500 ਪੁਲਿਸ ਮੁਲਾਜ਼ਮ ਤਾਇਨਾਤ, ਕਿਸੇ ਵੀ ਪੱਲ ਸਰੇਂਡਰ ਸਕਦਾ ਹੈ ਅਮ੍ਰਿਤਪਾਲ
Amritpal Singhਦੋ ਹਫ਼ਤਿਆਂ ਤੋਂ ਪੁਲਿਸ ਨਾਲ ਲੁਕਣਮੀਟੀ ਖੇਡ ਰਿਹਾ ਸੀ। ਅੱਜ ਉਸ ਨੂੰ ਹੁਸ਼ਿਆਰਪੁਰ ਦੇ ਪਿੰਡ ਵਿੱਚ ਚਾਰੋਂ ਪਾਸਿਓਂ ਘੇਰ ਲਿਆ ਗਿਆ ਹੈ। ਉਹ ਅਕਾਲ ਤਖ਼ਤ ਦੇ ਸਾਹਮਣੇ ਆਤਮ ਸਮਰਪਣ ਕਰਕੇ ਹੀਰੋ ਬਣਨਾ ਚਾਹੁੰਦਾ ਹੈ। ਪਰ ਪੁਲਿਸ ਅਜਿਹਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇਵੇਗੀ।
Amritpal Singh ਕੋਲ ਹੁਣ ਕੋਈ ਵਿਕਲਪ ਨਹੀਂ ਬਚਿਆ ਹੈ। ਪੰਜਾਬ ਪੁਲਿਸ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਬੀਬੀ ਵਿੱਚ ਏਡੀਜੀਪੀ ਗੁਰਵਿੰਦਰ ਸਿੰਘ ਢਿੱਲੋਂ (ADGP Gurvinder Singh) ਦੀ ਅਗਵਾਈ ਵਿੱਚ ਪੰਜਾਬ ਪੁਲਿਸ (Punjab Police) ਦੇ ਸੀਨੀਅਰ ਅਧਿਕਾਰੀਆਂ ਅਤੇ ਜਵਾਨਾਂ ਦੀ ਟੀਮ ਥਾਂ-ਥਾਂ ਤਾਇਨਾਤ ਹੈ। ਅੰਮ੍ਰਿਤਪਾਲ ਸ਼੍ਰੀ ਹਰਿਮੰਦਰ ਸਾਹਿਬ ਸਥਿਤ ਅਕਾਲ ਤਖ਼ਤ ਦੇ ਸਾਹਮਣੇ ਆਤਮ ਸਮਰਪਣ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਹੀਰੋ ਬਣ ਸਕੇ। ਜਦਕਿ ਪੁਲਿਸ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਹਰਿਮੰਦਰ ਸਾਹਿਬ (Shri Harmandir Sahib) ਅਤੇ ਸ਼੍ਰੀ ਅਕਾਲ ਤਖ਼ਤ ਦੇ ਆਲੇ-ਦੁਆਲੇ ਸਾਦੀ ਵਰਦੀ ਵਿੱਚ 500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਜ਼ਾਰਾਂ ਅਤੇ ਹੋਟਲਾਂ ਵਿੱਚ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਮਿਸ਼ਨ ਅੰਮ੍ਰਿਤਪਾਲ ਨੂੰ ਕਿਸੇ ਵੀ ਕੀਮਤ ‘ਤੇ ਪੋਸਟਰ ਬੁਆਏ ਬਣਨ ਤੋਂ ਰੋਕਣਾ ਹੈ। ਉਹ ਹੁਣ ਘਿਰਿਆ ਹੋਇਆ ਹੈ ਇਸ ਲਈ ਉਹ ਭੱਜ ਨਹੀਂ ਸਕਦਾ। ਮੀਡੀਆ ਨੂੰ ਵੀ ਬਾਹਰ ਰੋਕ ਦਿੱਤਾ ਗਿਆ ਹੈ। ਪਿੰਡ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਚੁੱਕਾ ਹੈ। ਹਰ ਪਾਸੇ ਪੁਲਿਸ ਨਜ਼ਰ ਆ ਰਹੀ ਹੈ। ਲੋਕ ਵੀ ਡਰ ਕਾਰਨ ਸਹਿਮੇ ਹੋਏ ਹਨ।
ਪੁਲਿਸ ਬਾਹਰ ਤੋਂ ਹੀ ਉਸ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕਰ ਰਹੀ ਹੈ। ਪਿੰਡ ਨੂੰ ਘੇਰ ਲਿਆ ਹੈ। ਹੁਣ ਉਸ ਕੋਲ ਭੱਜਣ ਦਾ ਕੋਈ ਵਿਕਲਪ ਨਹੀਂ ਬਚਿਆ ਹੈ। ਪਹਿਲਾਂ ਲੱਗੇ ਸੀਸੀਟੀਵੀ ਵਿੱਚ ਉਹ ਦਿੱਲੀ ਵਿੱਚ ਨਜ਼ਰ ਆ ਰਿਹਾ ਸੀ। ਉਹ ਡੀਯੂ ਦੇ ਇੱਕ ਵਿਦਿਆਰਥਣ ਦੇ ਕਮਰੇ ਵਿੱਚ ਠਹਿਰਿਆ ਸੀ। ਉਥੇ ਉਸ ਨੇ ਰਾਤ ਕੱਟੀ। ਕੁੜੀ ਨਾਲ ਉਸ ਦੀ ਮੁਲਾਕਾਤ ਕਿਸਾਨ ਅੰਦੋਲਨ ਦੌਰਾਨ ਹੋਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ